ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਥਿਤ ਭਗਵਾਨ ਕਰਦਾ ਹੈ ਚਾਕੂ ਨਾਲ ਆਪਰੇਸ਼ਨ
ਅਤੇ ਬਣਾਉਂਦਾ ਹੈ ਲੋਕਾਂ ਨੂੰ ਮੂਰਖ...
ਸ਼ਰੁਤੀ ਅਗਰਵਾਲ
WDWD
"ਸਾਡਾ ਦੇਸ਼ ਮੂਰਖਾ ਦਾ ਦੇਸ਼. ਅਸੀ ਵੀ ਉਨ੍ਹਾਂ ਵਿੱਚੋਂ ਇੱਕ ਹਾਂ ਇਸੇ ਲਈ ਤਾਂ ਕਥਿਤ ਭਗਵਾਨ ਦੇ ਚੱਕਰ ਵਿੱਚ ਫਸ ਗਏ."
ਇਹ ਸ਼ਬਦ ਵੇਬਦੁਨੀਆ ਨੂੰ ਆਪਬੀਤੀ ਬਿਆਨ ਕਰਦੇ ਸਮੇਂ ਸੇਮਲਿਆ ਚਾਉ (ਮੱਧਪ੍ਰਦੇਸ਼) ਪਿੰਡ ਦੇ ਸੁਰੇਸ਼ ਬਾਗੜੀ ਦੇ ਸਨ. ਇੱਥੋਂ ਦਾਸਤਾ ਸ਼ੁਰੂ ਹੁੰਦੀ ਹੈ ਅੱਜ ਤੋਂ ਕੁਝ ਮਹੀਨਿਆਂ ਪਹਿਲਾਂ ਜਦ ਬਾਂਸਵਾੜਾ (ਰਾਜਸਥਾਨ) ਦੇ ਛੀਂਚ ਪਿੰਡ ਵਿੱਚ ਰਹਿਣ ਵਾਲੇ ਖੁਦਮੁਖਤਿਆਰ ਭਗਵਾਨ ਸੱਤਿਆਨਾਮ ਵਿੱਠਲਦਾਸ ਦੀ ਚਮਤਕਾਰਿਕ ਤਾਕਤਾਂ ਦੀ ਗੱਲ ਇੱਥੇ ਤਕ ਪੁੱਜੀ. ਸੁਰੇਸ਼ ਬਾਗੜੀ ਦੇ ਪਿੰਡ ਵਿੱਚ ਕੁਝ ਲੋਕਾਂ ਨੇ ਸੱਤਿਆਨਾਮ ਨੂੰ ਭਗਵਾਨ ਦੱਸਣ ਵਾਲੇ ਪਰਚੇ ਅਤੇ ਵੀਡਿਓ ਸੀਡੀ ਵੰਡੀਆਂ. ਇਸ ਪਰਚੇ ਵਿੱਚ ਲਿਖਿਆ ਸੀ ਕਿ ਮਾਂ ਖੋੜੀਆਰ ਮੰਦਰ ਦੇ ਪੁਜਾਰੀ ਸੱਤਿਆਨਾਮ ਵਿੱਠਲਦਾਸ ਸਾਹੇਬ ਦੇ ਕੋਲ ਦੈਵੀ ਸ਼ਕਤੀਆਂ ਹਨ. ਉਨ੍ਹਾਂ ਨੇ ਭਗਵਾਨ ਨੇ ਲੋਕਾਂ ਦਾ ਦੁਖ ਦੂਰ ਕਰਨ ਲਈ ਭੇਜਿਆ ਹੈ.

