ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜਾਣੋ ਉਸ ਮੈਸਾਨਿਕ ਲੌਜ ਦਾ ਰਾਜ
ਜਿਸਦੀ ਨੀਂਹ ਕਿੰਗ ਸੋਲੋਮਨ ਰੱਖੀ ਸੀ
ਸ਼ਰੁਤੀ ਅਗਰਵਾਲ
WDWD
ਇਸ ਵਾਰ ਆਸਥਾ ਅਤੇ ਅੰਧਵਿਸ਼ਵਾਸ ਦੀ ਇਸ ਕੜੀ ਵਿੱਚ ਅਸੀਂ ਤੁਹਾਨੂੰ ਇੱਕ ਭੂਤ ਬੰਗਲੇ ਦਾ ਸੱਚ ਦਿਖਾਉਣ ਜਾ ਰਹੇ ਹਾਂ. ਕੁੱਝ ਦਿਨਾਂ ਪਹਿਲਾਂ ਸਾਡੇ ਇਕ ਸਾਥੀ ਨੇ ਦੱਸਿਆ ਕਿ ਮਹੂ ਵਿੱਚ ਇਕ ਭੂਤ ਬੰਗਲਾ ਹੈ. ਰਾਤ ਦੀ ਗੱਲ ਛੱਡੋ ਦਿਨ ਵਿੱਚ ਵੀ ਲੋਕ ਇਥੇ ਆਉਣ ਤੋਂ ਡਰਦੇ ਹਨ. ਇਥੇ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ ਰਾਤ ਨੂੰ ਇਸ ਉਜਾੜ ਜਿਹੇ ਦਿੱਸਣ ਵਾਲੇ ਮਕਾਨ ਤੋਂ ਅਜੀਬੋ ਗਰੀਬ ਅਵਾਜਾਂ ਆਉਂਦੀਆਂ ਹਨ. ਸਭ ਸੁੱਣਨ ਦੇ ਬਾਅਦ ਅਸੀਂ ਰੁਖ ਕੀਤਾ ਮਹੂ ਦੇ ਇਸ ਭੂਤ ਬੰਗਲੇ ਪਾਸੇ.

ਮਹੂ ਪਹੁੰਚਣ ਦੇ ਬਾਅਦ ਅਸੀਂ ਭੁੱਤ ਬੰਗਲੇ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ. ਗੱਲਬਾਤ ਵਿੱਚ ਪਤਾ ਚੱਲਿਆ ਇਕ ਰਾਜ, ਜੀ ਹਾਂ ਤਿਆਰ ਹੋ ਜਾਉ. ਅਸੀਂ ਤੁਹਾਨੂੰ ਇਕ ਰਾਜ ਖੋਲਣ ਜਾ ਰਹੇ ਹਾਂ. ਰਾਜ ਮੈਸਾਨਿਕ ਲਾਜ ਦਾ. ਇਹੀ ਉਹੀ ਲਾਜ ਹੈ, ਜਿਸਦੀ ਸ਼ੁਰੂਆਤ ਇਸਾ ਮਸੀਹ ਦੇ ਜਨਮ ਤੋਂ ਪਹਿਲਾਂ ਰੋਮ ਦੇ ਸਮਰਾਟ ਰਹੇ ਕਿੰਗ ਸੋਲੋਮਾਨ ਦੇ ਰਾਜ ਵਿੱਚ ਹੋਈ ਸੀ ਅਤੇ ਅੱਜ ਦੁਨੀਆ ਭਰ ਵਿੱਚ ਇਸ ਦੀਆਂ ਸ਼ਾਖਾਵਾਂ ਫੈਲੀਆਂ ਹੋਈਆਂ ਹਨ ਅਤੇ ਜਿਸ ਵਿੱਚ ਵੱਡੇ-ਵੱਡੇ ਬੁੱਧੀਜੀਵੀ ਲੋਕ ਸ਼ਾਮਿਲ ਹਨ.

