ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਇੱਕ ਮੰਦਰ ਜਿੱਥੇ ਭਰਦੀਆਂ ਹਨ ਸੁੰਨੀਆਂ ਕੁੱਖਾਂ
ਸ਼ਰੁਤੀ ਅਗਰਵਾਲ
WDWD
ਬੱਚਾ ਭਗਵਾਨ ਦਾ ਸਭ ਤੋਂ ਸੋਹਣਾ ਤੋਹਫਾ ਹੁੰਦਾ ਹੈ. ਇੱਕ ਦੰਪਤੀ ਦੇ ਜੀਵਨ ਵਿੱਚ ਸਭ ਤੋਂ ਪਿਆਰਾ ਉਹ ਪਲ ਹੁੰਦਾ ਹੈ ਜਦੋਂ ਇੱਕ ਮਿੱਠੀ ਕਿਲਕਾਰੀ ਉਸਦੇ ਵਿਹੜੇ ਵਿੱਚ ਗੂੰਜਦੀ ਹੈ. ਮੰਨਿਆ ਤਾਂ ਇਹ ਵੀ ਜਾਂਦਾ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਸੁੱਖ ਸੰਤਾਨ ਸੁੱਖ ਹੀ ਹੈ. ਇਸ ਸੁੱਖ ਤੋਂ ਵਾਂਝੇ ਲੋਕਾਂ ਦੀ ਮਨੋਦਸ਼ਾ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ.

ਨਿਰਸੰਤਾਨ ਦੰਪਤੀ ਇਸ ਸੁੱਖ ਨੂੰ ਪਾਉਣ ਹਰ ਯਤਨ ਕਰਦੇ ਹਨ. ਕਦੇ ਉਹ ਭਗਵਾਨ ਦੇ ਦਰ ਤੇ ਮੱਥਾ ਟੇਕਦੇ ਹਨ ਕਦੇ ਡਾਕਟਰਾਂ ਦੇ ਚੱਕਰ ਲਗਾਉਂਦੇ ਹਨ ਅਤੇ ਕਦੇ ਟੂਣੇ ਟੋਟਕੇ ਜਾਂ ਬਾਬਿਆਂ ਦੇ ਚੱਕਰ ਵਿੱਚ ਫਸ ਜਾਂਦੇ ਹਨ. ਆਸਥਾ ਜਾਂ ਅੰਧ ਵਿਸ਼ਵਾਸ਼ ਵਿੱਚ ਇਸ ਵਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੰਦੌਰ ਸਥਿੱਤ ਕਾਲਰਾਤਰੀ ਮਾਤਾ ਦਾ ਮੰਦਰ. ਇਸ ਮੰਦਰ ਵਿੱਚ ਲੋਕਾਂ ਦੀ ਅਥਾਹ ਸ਼ਰਧਾ ਹੈ.ਲੋਕਾਂ ਦਾ ਮੰਨਣਾ ਹੈ ਕਿ ਮੰਦਰ ਵਿੱਚ ਇੱਕ ਵਾਰ ਗੋਦ ਭਰਵਾ ਲੈਣ ਤੋਂ ਬਾਅਦ ਉਹਨਾਂ ਦੇ ਵਿਹੜੇ ਵਿੱਚ ਕਿਲਕਾਰੀਆਂ ਜਰੂਰ ਗੂੰਜਦੀਆਂ ਹਨ. ਕਿਉਂਕਿ ਇਹ ਮੰਦਰ ਕਾਲਰਾਤਰੀ ਮਾਤਾ ਦਾ ਸਥਾਨ ਹੈ, ਇਸ ਲਈ ਇੱਥੇ ਮੰਗਲਵਾਰ ਦੀ ਰਾਤ ਨੂੰ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ.

ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ

ਇਹ ਜਾਨਣ ਤੋਂ ਬਾਅਦ ਅਸੀਂ ਮੰਗਲਵਾਰ ਦੀ ਰਾਤ ਦਸ ਵਜੇ ਜਾ ਪਹੁੰਚੇ ਮਾਤਾ ਦੇ ਦਰਬਾਰ. ਜਿੱਥੇ ਭਗਤਾਂ ਦਾ ਹਜੂਮ ਲੱਗਿਆ ਹੋਇਆ ਸੀ. ਇਹਨਾਂ ਲੋਕਾਂ ਨਾਲ ਗੱਲ ਕਰਨ ਤੇ ਪਤਾ ਲੱਗਿਆ ਕਿ ਕੁੱਝ ਲੋਕ ਇੱਥੇ ਸੁੱਖ ਮੰਗਣ ਆਏ ਸਨ ਤੇ ਕੁੱਝ ਅਜਿਹੇ ਸਨ ਜਿਹਨਾਂ ਦੀ ਕੁੱਖ ਭਰ ਚੁੱਕੀ ਸੀ ਉਹ ਆਪਣੇ ਨੌਨਿਹਾਲ ਦੇ ਨਾਲ ਮਾਤਾ ਦਾ ਧੰਨਵਾਦ ਕਰਨ ਆਏ ਸਨ.

