ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗਤੀਮਾਨ ਗ੍ਰਹਿਆਂ ਦਾ ਮਨੁੱਖੀ ਜੀਵਨ ਤੇ ਪ੍ਰਭਾਵ
WDWD
ਕੇ ਅਇਆਨਾਥ
ਭਾਰਤੀ ਲੋਕਾਂ ਦਾ ਜੋਤਿਸ਼ ਵਿਚ ਬਹੁਤ ਜਿਆਦਾ ਵਿਸ਼ਵਾਸ਼ ਹੈ ਉਹ ਵਿਆਹ , ਵਪਾਰ ਅਤੇ ਹੋਰ ਅਹਿਮ ਮਸਲਿਆ ਵਿਚ ਵੀ ਸਲਾਹ ਮਸ਼ਵਰਾ ਕਰਨ ਦੀ ਥਾਂ ਜੋਤਿਸ਼ ਅਤੇ ਕੁਡਲੀਆ ਦਾ ਹੀ ਸਹਾਰਾ ਲੈਂਦੇ ਹਨ ਸੂਰਜ ਦੀ ਪਰਿਕਰਮਾ ਕਰਦੇ ਗ੍ਰਹਿਆ ਦਾ ਸਾਡੇ ਜੀਵਨ ਉਤੇ ਪ੍ਰਭਾਵ ਬਹੁਤ ਵੱਧ ਜਾਂਦਾ ਹੈ . ਆਸਥਾ ਅਤੇ ਅੰਧਵਿਸ਼ਵਾਸ਼ ਦੀ ਇਸ ਲੜੀ ਵਿਚ ਅਸੀਂ ਤੁਹਾਨੂੰ ਅਜਿਹੇ ਗ੍ਰਹਿਆਂ ਨਾਲ ਜੁੜੇ ਇੱਕ ਅਜਿਹੇ ਦਿਨ ਸਬੰਧੀ ਦੱਸਣ ਜਾ ਰਹੇ ਹਾਂ ਜਿਸਦਾ ਪ੍ਰਭਾਵ ਪੂਰਾ ਸਾਲ ਮਨੁੱਖ ਦੇ ਜੀਵਨ ਤੇ ਰਹਿੰਦਾ ਹੈ.

16 ਨਵੰਬਰ ਨੂੰ ਸੂਰਜ ਮੰਡਲ ਦੇ ਗੁਰੂ ਗ੍ਰਹਿ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਕਾਫੀ ਮਹੱਤਵਪੂਰਣ ਘਟਨਾ ਹੈ.ਇਸ ਦਿਨ ਗੁਰੂ ਗ੍ਰਹਿ ਨੇ ਜੋ ਪਿਛਲੇ ਇੱਕ ਸਾਲ ਤੋਂ ਬ੍ਰਿਸ਼ਚਿਕ ਰਾਸ਼ੀ ਵਿੱਚ ਨਿਵਾਸ ਕਰ ਰਿਹਾ ਸੀ, ਇਸ ਰਾਸ਼ੀ ਚੋਂ ਨਿੱਕਲ ਕੇ ਧਨੁ ਰਾਸ਼ੀ ਵਿੱਚ ਪ੍ਰਵੇਸ਼ ਕਰ ਰਿਹਾ ਹੈ. ਇਸ ਘਟਨਾ ਦੇ ਸਮੇਂ ਭਾਵ ਸਵੇਰੇ 4:24 ਵਜੇ ਤੋਂ ਲੈ ਕੇ ਪੂਰਾ ਦਿਨ ਹਜਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਗੁਰੂ ਭਗਵਾਨ ਦੀਆਂ ਸਮਾਧੀਆਂ ਤੇ ਆਉਂਦੇ ਹਨ ਅਤੇ ਭਗਵਾਨ ਦੀ ਵਿਸ਼ੇਸ਼ ਪੂਜਾ ਕਰਦੇ ਹਨ.