ਲਾਜ ਦੇ ਮੈਂਬਰਾਂ ਦੀ ਸ਼ੱਕੀ ਅਤੇ ਗੁਪਤ ਗਤੀਵਿਧੀਆਂ ਦੇ ਕਾਰਣ ਇਸਨੂੰ ਰੱਹਸਮਈ ਮੰਨਿਆ ਜਾਂਦਾ ਹੈ. ਕੁੱਝ ਲੋਕਾਂ ਦਾ ਮੰਨਣਾ ਹੈ ਕਿ ਇਥੇ ਤਾਂਤ੍ਰਿਕ ਪੂਜਾ ਹੁੰਦੀ ਹੈ ਤਾਂ ਕੁੱਝ ਸੱਮਝਦੇ ਹਨ ਕਿ ਇਥੇ ਪਰਲੌਕਿਕ ਰੱਹਸਾਂ ਤੇ ਸੋਧ ਕੀਤੀ ਜਾਂਦੀ ਹੈ. ਉਥੇ ਹੀ ਕੁੱਝ ਦਾ ਮੰਨਣਾ ਹੈ ਕਿ ਮੈਸਾਨਿਕਸ ਕਾਲੇ ਸ਼ੈਤਾਨ ਦੀ ਪੂਜਾ ਕਰਦੇ ਹਨ. ਪਰ ਇਹਨਾਂ ਅਫਵਾਹਾਂ ਦੇ ਮਗਰ ਸੱਚਾਈ ਕੀ ਹੈ? ਕੋਈ ਨਹੀਂ ਜਾਣਦਾ.

WDWD
ਹੁੱਣ ਅਸੀਂ ਤੁਹਾਡੇ ਨਾਲ ਇਸ ਡੂੰਘੇ ਰੱਹਸ ਤੋਂ ਪਰਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹਾਂ. ਇਸ ਰਾਜ ਨੂੰ ਸਾਫ ਕਰਨ ਲਈ ਸਾਡੀਆਂ ਕੋਸ਼ਿਸ਼ਾਂ ਦੀ ਸ਼ੁਰੂਆਤ ਹੋਈ ਇਕ ਸਕੂਲ ਪ੍ਰਿੰਸੀਪਲ ਜੇਡੀ ਹਾਲੀਵਰ ਨਾਲ. ਜੇਡੀ ਹਾਲੀਵਰ ਪਿੱਛਲੇ 22 ਸਾਲਾਂ ਤੋਂ ਮੈਸਾਨਿਕ ਨਾਲ ਜੁੜੇ ਹੋਏ ਹਨ. ਉਹਨਾਂ ਨੇ ਸਾਨੂੰ ਵਾਦਾ ਕੀਤਾ ਕਿ ਉਹ ਹੋਰ ਸਾਥੀਆਂ ਨਾਲ ਗੱਲ ਕਰਨਗੇ ਫਿਰ ਹੀ ਸਾਨੂੰ ਕੁੱਝ ਦੱਸਣਗੇ ਕਿਉਂ ਕਿ ਮੈਸਾਨਿਕ ਗੁੱਪਤਤਾ ਦੀ ਸਹੁੰ ਚੁੱਕਦੇ ਹਨ. ਜੇਡੀ ਹਾਲੀਵਰ ਅਤੇ ਉਹਨਾਂ ਦੇ ਸਾਥੀਆਂ ਨੇ ਸਾਨੂੰ ਇਸ ਲਾਜ ਨਾਲ ਸਬੰਧਿਤ ਆਪਣੇ ਅਨੁਭਵ ਸਾਨੂੰ ਦੱਸੇ.