WDWD
ਅਜਿਹੇ ਹੀ ਇੱਕ ਜੋੜੇ ਸੰਜੇ ਆਂਬਰੀਆ ਨੇ 'ਵੈਬਦੁਨੀਆ' ਨੂੰ ਦੱਸਿਆ ਕਿ ਵਿਆਹ ਤੋਂ ਦਸ ਸਾਲ ਬਾਅਦ ਤੱਕ ਉਹਨਾਂ ਦੀ ਪਤਨੀ ਨੂੰ ਬੱਚਾ ਨਹੀਂ ਹੋਇਆ ਸੀ.ਮੁੰਬਈ ਵਿੱਚ ਇੱਕ ਦੋਸਤ ਨੇ ਉਹਨਾਂ ਨੂੰ ਇਸ ਮੰਦਰ ਦੀ ਜਾਣਕਾਰੀ ਦਿੱਤੀ, ਉਹ ਤੁਰੰਤ ਇੱਥੇ ਆਏ ਅਤੇ ਸੁੱਖ ਸੁੱਖੀ. ਸੁੱਖ ਸੁੱਖਣ ਤੋਂ ਕੁੱਝ ਸਮੇਂ ਬਾਅਦ ਹੀ ਉਹਨਾਂ ਦੀ ਪਤਨੀ ਦੀ ਕੁੱਝ ਸਮੇਂ ਬਾਅਦ ਹੀ ਕੁੱਖ ਭਰ ਗਈ.ਹੁਣ ਉਹ ਆਪਣੀ ਪਤਨੀ ਅਤੇ ਬੱਚੀ ਨਾਲ ਸੁੱਖ ਲਾਹੁਣ ਲਈ ਆਏ ਹਨ.

ਇੱਥੇ ਸੁੱਖ ਸੁੱਖਣ ਦਾ ਤਰੀਕਾ ਬਹੁਤ ਅਲੱਗ ਹੈ. ਸਭ ਤੋਂ ਪਹਿਲਾਂ ਭਗਤ ਮਾਂ ਨੂੰ ਤਿੰਨ ਨਾਰੀਅਲ ਚੜ੍ਹਾ ਕੇ ਕੁੱਖ ਭਰਨ ਦੀ ਸੁੱਖ ਸੁੱਖਦੇ ਹਨ. ਮੰਦਰ ਦੇ ਪੁਜਾਰੀ ਭਗਤ ਨੂੰ ਗਲੇ ਵਿੱਚ ਬੰਧਨ ਬੰਨਣ ਲਈ ਮੌਲੀ ਦਾ ਧਾਗਾ ਦਿੰਦੇ ਹਨ. ਭਗਤ ਨੂੰ ਪੰਜ ਹਫਤਿਆਂ ਤੱਕ ਇਹ ਧਾਗਾ ਗਲੇ ਵਿੱਚ ਬੰਨਣਾ ਹੁੰਦਾ ਹੈ. ਜੇਕਰ ਮੁਰਾਦ ਪੂਰੀ ਹੋ ਗਈ ਹੈ ਨਿਯਮ ਅਨੁਸਾਰ ਪੰਜ ਨਾਰੀਅਲਾਂ ਦੀ ਲੜੀ ਇੱਥੋਂ ਦੇ ਦਰੱਖਤ ਤੇ ਬੰਨਣੀ ਹੁੰਦੀ ਹੈ.ਸੰਜੇ ਆਂਬਰੀਆ ਇਹੀ ਲੜੀ ਬੰਨਣ ਮੰਦਰ ਆਏ ਸਨ.
ਵੀਡੀਉ ਦੇਖੋ
1 | 2  >>  
ਫੋਟੋ ਗੈਲਰੀ
ਫ਼ੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ
ਹੋਰ ਵੀ
ਗਤੀਮਾਨ ਗ੍ਰਹਿਆਂ ਦਾ ਮਨੁੱਖੀ ਜੀਵਨ ਤੇ ਪ੍ਰਭਾਵ  
ਅਜਿਹਾ ਸ਼ਹਿਰ ਜਿੱਥੇ ਰਾਜੇ ਰਾਤ ਨਹੀਂ ਬਿਤਾਉਂਦੇ  
ਤ੍ਰਿਸ਼ੂਲ ਨਾਲ ਆਪਰੇਸ਼ਨ ਦਾ ਅਨੋਖਾ ਤਰੀਕਾ  
ਕਥਿਤ ਭਗਵਾਨ ਕਰਦਾ ਹੈ ਚਾਕੂ ਨਾਲ ਆਪਰੇਸ਼ਨ  
ਝਾਬੂਆ ਦੇ ਆਦਿਵਾਸੀ ਅੰਚਲ ਦਾ ਗਊ ਗੌਰੀ ਉਤਸਵ  
ਆਧੁਨਿਕ ਯੁੱਗ ਦਾ ਅਗਨੀ ਯੁੱਧ