WDWD
ਵੈਸੇ ਤਾਂ ਤਾਮਿਲਨਾਢੂ ਵਿੱਚ ਭਗਵਾਨ ਦਾ ਗੁਰੂ ਦੀ ਸਮਾਧੀ ਵਾਲੇ ਕਈ ਸਥਾਨ ਹਨ, ਪਰ ਤੰਜਵੁਰ ਜਿਲ੍ਹੇ ਦੇ ਆਲਨਗੁੜੀ ਨਾਮਕ ਸਥਾਨ ਦਾ ਇਹਨਾਂ ਵਿੱਚੋਂ ਵਿਸ਼ੇਸ਼ ਸਥਾਨ ਹੈ, ਭਗਵਾਨ ਸ਼ਿਵ ਦਾ ਇਹ ਮੰਦਰ ਗੁਰੂ ਦੇ ਖੇਤਰ ਵਿੱਚੋਂ ਇੱਕ ਹੈ. ਗੁਰੂ ਪਿਆਰਚੀ ਦੇ ਉਤਸਵ ਤੇ ਇਹ ਮੰਦਰ ਹਜਾਰਾਂ ਲੱਖਾਂ ਸ਼ਰਧਾਲੂਆਂ ਨਾਲ ਖਚਾਖਚ ਭਰਿਆ ਹੁੰਦਾ ਹੈ. ਵੈਸੇ ਹੋਰ ਮੰਦਰਾਂ ਵਿੱਚ ਵੀ ਭਗਵਾਨ ਗੁਰੂ ਦੀ ਪੂਜਾ ਅਰਚਨਾ ਦੀ ਵਿਸ਼ੇਸ਼ ਵਿਵਸਥਾ ਹੁੰਦੀ ਹੈ.

ਸਾਡੀ ਰਾਸ਼ੀ ਵਿੱਚ ਕਈ ਗ੍ਰਹਿ ਹੁੰਦੇ ਹਨ, ਪਰ ਗੁਰੂ ਅਤੇ ਸ਼ਨੀ ਦੇ ਆਵਾਗਮਨ ਨੂੰ ਕਿਉਂ ਮਹੱਤਵ ਦਿੱਤਾ ਜਾਂਦਾ ਹੈ?ਇਸ ਵਿਸ਼ੇ ਤੇ ਜੋਤਿਸ਼ੀ ਕੇ.ਪੀ. ਵਿਦਿਆਧਰਨ ਦਾ ਕਹਿਣਾ ਹੈ ਕਿ ਸਾਰੇ ਗ੍ਰਹਿਆਂ ਵਿੱਚ ਗੁਰੂ ਨੂੰ ਸ਼ੁਭ ਗ੍ਰਹਿ ਦੀ ਸੰਘਿਆ ਦਿੱਤੀ ਜਾਂਦੀ ਹੈ. ਹਰ ਸਾਲ ਗੁਰੂ ਭਗਵਾਨ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਉੱਤਰਦੇ ਹਨ. ਇਸ ਵਾਰ ਉਹ ਬ੍ਰਿਸ਼ਚਿਕ ਰਾਸ਼ੀ ਤੋਂ ਧਨੁ ਰਾਸ਼ੀ ਵਿੱਚ ਗਏ ਹਨ. ਗੁਰੂ ਪਿਆਰਚੀ ਦੇ ਮੌਕੇ ਤੇ ਲੱਖਾਂ ਆਲਨਗੁੜੀ, ਥੇਨਥਿਰੁਥਿੱਟਈ, ਥਿਰੂਚੇਂਦੂਰ ਵਰਗੇ ਗੁਰੂ ਭਗਵਾਨ ਦੇ ਪ੍ਰਸਿੱਧ ਮੰਦਰਾਂ ਵਿੱਚ ਜਾਂਦੇ ਹਨ. ਜੇਕਰ ਉਹਨਾਂ ਦਾ ਸਮਾਂ ਚੱਲਦਾ ਹੈ ਤਾਂ ਉਹ ਇਸਨੂੰ ਕਾਇਮ ਰੱਖਣ ਦੀ ਪ੍ਰਾਥਨਾ ਕਰਦੇ ਹਨ ਅਤੇ ਜੇਕਰ ਉਹਨਾਂ ਦਾ ਸਮਾਂ ਬੁਰਾ ਚੱਲਦਾ ਹੈ ਤਾਂ ਉਹ ਉਸਤੋਂ ਛੇਤੀ ਤੋਂ ਛੇਤੀ ਛੁਟਕਾਰਾ ਪਾਉਣ ਦੀ ਪ੍ਰਾਥਨਾ ਕਰਦੇ ਹਨ.

ਵੈਦਿਕ ਕਾਲ ਤੋਂ ਜੋਤਿਸ਼ ਸਾਸ਼ਤਰ ਸਾਡੀ ਪ੍ਰੰਪਰਾ ਦਾ ਇੱਕ ਅਟੁੱਟ ਹਿੱਸਾ ਬਣ ਚੁੱਕਿਆ ਹੈ. ਸਾਡੇ ਪੂਰਵਜਾਂ ਨੂੰ ਸੂਰਜ ਮੰਡਲ ਅਤੇ ਅਕਾਸ਼ ਗੰਗਾ ਦਾ ਬਹੁਤ ਗਿਆਨ ਸੀ. ਅੱਜ ਦੇ ਵਿਗਿਆਨਕ ਯੁੱਗ ਵਿੱਚ ਅਸੀਂ ਗਿਆਨ ਨੂੰ ਆਧਾਰ ਮੰਨਦੇ ਹਾਂ.ਇੰਨਾਂ ਹੀ ਨਹੀਂ ਗ੍ਰਹਿਆਂ ਦੇ ਨਾਮ ਤੋਂ ਵੀ ਉਹਨਾਂ ਲੱਛਣ ਨਿਰਧਾਰਿਤ ਕੀਤੇ ਗਏ ਹਨ ਸ਼ਾਇਦ ਇਹੀ ਵਜਾ ਹੈ ਕਿ ਜੋਤਿਸ਼ੀ ਇਹਨਾਂ ਗ੍ਰਹਿਆਂ ਦਾ ਸਬੰਧ ਸਾਡੇ ਵਾਸਤਵਿਕ ਜੀਵਨ ਦੇ ਨਾਲ ਵੀ ਬਣਾਉਂਦੇ ਹਨ.

