ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਾੜੀ ਜੋਤਿਸ਼ ਦੇ ਜ਼ਰੀਏ ਭਵਿੱਖ ਜਾਣੋ
ਤਾੜ ਦੇ ਪੱਤਿਆ ਤੇ ਲਿਖੀ ਭਾਰਤ ਦੀ ਪ੍ਰਾਚੀਨ ਜੋਤਿਸ਼ ਵਿੱਦਿਆ
WDWD
ਅੱਯਨਾਥ
ਕਲ ਕੀ ਹੋਵੇਗਾ? ਕੀ ਤੁਸੀ ਤਰੱਕੀ ਕਰਾਂਗੇ.... ਬੱਚੇ ਦੀ ਸਿਹਤ ਤਾਂ ਠੀਕ ਰਹੇਗੀ.... ਪਤਾ ਨਹੀਂ ਕਿੰਨਿਆ ਅਜੀਹੀਆਂ ਗੱਲਾਂ ਭਵਿੱਖ ਦੀ ਕੁੱਖ ਵਿੱਚ ਛਿਪੀ ਹੁੰਦੀ ਹੈ ਜਿਸਨੂੰ ਜਾਨਣ ਦੇ ਲਈ ਤੁਸੀ ਜੋਤਸ਼ੀਆਂ ਦੇ ਚੱਕਰ ਲਾਉਂਦੇ ਹੋ.

ਫੋਟੋ ਗੈਲਰੀ ਵੇਖਣ ਲਈ ਇੱਥੇ ਕਲਿਕ ਕਰੋ

ਭਵਿੱਖ ਦੇ ਬਾਰੇ ਜਾਨਣ ਦੀ ਇੱਛਾ ਕਿਸਦੀ ਨਹੀਂ ਹੁੰਦੀ? ਭਵਿੱਖ ਜਾਨਣ ਦੀ ਚਾਹ ਕਿਸੇ ਨੂੰ ਵੀ ਜੋਤਸ਼ੀ ਦੇ ਕੋਲ ਜਾਣ ਲਈ ਮਜਬੂਰ ਕਰ ਦਿੰਦੀ ਹੈ. ਇਸ ਲਈ ਇਸ ਵਾਰ ਆਸਥਾ ਅਤੇ ਅੰਧਵਿਸ਼ਵਾਸ ਦੀ ਆਪਣੀ ਵਿਸ਼ੇਸ਼ ਪੇਸ਼ਕਸ਼ ਵਿੱਚ ਅਸੀ ਤੁਹਾਡੇ ਸਾਹਮਣੇ ਲਿਆਏ ਹਾਂ, ਦੱਖਣ ਭਾਰਤ ਦੀ ਜੋਤਿਸ਼ ਵਿਗਿਆਨ ਦੀ ਇੱਕ ਪ੍ਰਮੁਖ ਵਿੱਦਿਆ. ਜਿਸਦਾ ਨਾਂ ਹੈ 'ਨਾੜੀ ਜੋਤਿਸ਼', ਇਹ ਪ੍ਰਾਚੀਨ ਕਾਲ ਦੇ ਜੋਤਿਸ਼ ਸ਼ਾਸ਼ਤਰ ਵਿੱਚ ਆਪਣੀ ਵੱਖ ਪਛਾਣ ਰੱਖਦੀ ਹੈ. ਇਸ ਵਿੱਦਿਆ ਨੂੰ ਜਾਨਣ ਵਾਲੇ ਦਾਅਵਾ ਕਰਦੇ ਹਨ ਕਿ ਇਸਦੇ ਜ਼ਰੀਏ ਕਿਸੇ ਵੀ ਬੰਦੇ ਦੇ ਅਤੀਤ, ਵਰਤਮਾਨ ਅਤੇ ਭਵਿੱਖ ਦਾ ਪਤਾ ਕੀਤਾ ਜਾ ਸਕਦਾ ਹੈ.

WDWD
ਹਜਾਰਾਂ ਸਾਲ ਪਹਿਲਾਂ ਵਿਦਵਾਨ ਸਾਧੂ-ਸੰਤਾਂ ਵਿੱਚ ਪੂਰੇ ਸੰਸਾਰ ਦੇ ਸਾਰੇ ਜੀਵਾਂ ਦਾ ਜੀਵਨ-ਕਾਲ (ਭੂਤ ਅਤੇ ਭਵਿੱਖ) ਦਾ ਵੇਰਵਾ ਜਾਨਣ ਦੀ ਸ਼ਕਤੀ ਸੀ. ਉਨ੍ਹਾਂ ਨੇ ਆਪਣੀ ਇਹ ਵਿਸ਼ੇਸ਼ ਵਿੱਦਿਆ ਪ੍ਰਾਚੀਨ ਤਮਿਲ ਭਾਸ਼ਾ ਦੀ ਲਿਪੀ ਵਿੱਚ ਤਾੜ ਦੇ ਪੱਤਿਆਂ ਤੇ ਲਿਖ ਕੇ ਸੁਰੱਖਿਤ ਕਰ ਦਿੱਤੀ. ਨਾੜੀ ਜੋਤਿਸ਼ਾਚਾਰਿਆ ਇਸੇ ਔਖੀ ਜੋਤਿਸ਼ ਸੰਬੰਧੀ ਵਿੱਦਿਆ ਨੋ ਪੜਕੇ ਇੱਛੁਕ ਲੋਕਾਂ ਦਾ ਭਵਿੱਖ ਦੱਸਦੇ ਹਨ.

