ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਇਲਾਜ ਦਾ ਅਜੀਬੋ ਗਰੀਬ ਤਰੀਕਾ-ਚਾਚਵਾ
ਰੋਗੀ ਦੇ ਸਰੀਰ ਨੂੰ ਗਰਮ ਸਲਾਖਾਂ ਨਾਲ ਦਾਗਿਆ ਜਾਂਦਾ ਹੈ...
ਸ਼ਰੁਤੀ ਅਗਰਵਾਲ
WDWD
ਆਸਥਾ ਅਤੇ ਅੰਧਵਿਸ਼ਵਾਸ ਨਾਮਕ ਸਾਡੀ ਵਿਸ਼ੇਸ਼ ਪੇਸ਼ਕਸ਼ ਵਿੱਚ ਅਸੀਂ ਹੁਣ ਤੱਕ ਸਮਾਜ ਵਿੱਚ ਫੈਲੇ ਅਨੇਕ ਅੰਧ ਵਿਸ਼ਵਾਸ਼ਾਂ ਨਾਲ ਤੁਹਾਨੂੰ ਰੂ-ਬ-ਰੂ ਕਰਵਾਇਆ ਹੈ ਜਿਹਨਾਂ ਵਿੱਚੋਂ ਜਿਆਦਾਤਰ ਇਲਾਜ ਨਾਲ ਸਬੰਧਤ ਹਨ..ਵੈਸੇ ਵੀ ਜਦੋਂ ਵਿਅਕਤੀ ਬਿਮਾਰੀ ਦੇ ਲਈ ਯਤਨ ਕਰ ਕਰਕੇ ਹਾਰ ਜਾਂਦਾ ਹੈ ਤਾਂ ਨੀਮ ਹਕੀਮ ਜਾਂ ਬਾਬਿਆਂ ਦੇ ਚੱਕਰ ਕੱਟਦਾ ਹੈ. ਅਸੀਂ ਆਪਣੇ ਪਾਠਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਨੀਮ ਹਕੀਮ ਲੋਕਾਂ ਤੋਂ ਦੂਰ ਰਹਿਣ. ਸਾਡੀ ਕੋਸ਼ਿਸ਼ ਤੁਹਾਨੂੰ ਸਮਾਜ ਵਿੱਚ ਫੈਲੇ ਅੰਧਵਿਸ਼ਵਾਸ਼ ਤੋਂ ਜਾਗਰੂਕ ਕਰਵਾ ਕੇ ਉਹਨਾਂ ਤੋਂ ਬਚਾਉਣ ਦੀ ਹੈ.

ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ

ਆਪਣੀ ਇਸ ਪਹਿਲ ਨੂੰ ਅੱਗੇ ਵਧਾਉਂਦੇ ਹੋਏ ਇਸ ਕੜੀ ਵਿੱਚ ਅਸੀਂ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ ਮੱਧ ਪ੍ਰਦੇਸ਼ ਦੇ ਪਿੰਡ ਦੇਹਾਤ ਵਿੱਚ ਇਲਾਜ ਦੇ ਨਾਮ ਤੇ ਫੈਲੇ ਅੰਧਵਿਸ਼ਵਾਸ਼ ਨਾਲ.ਇਲਾਜ ਦੀ ਇਸ ਦਰਦਨਾਕ ਵਿਧੀ ਨੂੰ ਚਾਚਵਾ ਕਿਹਾ ਜਾਂਦਾ ਹੈ..ਜਿਸ ਵਿੱਚ ਮਰੀਜ ਸ਼ਰੀਰ ਨੂੰ ਗਰਮ ਸਲਾਖਾਂ ਨਾਲ ਦਾਗਿਆ ਜਾਂਦਾ ਹੈ.

