ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਤ੍ਰਿਸ਼ੂਲ ਨਾਲ ਆਪਰੇਸ਼ਨ ਦਾ ਅਨੋਖਾ ਤਰੀਕਾ
ਸ਼ਰੁਤੀ ਅਗਰਵਾਲ
Shruti AgrawalWD
ਆਸਥਾ ਜਾਂ ਅੰਧਵਿਸ਼ਵਾਸ ਦੀ ਇਸ ਕੜੀ ਵਿੱਚ ਇੱਕ ਵਾਰ ਫਿਰ ਅਸੀ ਤੁਹਾਨੂੰ ਇੱਕ ਕੌੜੀ ਸੱਚਾਈ ਨਾਲ ਜਾਣੂ ਕਰਵਾ ਰਹੇ ਹਾਂ. ਇੱਕ ਵਾਰ ਫਿਰ ਅਸੀ ਤੁਹਾਡੇ ਸਾਹਮਣੇ ਇੱਕ ਢੋਂਗੀ ਬਾਬਾ ਦਾ ਕੱਚਾ-ਚਿੱਠਾ ਖੋਲ ਰਹੇ ਹਾਂ.

ਇਸ ਕੜੀ ਵਿੱਚ ਅਸੀ ਗੱਲ ਕਰ ਰਹੇ ਹਾਂ, ਮੱਧਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਰਤੀਬਾੜਾ ਖੇਤਰ ਦੇ ਬਾਬਾ ਬਾਲੇਲਾਲ ਸ਼ਰਮਾ ਦੀ. ਇਸ ਬਾਬਾ ਦਾ ਦਾਅਵਾ ਹੈ ਕਿ ਇਨ੍ਹਾਂ ਉੱਤੇ ਪੀਰ ਦੀ ਸਵਾਰੀ ਆਉਂਦੀ ਹੈ. ਸਵਾਰੀ ਆਉਣ ਦੇ ਬਾਅਦ ਇਹ ਮਰੀਜਾਂ ਦਾ ਤ੍ਰਿਸ਼ੂਲ ਨਾਲ ਆਪਰੇਸ਼ਨ ਕਰਦੇ ਹਨ. ਇਨ੍ਹਾਂ ਦਾ ਦਾਅਵਾ ਹੈ ਕਿ ਇਹ ਭਗਤਾਂ ਦੇ ਹਰ ਦੁਖ-ਦਰਦ ਨੂੰ ਦੂਰ ਕਰ ਸਕਦੇ ਹਨ.

Shruti AgrawalWD
ਇਹ ਸੁਣਨ ਦੇ ਬਾਅਦ ਅਸੀ ਤੁਰ ਪਏ ਰਤੀਬਾੜਾ ਵੱਲ. ਇੱਥੇ ਇੱਕ ਛੋਟਾ ਜਿਹਾ ਮੰਦਰ ਬਣਿਆ ਹੋਇਆ ਸੀ. ਮੰਦਰ ਦੇ ਬਾਹਰ ਲੋਕਾਂ ਦੀ ਕਾਫੀ ਭੀੜ ਜਮਾ ਸੀ. ਗੱਲਬਾਤ ਵਿੱਚ ਸਾਨੂੰ ਪਤਾ ਲੱਗਿਆ ਕਿ ਬਾਬਾ ਥੋੜੀ ਦੇਰ ਵਿੱਚ ਆਉਣ ਵਾਲੇ ਹਨ. ਥੋੜੀ ਹੀ ਦੇਰ ਵਿੱਚ ਸਿਲਵਰ ਇੰਡੀਕਾ ਵਿੱਚ ਬਾਲੇਲਾਲ ਸ਼ਰਮਾ ਇੱਥੇ ਆਏ. ਸਾਡੇ ਨਾਲ ਗੱਲਬਾਤ ਵਿੱਚ ਬਾਬਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਤੇ ਉਨ੍ਹਾਂ ਦੇ ਖਾਨਦਾਨੀ ਪੀਰ ਦੀ ਆਤਮਾ ਆਉਂਦੀ ਹੈ.

Shruti AgrawalWD
ਉਨ੍ਹਾਦੱਸਿਿ ਜਦ ਪਹਿਲੀ ਵਾਰ ਅਜੀਹਾ ਹੋਇਆ ਸੀ ਤਾਂ ਘਰਵਾਲਿਆਂ ਨੇ ਭਰੋਸਾ ਨਹੀਂ ਕੀਤਾ. ਕਈ ਡਾਕਟਰਾਂ ਨੂੰ ਵਿਖਾਇਆ, ਪਰ ਗੱਲ ਨਹੀਂ ਬਣੀ. ਬਾਅਦ ਵਿੱਚ ਸਾਰਿਆਂ ਨੂੰ ਸਮਝ ਵਿੱਚ ਆਇਆ ਕਿ ਮੇਰੇ ਉੱਤੇ ਪੀਰ ਸਾਹਿਬ ਦਾ ਸਾਇਆ ਹੈ. ਮੈਂ ਪਰਿਵਾਰ ਵਾਲਿਆਂ ਨੂੰ ਮਿਠਾਈ ਅਤੇ ਲੋਬਾਨ ਨਾਲ ਲੱਦ ਦਿੱਤਾ. ਫਿਰ ਅਗਨੀ ਪਰਿੱਖਿਆ ਦੇ ਬਾਅਦ ਸਾਰਿਆਂ ਨੇ ਮੇਰੇ ਉੱਤੇ ਭਰੋਸਾ ਕੀਤਾ.