WDWD
ਪਰ ਅਜਿਹਾ ਨਹੀਂ ਹੈ ਕਿ ਹਰ ਵਿਅਕਤੀ ਇਸ ਮੱਤ ਨਾਲ ਸਹਿਮਤ ਹੋਣ. ਵਰਤਮਾਨ ਵਿੱਚ ਕਈ ਵਿਗਿਆਨਿਕ ਦ੍ਰਿਸ਼ਟੀਕੋਣ ਦੇ ਸਮਰਥਕ ਇਸ ਤੱਥ ਨੂੰ ਸਿਰਫ ਇੱਕ ਅੰਧਵਿਸ਼ਵਾਸ਼ ਦਾ ਦਰਜਾ ਦਿੰਦਾ ਹਨ.ਉਹਨਾਂ ਦਾ ਮੰਨਣਾ ਹੈ ਕਿ ਵਿਅਕਤੀ ਦੇ ਵਿਚਾਰ ਅਤੇ ਕਰੱਤਵ ਹੀ ਉਸਦੇ ਭਾਗ ਨੂੰ ਨਿਰਧਾਰਤ ਕਰਦੇ ਹਨ. ਅਜਿਹੇ ਲੋਕਾਂ ਦਾ ਮੰਨਣਾ ਹੈ ਕਿ ਜੀਵਨ ਦੇ ਨਾਲ ਚੱਲਦੇ ਰਹਿਣਾ ਚਾਹੀਦਾ ਹੈ, ਜੇਕਰ ਭਾਗ ਵਿੱਚ ਰੁਕਾਵਟਾਂ ਆਉਂਦੀਆਂ ਹਨ ਤਾਂ ਉਹਨਾਂ ਦਾ ਸਾਹਮਣਾ ਕਰਕੇ ਅੱਗੇ ਵੱਧਣਾ ਚਾਹੀਦਾ ਹੈ.

ਵਿਗਿਆਨਿਕ ਦ੍ਰਿਸ਼ਟੀਕੋਣ ਦੇ ਸਮੱਰਥਕ ਭਾਂਵੇ ਕੁੱਝ ਵੀ ਕਹਿਣ ਪਰ ਹਜਾਰਾਂ ਲੱਖਾਂ ਲੋਕ ਇਸ ਤੱਥ ਤੇ ਆਪਣੇ ਅਨੁਭਵ ਦੇ ਕਾਰਨ ਹੀ ਵਿਸ਼ਵਾਸ਼ ਕਰ ਰਹੇ ਹਨ. ਤੁਸੀਂ ਇਸ ਵਿਸ਼ੇ ਤੇ ਕੀ ਸੋਚਦੇ ਹੋ ਸਾਨੂੰ ਜਰੂਰ ਦੱਸੋ.
ਵੀਡੀਉ ਦੇਖੋ
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ
ਹੋਰ ਵੀ
ਅਜਿਹਾ ਸ਼ਹਿਰ ਜਿੱਥੇ ਰਾਜੇ ਰਾਤ ਨਹੀਂ ਬਿਤਾਉਂਦੇ  
ਤ੍ਰਿਸ਼ੂਲ ਨਾਲ ਆਪਰੇਸ਼ਨ ਦਾ ਅਨੋਖਾ ਤਰੀਕਾ  
ਕਥਿਤ ਭਗਵਾਨ ਕਰਦਾ ਹੈ ਚਾਕੂ ਨਾਲ ਆਪਰੇਸ਼ਨ  
ਝਾਬੂਆ ਦੇ ਆਦਿਵਾਸੀ ਅੰਚਲ ਦਾ ਗਊ ਗੌਰੀ ਉਤਸਵ  
ਆਧੁਨਿਕ ਯੁੱਗ ਦਾ ਅਗਨੀ ਯੁੱਧ  
ਆਸਥਾ ਦਾ ਅੰਨਾ ਬੁਖਾਰ