ਉਹ ਹਰ ਤਰ੍ਹਾਂ ਦੀ ਬੀਮਾਰੀ ਦਾ ਮੁਫਤ ਇਲਾਜ ਕਰਦੇ ਹਨ. ਇਸਦੇ ਨਾਲ ਹੀ ਪਰਚਿਆਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਏਡਸ ਹੋਵੇ ਜਾਂ ਕੈਂਸਰ ਜਾਂ ਫਿਰ ਕੋਈ ਹੋਰ ਲਾਇਲਾਜ ਬੀਮਾਰੀ, ਸੱਤਿਆਨਾਮ ਸਾਰਿਆਂ ਨੂੰ ਠੀਕ ਕਰ ਸਕਦੇ ਹਨ. ਇੰਨਾ ਹੀ ਨਹੀਂ ਸੀਡੀ ਵਿੱਚ ਇਸ ਕਥਿਤ ਭਗਵਾਨ ਨੂੰ ਸਿਰਫ ਇੱਕ ਚਾਕੂ ਦੀ ਮਦਦ ਨਾਲ ਮਰੀਜ ਦੇ ਢਿੱਡ ਦਾ ਆਪਰੇਸ਼ਨ ਕਰਦਿਆਂ ਵਿਖਾਇਆ ਗਿਆ ਸੀ. ਇਸ ਨਕਲੀ ਆਪਰੇਸ਼ਨ ਰਾਹੀਂ ਇਹ ਬਾਬਾ ਲੋਕਾਂ ਨੂੰ ਠੀਕ ਕਰਨ ਦਾ ਦਾਅਵਾ ਕਰਦਾ ਸੀ. ਸੀਡੀ ਵਿੱਚ ਸੱਤਿਆਨਾਮ ਨੂੰ ਭਗਵਾਨ ਦੇ ਰੂਪ ਵਿੱਚ ਵਿਖਾਇਅ ਗਿਆ ਹੈ...ਕੁਲ ਮਿਲਾਕੇ ਭੋਲੇ-ਭਾਲੇ ਲੋਕਾਂ ਦੇ ਸਾਹਮਣੇ ਇੱਕ ਅਜੀਹਾ ਮੰਜ਼ਰ ਪੈਦਾ ਕੀਤਾ ਜਾਂਦਾ ਹੈ ਜਿਸ ਦੇ ਵਸ ਵਿੱਚ ਹੋਕੇ ਉਹ ਬਾਬਾ ਦੇ ਦਰ ਤੇ ਜਾ ਪੁੱਜਦੇ ਹਨ. ਤੁਸੀ ਵੀ ਇਸ ਵੀਡਿਓ ਨੂੰ ਸਾਡੇ ਖਾਸ ਵੀਡਿਓ ਵਿੱਚ ਵੇਖ ਸਕਦੇ ਹੋ.

WDWD
ਸੱਤਿਆਨਾਮ ਸਿਰਫ ਸ਼ਨੀਵਾਰ ਦੇ ਦਿਨ ਹੀ ਇਲਾਜ ਕਰਦਾ ਹੈ. ਇਲਾਜ ਕਰਨ ਦਾ ਵਕਤ ਵੀ ਬੜਾ ਅਜੀਬ ਹੈ. ਰਾਤ ਨੂੰ ਬਾਰ੍ਹਾਂ ਵਜੇ ਤੋਂ ਤਿੰਨ ਵਜੇ ਦੇ ਵਿਚਕਾਰ ਹੀ ਉਹ ਲੋਕਾਂ ਦਾ ਆਪਰੇਸ਼ਨ ਕਰਦਾ ਹੈ. ਇਸ ਸਮੇਂ ਉਸਦੇ ਸ਼ਾਗਿਰਦ ਮੰਦਰ ਦੇ ਅਹਾਤੇ ਦਾ ਦਰਵਾਜਾ ਬੰਦ ਕਰ ਦਿੰਦੇ ਹਨ. ਇਸੇ ਕਥਿਤ ਭਗਵਾਨ ਤੋਂ ਠਗੀ ਗਈ ਰਾਜੂਬਾਈ ਨੇ ਸਾਨੂੰ ਦੱਸਿਆ ਕਿ ਉਹ ਹੀ ਨਹੀਂ ਸਗੋਂ ਪਿੰਡ ਦੀ ਪੰਜ ਹੋਰ ਔਰਤਾਂ ਨੇ ਆਪਣੇ ਬੱਚੇਦਾਨੀ ਦਾ ਆਪਰੇਸ਼ਨ ਕਰਵਾਇਆ ਸੀ. ਉਨ੍ਹਾਂ ਵਿੱਚੋਂ ਇੱਕ ਵੀ ਠੀਕ ਨਹੀਂ ਹੋਈ.. ਉਲਟਾ ਲਾਪਰਵਾਹੀ ਕਾਰਣ ਇੱਕ ਦਾ ਕੇਸ ਵੀ ਵਿਗੜ ਗਿਆ.
ਵੀਡੀਉ ਦੇਖੋ
1 | 2  >>  
ਹੋਰ ਵੀ
ਅੰਨੀ ਆਸਥਾ ਵਿੱਚ ਗਈ ਜਾਨ  
ਸਪਰਸ਼ ਨਾਲ ਭਜਾਉ ਰੋਗ  
ਫਰਸ਼ੀ ਹੈ ਜਾਂ ਸਟੈਥਸਕੋਪ  
ਅੱਧੀ ਰਾਤ ਤੋਂ ਬਾਅਦ ਤੱਪਸਿਆ  
ਕੁੰਡਲੀ 'ਚ ਕੁੰਡਲੀ ਮਾਰੀ ਬੈਠਾ ਕਾਲਸਰਪ ਯੋਗ  
ਉਹ ਮੁੰਹ ਨਾਲ ਕੱਢ ਦਿੰਦੀ ਹੈ ਪਥਰੀ !