ਬਾਬਾ ਦੇ ਗੱਲ ਕਰਨ ਦੇ ਅੰਦਾਜ ਤੋਂ ਅਸੀ ਸਮਝ ਗਏ ਸੀ ਕਿ ਉਹ ਸਾਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ. ਜਦ ਅਸੀ ਉਨ੍ਹਾਂ ਤੋਂ ਮਿਠਾਈ ਦੇਣ ਦੀ ਗੱਲ ਕੀਤੀ ਤਾਂ ਉਹ ਬੋਲੇ ਕਿ ਪੀਰ ਸਾਹਿਬ ਨੂੰ ਆਉਣ ਦਿਓ, ਉਨ੍ਹਾਂ ਦੀ ਇੱਛਾ ਹੋਵੇਗੀ ਤਾਂ ਤੁਹਾਨੂੰ ਮਿਠਾਈ ਮਿਲ ਜਾਵੇਗੀ.ਇਹ ਕਹਿਣ ਦੇ ਬਾਅਦ ਬਾਬਾ ਮੰਦਰ ਦੇ ਅੰਦਰ ਗਏ. ਅੰਦਰ ਜਾਕੇ ਉਨ੍ਹਾਂ ਨੇ ਕੁਰਤਾ-ਪਜਾਮਾ ਲਾਹ ਕੇ ਮੋਟੀ ਜੀਂਸ ਪਾ ਲਈ. ਇਹ ਵੇਖ ਕੇ ਅਸੀ ਸਮਝ ਗਏ ਕਿ ਇਹ ਬਾਬਾ ਕਿੰਨੇ ਵੱਡੇ ਸਾਧਕ ਹਨ. ਜੇਕਰ ਪੀਰ ਦੀ ਸਵਾਰੀ ਆਉਣ ਦੇ ਬਾਅਦ ਕਿੱਲਾਂ ਦਾ ਅਸਰ ਨਹੀਂ ਹੁੰਦਾ ਤਾਂ ਕਪੜੇ ਕਿਉਂ ਬਦਲੇ ਗਏ.?

Shruti AgrawalWD
ਕਪੜੇ ਬਦਲਕੇ ਬਾਬਾ ਨਵੇਂ ਡ੍ਰਾਮੇ ਲਈ ਤਿਆਰ ਹੋ ਗਏ. ਉਨ੍ਹਾਂ ਨੇ ਲੋਬਾਨ ਜਲਾਇਆ. ਫਿਰ ਕੁਝ ਮੰਤਰ ਪੜ੍ਹੇ ਅਤੇ ਅਜੀਬ ਤਰੀਕੇ ਨਾਲ ਹਿੱਲਣ ਲੱਗੇ. ਬਾਬਾ ਦੇ ਚੇਲਿਆਂ ਨੇ ਉਨ੍ਹਾਂ ਦੀ ਜੈ-ਜੈਕਾਰ ਕਰਨੀ ਸ਼ੁਰੂ ਕਰ ਦਿੱਤੀ. ਉਨ੍ਹਾਂ ਨੂੰ ਚੱਕਕੇ ਕਿੱਲਾਂ ਤੇ ਬਿਠਾਇਆ ਗਿਆ. ਇਸਦੇ ਬਾਅਦ ਸ਼ੁਰੂ ਹੋਇਆ, ਬਾਬਾ ਦਾ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਸਿਲਸਿਲਾ.
ਵੀਡੀਉ ਦੇਖੋ
1 | 2  >>  
ਫੋਟੋ ਗੈਲਰੀ
ਫੋਟੋ ਗੈਲਰੀ ਵੇਖਣ ਲਈ ਕਲਿਕ ਕਰੋ
ਹੋਰ ਵੀ
ਕਥਿਤ ਭਗਵਾਨ ਕਰਦਾ ਹੈ ਚਾਕੂ ਨਾਲ ਆਪਰੇਸ਼ਨ  
ਝਾਬੂਆ ਦੇ ਆਦਿਵਾਸੀ ਅੰਚਲ ਦਾ ਗਊ ਗੌਰੀ ਉਤਸਵ  
ਅੰਨੀ ਆਸਥਾ ਵਿੱਚ ਗਈ ਜਾਨ  
ਸਪਰਸ਼ ਨਾਲ ਭਜਾਉ ਰੋਗ  
ਫਰਸ਼ੀ ਹੈ ਜਾਂ ਸਟੈਥਸਕੋਪ  
ਅੱਧੀ ਰਾਤ ਤੋਂ ਬਾਅਦ ਤੱਪਸਿਆ