ਮੈਸੰਸ ਨੇ ਸਾਨੂੰ ਮੈਸਨ ਮੰਦਰ ਵਿੱਚ ਬੁਲਾਇਆ. ਤੈਅ ਸਮੇਂ ਤੇ ਅਸੀਂ ਮੈਸਨ ਲਾਜ ਦੇ ਬਾਹਰ ਪਹੁੰਚ ਗਏ. ਲਾਜ ਦੇ ਨੇੜੇ-ਤੇੜੇ ਦੀ ਜਗਾ ਬਹੁਤ ਸੁਨਸਾਨ ਸੀ. ਹਨ੍ਹੇਰੇ ਵਿੱਚ ਲਾਜ ਦਾ ਭਵਨ ਸੱਚਮੁੱਚ ਡਰਾਵਨਾ ਲੱਗ ਰਿਹਾ ਸੀ. ਕੁੱਝ ਹੀ ਦੇਰ ਵਿੱਚ ਮੈਸਨ ਹਾਲੀਵਰ, ਮੈਸਨ ਰਾਧਾ ਮੋਹਨ ਮਾਲਵੀਯ, ਮੈਸਨ ਮੇਜਰ ਬੀ ਐਲ ਯਾਦਵ, ਮੈਸਨ ਕਮਲ ਕਿਸ਼ੋਰ ਗੁੱਪਤਾ ਵੀ ਲਾਜ ਦੇ ਬਾਹਰ ਪਹੁੰਚ ਗਏ. ਜਲਦੀ ਹੀ ਲਾਜ ਦਾ ਦਰਵਾਜਾ ਖੋਲਿਆ ਗਿਆ. ਮੁੱਖ ਹਾਲ ਵਿੱਚ ਕਦਮ ਰੱਖਦੇ ਹੀ ਅਸੀਂ ਚੌਂਕ ਗਏ. ਇਥੇ ਇਕ ਅੱਖ ਦੀ ਤਸਵੀਰ ਲੱਗੀ ਸੀ. ਕਿਹਾ ਜਾਂਦਾ ਹੈ ਕਿ ਮੈਸਨ ਇਸਦੀ ਪੂਜਾ ਕਰਦੇ ਸਨ. ਹਾਲ ਦੀਆਂ ਕੰਧਾਂ ਤੇ ਮੈਸੰਸ ਦੇ ਚਿੱਤਰ ਲੱਗੇ ਸਨ. ਇਸ ਦੇ ਬਾਅਦ ਅਸੀਂ ਮੈਸਾਨਿਕ ਮੰਦਰ ਵਿੱਚ ਗਏ.. ਮੈਸੰਸ ਨੇ ਸਾਨੂੰ ਦੱਸਿਆ ਕਿ ਇਸ ਮੰਦਰ ਦੀ ਨੀਂਹ ਕਿੰਗ ਸੋਲੋਮਨ ਨੇ ਰੱਖੀ ਸੀ. ਇਥੋਂ ਦੀਆਂ ਕੰਧਾਂ ਤੇ ਕਿੰਗ ਸੋਲੋਮਨ ਦੇ ਅਵਧਾਰਣਾ ਨੂੰ ਸਮਝਾਉਂਦਾ ਹੋਇਆ ਰੇਖਾਚਿੱਤਰ ਟੰਗੇ ਗਏ ਹਨ. ਇਸ ਮੰਦਰ ਵਿੱਚ ਉਹ ਕੀ ਕਰਦੇ ਹਨ ਇਹ ਇਕ ਗੁੱਪਤ ਗੱਲ ਹੈ.