WDWD
ਇਲਾਜ ਦੀ ਇਹ ਵਿਧੀ ਮੱਧ ਪ੍ਰਦੇਸ਼ ਦੇ ਵਿਦਿਸ਼ਾ, ਖੰਡਵਾ, ਬੈਤੂਲ, ਧਾਰ, ਗਵਾਲੀਅਰ, ਭਿੰਡ-ਮੁਰੈਨਾ ਵਰਗੇ ਸ਼ਹਿਰਾਂ ਦੇ ਪੇਂਡੂ ਇਲਾਕਿਆਂ ਵਿੱਚ ਫੈਲੀ ਹੋਈ ਹੈ. ਇਸ ਵਿਧੀ ਨਾਲ ਇਲਾਜ ਕਰਨ ਵਾਲੇ ਵਿਅਕਤੀ ਨੂੰ ਪਿੰਡ ਦੇ ਲੋਕ ਬਾਬਾ ਦੇ ਨਾਮ ਨਾਲ ਬੁਲਾਉਂਦੇ ਹਨ. ਇਸ ਇਲਾਜ ਵਿੱਚ ਸਭ ਤੋਂ ਪਹਿਲਾਂ ਮਰੀਜ ਦੇ ਸ਼ਰੀਰ ਦੇ ਰੋਗ ਵਾਲੇ ਹਿੱਸੇ ਵਿੱਚ ਰਾਖ ਨਾਲ ਚਿੰਨ ਬਣਾਏ ਜਾਂਦੇ ਹਨ.ਫਿਰ ਇਹਨਾਂ ਚਿੰਨ੍ਹਾਂ ਨੂੰ ਗਰਮ ਸਲਾਖਾਂ ਨਾਲ ਜਲਾਇਆ ਜਾਂਦਾ ਹੈ.ਬਾਬਾ ਦਾ ਦਾਅਵਾ ਹੈ ਕਿ ਅਜਿਹਾ ਕਰਨ ਨਾਲ ਮਰੀਜ ਦੀਆਂ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹਨ.

ਇਹ ਜਾਣਕਾਰੀ ਮਿਲਣ ਤੋਂ ਬਾਅਦ ਅਸੀਂ ਮੋਖਾ ਪਿਪਲਿਆ ਪਿੰਡ ਦੇ ਅਜਿਹੇ ਹੀ ਇੱਕ ਚਾਚਵਾ ਬਾਬਾ ਅੰਬਾਰਾਮ ਜੀ ਨਾਲ ਸੰਪਰਕ ਕੀਤਾ.ਅੰਬਾਰਾਮ ਨੇ ਸਾਨੂੰ ਦੱਸਿਆ ਕਿ ਉਹ 20 ਸਾਲਾਂ ਤੋਂ ਇਹੀ ਕੰਮ ਕਰ ਰਹੇ ਹਨ.ਉਹਨਾਂ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੀ ਚਾਚਵੇ ਦੁਆਰਾ ਲੋਕਾਂ ਦਾ ਇਲਾਜ ਕਰਦੇ ਸਨ. ਅੰਬਾਰਾਮ ਦਾ ਦਾਅਵਾ ਹੈ ਕਿ ਉਹ ਪੇਟ ਦਰਦ, ਗੈਸ, ਬਵਾਸੀਰ, ਮੱਸਾ, ਟੀਬੀ, ਸਾਇਟਿਕਾ ਤੋਂ ਲੈ ਕੇ ਲੀਵਰ ਸਬੰਧੀ ਸਾਰੀਆਂ ਬਿਮਾਰੀਆਂ ਦਾ ਇਲਾਜ ਚਾਚਵਾ ਲਗਾ ਕੇ ਕਰ ਸਕਦੇ ਹਨ.

