ਆਸਾਥਾ ਅਤੇ ਅੰਧਵਿਸ਼ਵਾਸ਼ ਦੀ ਇਸ ਕੜੀ ਵਿੱਚ ਇਸ ਵਾਰ ਅਸੀਂ ਤੁਹਾਡੇ ਸਾਹਮਣੇ ਲਿਆਏ ਹਾਂ ਇੱਕ ਅਜਿਹਾ ਸ਼ਹਿਰ ਜਿੱਥੇ ਰਾਜੇ ਰਾਤ ਨਹੀਂ ਬਿਤਾਉਂਦੇ. ਰਾਜਿਆਂ ਨੂੰ ਡਰ ਹੈ ਕਿ ਜੇਕਰ ਉਹਨਾਂ ਨੇ ਇੱਕ ਰਾਤ ਇੱਥੇ ਬਿਤਾ ਲਈ ਤਾਂ ਰਾਜ-ਭਾਗ ਚਲਾ ਜਾਵੇਗਾ. ਜੀ ਹਾਂ ਉਜੈਨ ਸ਼ਹਿਰ ਨਾਲ ਇੱਕ ਪੁਰਾਣੀ ਧਾਰਨਾ ਹੈ ਕਿ ਉਜੈਨ ਦਾ ਇੱਕ ਹੀ ਰਾਜਾ ਹੈ ਅਤੇ ਉਹ ਹੈ ਮਹਾਕਾਲ. ਇਹ ਮਾਨਤਾ ਹੈ ਕਿ ਮਾਹਕਾਲ ਤੋਂ ਇਲਾਵਾ ਜੇਕਰ ਕਿਸੇ ਰਾਜੇ ਨੇ ਉਜੈਨ ਵਿੱਚ ਇੱਕ ਰਾਤ ਗੁਜਾਰੀ ਤਾਂ ਉਸਦਾ ਸਾਰਾ ਰਾਜਾਪਾਟ ਸਮਾਪਤ ਹੋ ਜਾਵੇਗਾ.
ਇਸ ਧਾਰਨਾ ਦੇ ਕਾਰਨ ਸਿੰਧਿਆ ਰਾਜਘਰਾਨੇ ਦੇ ਰਾਜਿਆਂ ਨੇ ਆਪਣੇ ਰਹਿਣ ਦੇ ਲਈ ਉਜੈਨ ਦੀ ਸੀਮਾ ਤੋਂ ਬਾਹਰ ਕਲਿਆਦੇਹ ਪੈਲੇਸ ਬਣਵਾਇਆ ਸੀ.ਰਾਜੇ ਮਹਾਰਾਜਿਆਂ ਨੇ ਕਾਲ ਵਿੱਚ ਸਿੰਧਿਆ ਘਰਾਣੇ ਦੇ ਰਾਜਾ ਹੀ ਨਹੀਂ ਬਲਕਿ ਹੋਰ ਰਾਜਾਂ ਤੋਂ ਆਉਣ ਵਾਲੇ ਰਾਜ ਉੱਚ ਅਹੁਦੇਦਾਰ ਵੀ ਅਵੰਤਿਕਾ (ਉਜੈਨ ਦਾ ਪੁਰਾਣਾ ਨਾਮ) ਵਿੱਚ ਰਾਤ ਨਹੀਂ ਬਿਤਾਉਂਦੇ ਸਨ. ਕਿਹਾ ਜਾਂਦਾ ਹੈ ਕਿ ਜਦੋਂ ਤੋਂ ਉਜੈਨ ਸ਼ਹਿਰ ਤੇ ਸਿੰਧਿਆ ਘਰਾਨੇ ਦੀ ਰਾਜਸ਼ਾਹੀ ਕਾਬਜ ਹੋਈ ਹੈ ਉਦੋਂ ਤੋਂ ਹੀ ਇੱਥੇ ਰਾਜਿਆਂ ਨੇ ਰਾਤ ਨਹੀਂ ਬਿਤਾਈ.
