ਦੀਵਾਲੀ ਦੀ ਜਗਮਗਾਹਟ, ਪਟਾਖਿਆ ਦੀ ਰੰਗੀਨ ਰੋਸ਼ਨੀ ਅਤੇ ਧਮਾਕਿਆ ਦੇ ਬਾਅਦ ਵੈਬਦੁਨੀਆ ਤੁਹਾਨੂੰ ਰੂਬਰੂ ਕਰਾ ਰਹੀ ਹੈ ਇੱਕ ਹੋਰ ਦਿਵਾਲੀ ਨਾਲ. ਇਸ ਦਿਵਾਲੀ ਵਿੱਚ ਰੋਸ਼ਨੀ ਹੈ.... ਚਿੰਗਾਰੀ ਹੈ... ਧਮਾਕਾ ਹੈ... ਪਰ ਨਾਲ ਯੁੱਧ ਵੀ ਹੈ. ਅਸੀਂ ਗੱਲ ਕਰ ਰਹੇ ਹਾਂ ਮੱਧ ਪ੍ਰਦੇਸ਼ ਦੇ ਗੌਤਮਪੁਰਾ ਖੇਤਰ ਵਿੱਚ ਖੇਡੇ ਜਾਣ ਵਾਲੇ ਹਿੰਗੋਟ ਯੁੱਧ ਦੀ.
ਹਿੰਗੋਟ ਗੋਤਮਪੁਰਾ ਖੇਤਰ ਵਿੱਚ ਖੇਡੇ ਜਾਣ ਵਾਲਾ ਇੱਕ ਪ੍ਰੰਪਰਾਗਤ ਖੇਡ ਹੈ ਜਿਸ ਨੂੰ ਯੁੱਧ ਦਾ ਰੂਪ ਦਿੱਤਾ ਜਾਂਦਾ ਹੈ. ਵੈਸੇ ਤਾਂ ਇਸ ਯੁੱਧ ਵਿੱਚ ਹਰ ਸਾਲ ਕਾਫੀ ਲੋਗ ਜਖਮੀ ਹੁੰਦੇ ਹਨ ਪਰ ਫਿਰ ਪਿੰਡ ਵਾਲਿਆ ਦਾ ਉਤਸ਼ਾਹ ਘੱਟ ਨਹੀਂ ਹੁੰਦਾ. ਇਸ ਯੁੱਧ ਦੀਆਂ ਤਿਆਰੀਆ ਦੇ ਲਈ ਪਿੰਡ ਵਾਲੇ ਇੱਕ ਮਹੀਨਾ ਪਹਿਲਾਂ ਤੋਂ ਹੀ ਕਾਂਟੇ ਵਾਲੀ ਝਾੜੀਆ ਤੇ ਲੱਗਣ ਵਾਲੇ ਹਿੰਗੋਟ ਨਾਮ ਦੇ ਫੱਲ ਨੂੰ ਇਕੱਠਾ ਕਰਦੇ ਹਨ.
ਫਿਰ ਇਹਨਾਂ ਫੱਲਾਂ ਦੇ ਵਿਚਕਾਰ ਬਾਰੂਦ ਭਰਿਆ ਜਾਂਦਾ ਹੈ. ਇਸ ਬਾਰੂਦ ਭਰੇ ਦੇਸੀ ਬੰਬ ਨੂੰ ਇੱਕ ਪਤਲੀ ਜਿਹੀ ਡੰਡੀ ਤੋਂ ਬੰਨ ਕੇ ਦੇਸੀ ਰਾਕੇਟ ਦਾ ਰੂਪ ਦਿੱਤਾ ਜਾਂਦਾ ਹੈ. ਫਿਰ ਪਿੰਡ ਦੇ ਸਾਰੇ ਲੋਕ ਉਡੀਕ ਕਰਣ ਲੱਗਦੇ ਹਨ ਦਿਵਾਲੀ ਦੇ ਅਗਲੇ ਦਿਨ ਦੀ. ਜਿਸ ਨੂੰ ਹਿੰਗੋਟ ਯੁੱਧ ਦੇ ਨਾ ਤੋਂ ਪਹਿਚਾਣਿਆ ਜਾਂਦਾ ਹੈ. ਇਸ ਯੁੱਧ ਨੂੰ ਕਲੰਗਾ ਅਤੇ ਤੁਰਾ ਨਾਮ ਦੇ ਦੋ ਗੁਟਾ ਵਿੱਚ ਖੇਡੀਆ ਜਾਂਦਾ ਹੈ.
ਯੁੱਧ ਵਿਚ ਦੋਵੇ ਗੁਟ ਇੱਕ ਦੂਜੇ ਤੇ ਅੰਨੇਵਾਹ ਹਿੰਗੋਟ ਵਰਸਾਉਂਦੇ ਹਨ. ਹਰ ਸਾਲ ਖੇਡੇ ਜਾਣ ਵਾਲੇ ਇਸ ਅੱਗ ਦੇ ਯੁੱਧ ਵਿੱਚ ਚਾਲੀ ਪੰਜਾ ਲੋਕ ਜਖਮੀ ਹੁੰਦੇ ਹਨ. ਪਰ ਫੇਰ ਵੀ ਪਿੰਡ ਵਾਲਿਆ ਦਾ ਇਸ ਯੁੱਧ ਦੇ ਲਈ ਲਗਾਵ ਘੱਟ ਨਹੀਂ ਹੁੰਦਾ. ਪਿੰਡ ਤੋਂ ਦੂਰ ਰਹਿਣ ਵਾਲੇ ਲੋਕ ਵੀ ਹਿੰਗੋਟ ਦੇ ਸਮੇਂ ਪਿੰਡ ਆ ਜਾਂਦੇ ਹਨ. ਇਹ ਯੁੱਧ ਕਦੋ ਅਤੇ ਕਿਥੇ ਸ਼ੁਰੂ ਹੋਇਆ ਇਸ ਬਾਰੇ ਵਿੱਚ ਕੋਈ ਨਹੀਂ ਜਾਣਦਾ ਪਰ ਹਰ ਸਾਲ ਦਿਵਾਲੀ ਦੇ ਦੂਜੇ ਦਿਨ ਸ਼ਾਮ ਪੰਜ ਵਜੇ ਇਸ ਯੁੱਧ ਨੂੰ ਖੇਡਣ ਲਈ ਮੈਦਾਨ ਵਿੱਚ ਆ ਜਾਂਦੇ ਹਨ.
|