WDWD
ਮੰਦਰ ਦਾ ਮੁਆਇਨਾ ਕਰਦੇ ਸਮੇਂ ਗੱਲਾਂ ਹੀ ਗੱਲਾਂ ਵਿੱਚ ਓਲਡ ਮੈਸੰਸ ਨੇ ਸਾਨੂੰ ਲਾਜ ਦੇ ਬਾਰੇ ਬਹੁਤ ਮੱਹਤਵਪੂਰਨ ਜਾਣਕਾਰੀ ਦਿੱਤੀ ਜਿਸ ਨੂੰ ਪਹਿਲਾਂ ਉਹ ਦੱਸਣਾ ਨਹੀਂ ਚਾਹੁੰਦੇ ਸਨ. ਇਹਨਾਂ ਜਾਣਕਾਰੀਆਂ ਮੁਤਾਬਕ ਮੈਸਾਨਿਕਸ ਬਣਨ ਦੇ ਲਈ ਤੁਹਾਡੇ ਵਿੱਚ ਕੋਈ ਖਾਸ ਗੱਲ ਹੋਣੀ ਚਾਹੀਦੀ ਹੈ. ਹਰ ਇਕ ਨੂੰ ਅਸੀਂ ਆਪਣੇ ਗੱਰੁਪ ਵਿੱਚ ਸ਼ਾਮਿਲ ਨਹੀਂ ਕਰਦੇ. ਸਭ ਤੋਂ ਪਹਿਲਾਂ ਨਵੇਂ ਆਏ ਮੇਸਨ ਨੂੰ ਡੇਕਨ ਮੰਨਿਆ ਜਾਂਦਾ ਹੈ. ਜਦੋਂ ਉਹ ਯੋਗ ਹੋ ਜਾਂਦਾ ਹੈ ਤਾਂ ਸੀਨਿਅਰ ਡੇਕਨ ਬਣ ਜਾਂਦਾ ਹੈ. ਸੀਨਿਅਰ ਡੇਕਨ ਦੇ ਬਾਅਦ ਉਸਨੂੰ ਸੀਨੀਅਰ ਅਤੇ ਜੁਨਿਅਰ ਵਾਰਡਨ ਨਾਲ ਨਵਾਜਿਆ ਜਾਂਦਾ ਹੈ. ਇਸਦੇ ਬਾਅਦ ਉਹ ਬਣਦਾ ਹੈ ਮੈਸਨ. ਇਸਦੇ ਬਾਅਦ ਪੂਰੀ ਤਰਾਂ ਫਿਟ ਹੋਣ ਦੇ ਬਾਅਦ ਉਸਨੂੰ ਅਹੁਦਾ ਮਿਲਦਾ ਹੈ ਵਰਚੁਅਲ ਮਾਸਟਰ. ਵਰਚੁਅਲ ਮਾਸਟਰ ਉਹ ਵਿਅਕਤੀ ਹੁੰਦਾ ਹੈ ਜੋ ਮੈਸਨ ਦੇ ਗੱਰੁਪ ਨੂੰ ਲੀਡ ਕਰਦਾ ਹੈ.
ਵੀਡੀਉ ਦੇਖੋ
1 | 2  >>  
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ
ਹੋਰ ਵੀ
ਗਤੀਮਾਨ ਗ੍ਰਹਿਆਂ ਦਾ ਮਨੁੱਖੀ ਜੀਵਨ ਤੇ ਪ੍ਰਭਾਵ  
ਅਜਿਹਾ ਸ਼ਹਿਰ ਜਿੱਥੇ ਰਾਜੇ ਰਾਤ ਨਹੀਂ ਬਿਤਾਉਂਦੇ  
ਤ੍ਰਿਸ਼ੂਲ ਨਾਲ ਆਪਰੇਸ਼ਨ ਦਾ ਅਨੋਖਾ ਤਰੀਕਾ  
ਕਥਿਤ ਭਗਵਾਨ ਕਰਦਾ ਹੈ ਚਾਕੂ ਨਾਲ ਆਪਰੇਸ਼ਨ  
ਝਾਬੂਆ ਦੇ ਆਦਿਵਾਸੀ ਅੰਚਲ ਦਾ ਗਊ ਗੌਰੀ ਉਤਸਵ  
ਆਧੁਨਿਕ ਯੁੱਗ ਦਾ ਅਗਨੀ ਯੁੱਧ