ਮੰਨਿਆ ਜਾਂਦਾ ਹੈ ਕਿ ਇਹ ਤਾੜ ਦੇ ਪੱਤੇ ਕਰੀਬ 2 ਹਜਾਰ ਸਾਲ ਪੁਰਾਣੇ ਹਨ. ਕਿਸੇ ਵੀ ਵਿਅਕਤੀ ਦੇ ਅਤੀਤ ਅਤੇ ਭਵਿੱਖ ਨੂੰ ਜਾਨਣ ਦਾ ਅਨੋਖਾ ਤਰੀਕਾ ਹੈ- ਨਾੜੀ ਜੋਤਿਸ਼. ਜੋਤਸ਼ੀਆਂ ਮੁਤਾਬਿਕ ਬਹੁਤ ਸਾਰੇ ਵਿਦੇਸ਼ੀ ਖਾਸ ਕਰ ਜਾਪਾਨੀ ਲੋਕ ਉਨ੍ਹਾਂ ਕੋਲ ਆਪਣਾ ਭਵਿੱਖ ਜਾਨਣ ਆਉਂਦੇ ਹਨ. ਕਿਸੇ ਵੀ ਵਿਅਕਤੀ ਨੂੰ ਉਸਦੇ ਜੀਵਨ ਦੇ ਹਰ ਪਲ ਦੀ ਸਹੀ ਜਾਣਕਾਰੀ ਦੇਣ ਦੀ ਇਹ ਵਿੱਦਿਆ ਬਹੁਤ ਪ੍ਰਭਾਵਿਤ ਕਰਦੀ ਹੈ.

ਹਜਾਰਾਂ ਸਾਲ ਪਹਿਲਾਂ ਵਿਦਵਾਨ ਸਾਧੂ-ਸੰਤਾਂ ਵਿੱਚ ਪੂਰੇ ਸੰਸਾਰ ਦੇ ਸਾਰੇ ਜੀਵਾਂ ਦਾ ਜੀਵਨ-ਕਾਲ (ਭੂਤ ਅਤੇ ਭਵਿੱਖ) ਦਾ ਵੇਰਵਾ ਜਾਨਣ ਦੀ ਸ਼ਕਤੀ ਸੀ. ਉਨ੍ਹਾਂ ਨੇ ਆਪਣੀ ਇਹ ਵਿਸ਼ੇਸ਼ ਵਿੱਦਿਆ ਪ੍ਰਾਚੀਨ ਤਮਿਲ ਭਾਸ਼ਾ ਦੀ ਲਿਪੀ ਵਿੱਚ ਤਾੜ ਦੇ ਪੱਤਿਆਂ ਤੇ ਲਿਖ ਕੇ ਸੁਰੱਖਿਤ ਕਰ ਦਿੱਤੀ
'ਨਾੜੀ' ਸ਼ਬਦ ਦਾ ਤਮਿਲ ਵਿੱਚ ਮਤਲਬ ਹੈ 'ਖੋਜ'. ਇਸ ਵਿੱਦਿਆ ਦਾ ਨਾਂ 'ਨਾੜੀ' ਇਸੇ ਲਈ ਹੈ ਕਿਉਂਕਿ ਕੋਈ ਵੀ ਵਿਅਕਤੀ ਆਪਣੇ ਨਿਜੀ ਜੀਵਨ ਬਾਰੇ ਸਾਰੀ ਖੋਜ ਦਾ ਨਤੀਜਾ ਆਪਣੀ ਨਾੜੀ ਤੋਂ ਹੀ ਪ੍ਰਾਪਤ ਕਰਦਾ ਹੈ. ਤਾੜ ਦੇ ਪੱਤਿਆਂ ਤੇ ਲਿਖੇ ਇਹ ਅਭਿਲੇਖ ਭਾਰਤ ਦੇ ਕੋਨੇ-ਕੋਨੇ ਵਿੱਚ ਮਿਲਦੇ ਹਨ. ਇਨ੍ਹਾਂ ਵਿੱਚ ਕੁਝ ਅਭਿਲੇਖ ਤਮਿਲਨਾਡੂ ਵਿੱਚ ਮਿਲੇ, ਜਿਨ੍ਹਾਂ ਤੇ ਸ਼ੋਧ ਕਰਨ ਤੋਂ ਪਤਾ ਲੱਗਿਆ ਕਿ ਇਹ ਦੱਖਣ ਭਾਰਤ ਦੇ ਪ੍ਰਸਿੱਧ ਚੋਲ ਵੰਸ਼ ਦੇ ਕਾਲ ਵਿੱਚ ਕਰੀਬ ਹਜਾਰ ਸਾਲ ਪਹਿਲਾਂ ਬਣਵਾਏ ਗਏ ਸਨ.