ਸਿੰਧਿਆ ਰਾਜਘਰਾਨੇ ਦੇ ਰਾਜਾ ਪਹਿਲਾਂ ਭੋਰ ਵਿੱਚ ਹੀ ਉਜੈਨ ਆਉਂਦੇ ਅਤੇ ਮਹਾਕਾਲ ਦੇ ਦਰਸ਼ਨ ਤੋਂ ਬਾਅਦ ਰਾਜਸੀ ਕੰਮ ਨਿਪਟਾ ਕੇ ਰਾਤ ਹੋਣ ਤੋਂ ਪਹਿਲਾਂ ਹੀ ਉਜੈਨ ਦੀ ਸੀਮਾ ਤੋਂ ਬਾਹਰ ਚਲੇ ਜਾਂਦੇ ਸਨ. ਜਦੋਂ ਇਹ ਸਿਲਸਿਲਾ ਰਾਜਸੀ ਕੰਮਾਂ ਵਿੱਚ ਅੜਚਣ ਪਾਉਣ ਲੱਗਿਆ ਤਾਂ ਕਲਿਆਦੇਹ ਪੈਲੇਸ ਦਾ ਨਿਰਮਾਣ ਕਰਵਾਇਆ ਗਿਆ. ਸਾਰੀਆਂ ਸਹੂਲਤਾਂ ਨਾਲ ਲੈਸ ਇਸ ਮਹਿਲ ਵਿੱਚ ਪਾਣੀ ਦੀ ਖਾਸ ਵਿਵਸਥਾ ਕਰਵਾਈ ਗਈ. ਮਹਿਲ ਦੇ ਸਾਹਮਣੇ ਹੀ ਜਲ ਕੁੰਡ ਹੈ. ਨਾਲ ਹੀ ਮਹਿਲ ਦੇ ਅੰਦਰ ਹੀ ਸਿੰਧਿਆ ਘਰਾਨੇ ਦੇ ਭਗਵਾਨ ਸੂਰਿਆ ਦਾ ਮੰਦਰ ਵੀ ਬਣਵਾਇਆ ਗਿਆ.
ਪੈਲੇਸ ਦੇ ਬਣਨ ਤੋਂ ਬਾਅਦ ਰਾਜਾ ਦਿਨ ਭਰ ਤਾਂ ਉਜੈਨ ਵਿੱਚ ਰਾਜਸੀ ਕੰਮ ਕਰਨ ਵਿੱਚ ਰਹਿੰਦੇ ਪਰ ਦਿਨ ਢਲਦੇ ਹੀ ਕਲਿਆਦੇਹ ਪੈਲੇਸ ਵਿੱਚ ਆ ਜਾਂਦੇ. ਆਜਾਦੀ ਤੋਂ ਬਾਅਦ ਨਾ ਤਾਂ ਰਾਜਾ ਰਹੇ ਨਾ ਹੀ ਰਾਜਵਾੜੇ ਪਰ ਅਜਿਹਾ ਨਹੀਂ ਕਿ ਇਸ ਧਾਰਨਾ ਦਾ ਅੰਤ ਹੋ ਗਿਆ. ਵਰਤਮਾਨ ਵਿੱਚ ਵੀ ਵੱਡੇ ਸਰਕਾਰੀ ਅਹੁਦੇਦਾਰ ਅਤੇ ਮੰਤਰੀ ਉਜੈਨ ਵਿੱਚ ਰਾਤ ਨਹੀਂ ਬਿਤਾਉਂਦੇ.ਸ਼ਹਿਰ ਦਾ ਸਰਕਾਰੀ ਸਰਕਿਟ ਹਾਉਸ ਵੀ ਮਹਾਕਾਲ ਦੇ ਸਨਮਾਨ ਵਿੱਚ ਸ਼ਹਿਰ ਦੀ ਸੀਮਾ ਤੋਂ ਬਾਹਰ ਬਣਾਇਆ ਗਿਆ ਹੈ.
ਮਹਾਕਾਲ ਦੀ ਸੇਵਾ ਕਰਨ ਵਾਲੇ ਪੁਜਾਰੀਆਂ ਦਾ ਦਾਅਵਾ ਹੈ ਕਿ ਹਰ ਵੱਡਾ ਅਹੁਦੇਦਾਰ ਵਿਅਕਤੀ, ਵਪਾਰੀ ਜਾਂ ਮੰਤਰੀ ਜੋ ਵੀ ਉਜੈਨ ਦੀ ਸੀਮਾ ਤੋਂ ਹੋ ਕੇ ਗੁਜਰਦਾ ਹੈ ਸਭਤੋਂ ਪਹਿਲਾਂ ਮਹਾਕਾਲ ਦੇ ਸਾਹਮਣੇ ਨਤਮਸਤਕ ਹੁੰਦਾ ਹੈ. ਸਵੇਰ ਦੀ ਭਸਮ ਆਰਤੀ ਵਿੱਚ ਸਿਰ ਝੁਕਾਉਣ ਤੋਂ ਬਾਅਦ ਹੀ ਆਪਣੇ ਕੰਮ ਕਰਦਾ ਹੈ.
|