WDWD
ਹਰੇਕ 'ਨਾੜੀ' ਪ੍ਰਾਚੀਨ ਤਮਿਲ ਭਾਸ਼ਾ ਦੀ ਲਿਪੀ ਵਿੱਚ ਬਣਾਈ ਗਈ ਹੈ. ਇਨ੍ਹਾਂ ਤਾੜ ਦੇ ਪੱਤਿਆਂ ਨੂੰ ਸੁਰੱਖਿਤ ਰੱਖਣ ਲਈ ਇਨ੍ਹਂ ਤੇ ਮੋਰ ਪੰਖਾਂ ਦੇ ਤੇਲ ਦਾ ਲੇਪ ਲਾਇਆ ਜਾਂਦਾ ਹੈ. ਇਸ ਤੇਲ ਸਦਕਾ ਹੀ ਇਹ ਤਾੜ ਪੱਤੇ ਹਜਾਰਾਂ ਸਾਲ ਬਾਅਦ ਵੀ ਅਜੇ ਤਕ ਸੁਰੱਖਿਤ ਹਨ. ਮੌਜੂਦਾ ਸਮੇਂ ਵਿੱਚ ਸਭ ਤੋਂ ਪ੍ਰਾਚੀਨ ਤਾੜ ਪੱਤੇ ਤਮਿਲਨਾਡੂ ਦੇ ਤੰਜੌਰ ਜ਼ਿਲੇ ਦੇ ਸਰਸਵਤੀ ਮਹਲ ਮਯੂਜ਼ੀਅਮ ਵਿੱਚ ਹਨ.

ਸਮਾਂ ਬੀਤਣ ਦੇ ਨਾਲ ਇਸ ਮਯੂਜ਼ੀਅਮ ਵਿੱਚ ਰੱਖੇ ਹੋਏ ਕਈ ਤਾੜ-ਪੱਤੇ ਖਰਾਬ ਹੋ ਗਏ. ਉੱਥੇ ਅੰਗਰੇਜਾਂ ਵੱਲੋਂ ਕਰਵਾਈ ਗਈ ਕੁਝ ਤਾੜ-ਪੱਤਿਆਂ ਦੀ ਨੀਲਾਮੀ ਵਿਚ ਵੈਥੀਸ਼ਵਰਨ ਮੰਦਰ ਦੇ ਕੁਝ ਪਰਿਵਾਰਾਂ ਨੇ ਇਨ੍ਹਾਂ ਪੱਤਿਆਂ ਨੂੰ ਖਰੀਦਕੇ ਇਨ੍ਹਾਂ ਦਾ ਅਧਿਐਨ ਕੀਤਾ. ਫੇਰ ਉਨ੍ਹਾਂ ਦੀ ਪੀੜੀਆਂ ਨੇ ਇਸ ਕੰਮ ਨੂੰ ਪੁਰਖਾਂ ਦਾ ਆਸ਼ੀਰਵਾਦ ਮੰਨ ਕੇ ਅੱਗੇ ਵਧਾਇਆ.
ਵੀਡੀਉ ਦੇਖੋ
1 | 2  >>  
ਫੋਟੋ ਗੈਲਰੀ
ਫੋਟੋਗੈਲਰੀ ਵੇਖਣ ਲਈ ਕਲਿਕ ਕਰੋ
ਹੋਰ ਵੀ
ਅੰਨੀ ਆਸਥਾ ਵਿੱਚ ਗਈ ਜਾਨ  
ਸਪਰਸ਼ ਨਾਲ ਭਜਾਉ ਰੋਗ  
ਫਰਸ਼ੀ ਹੈ ਜਾਂ ਸਟੈਥਸਕੋਪ  
ਅੱਧੀ ਰਾਤ ਤੋਂ ਬਾਅਦ ਤੱਪਸਿਆ  
ਕੁੰਡਲੀ 'ਚ ਕੁੰਡਲੀ ਮਾਰੀ ਬੈਠਾ ਕਾਲਸਰਪ ਯੋਗ  
ਉਹ ਮੁੰਹ ਨਾਲ ਕੱਢ ਦਿੰਦੀ ਹੈ ਪਥਰੀ !