WDWD
ਅੰਬਾਰਾਮ ਦਾ ਕਹਿਣਾ ਹੈ ਕਿ ਚਾਚਵਾ ਲਗਾਉਣ ਨਾਲ ਵਿਅਕਤੀ ਦੇ ਸ਼ਰੀਰ ਦੀਆਂ ਬਿਮਾਰੀ ਜਲ ਜਾਂਦੀ ਹੈ.ਅੰਬਾ ਰਾਮ ਦੇ ਇਹਨਾਂ ਦਾਅਵਿਆਂ ਤੋਂ ਪਭਾਵਿਤ ਹੋ ਕੇ ਲੋਕ ਉਹਨਾਂ ਨੂੰ ਡਾਕਟਰ ਸਾਹਿਬ ਵੀ ਕਹਿ ਪੁਕਾਰਦੇ ਹਨ.ਕਈ ਮਰੀਜ਼ ਤਾਂ ਅਜਿਹੇ ਹਨ ਜਿਹਨਾਂ ਨੇ ਕਈ ਵਾਰ ਇਹਨਾਂ ਤੋਂ ਚਾਚਵਾ ਲਗਵਾਇਆ ਹੈ.ਇਹਨਾਂ ਵਿੱਚੋਂ ਇੱਕ ਚੰਦਰ ਸਿੰਘ ਹੁਣ ਤੱਕ ਗਿਆਰਾਂ ਵਾਰ ਚਾਚਵੇ ਲਗਵਾ ਚੁੱਕੇ ਹਨ. ਚੰਦਰ ਸਿੰਘ ਦਾ ਕਹਿਣਾ ਹੈ ਕਿ ਚਾਚਵਾ ਲਗਵਾਉਂਦੇ ਹੀ ਉਹਨਾਂ ਨੂੰ ਆਰਾਮ ਆ ਜਾਂਦਾ ਹੈ.ਉਹ ਪੇਟ ਦਰਦ, ਸਿਰਦਰਦ ਅਤੇ ਲੀਵਰ ਨਾਲ ਸਬੰਧਤ ਬਿਮਾਰੀਆਂ ਦੇ ਚਲਦੇ ਚਾਚਵਾ ਲਗਵਾ ਚੁੱਕੇ ਹਨ.ਆਪਣੀ ਗੱਲ ਦਾ ਸਬੂਤ ਦੇਣ ਲਈ ਨੇ ਸਾਨੂੰ ਉਹਨਾਂ ਦੇ ਪੇਟ, ਸਿਰ ਅਤੇ ਛਾਤੀ ਵਿੱਚ ਲੱਗੇ ਚਾਚਵੇ ਦੇ ਨਿਸ਼ਾਨ ਦਿਖਾਏ.

ਗੋਦਨੇ ਦੀ ਤਰਾਂ ਚਾਚਵੇ ਦਾ ਨਿਸ਼ਾਨ ਵੀ ਇੱਕ ਵਰ ਲਗਵਾਉਣ ਤੋਂ ਬਾਅਦ ਜਿੰਦਗੀ ਭਰ ਤੱਕ ਤੁਹਾਡਾ ਸਾਥ ਨਿਭਾਉਂਦਾ ਹੈ. ਅੰਬਾਰਾਮ ਮਰੀਜ ਦੇ ਗਲੇ, ਸਿਰ, ਪੇਟ ਤੋਂ ਲੈ ਕੇ ਸ਼ਰੀਰ ਦੇ ਜਿਸ ਹਿੱਸੇ ਵਿੱਚ ਵੀ ਤਕਲੀਫ ਹੁੰਦੀ ਹੈ ਚਾਚਵਾ ਲਗਾ ਦਿੰਦੇ ਹਨ.ਇੱਥੇ ਆਏ ਜਿਆਦਾਤਰ ਲੋਕਾਂ ਦੇ ਸ਼ਰੀਰ ਤੇ ਅਸੀਂ ਚਾਚਵੇ ਦੇ ਪੁਰਾਣੇ ਨਿਸ਼ਾਨ ਦੇਖੇ, ਜੋ ਇਸ ਗੱਲ ਦੀ ਗਵਾਹੀ ਦੇ ਰਹੇ ਸਨ ਕਿ ਅੰਬਾਰਾਮ ਦੇ ਕੋਲ ਵਾਰ ਵਾਰ ਚਾਚਵੇ ਲਗਵਾਉਣ ਆਉਂਦੇ ਹਨ.
ਵੀਡੀਉ ਦੇਖੋ
1 | 2  >>  
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ
ਹੋਰ ਵੀ
ਅੰਨੀ ਆਸਥਾ ਵਿੱਚ ਗਈ ਜਾਨ  
ਸਪਰਸ਼ ਨਾਲ ਭਜਾਉ ਰੋਗ  
ਫਰਸ਼ੀ ਹੈ ਜਾਂ ਸਟੈਥਸਕੋਪ  
ਅੱਧੀ ਰਾਤ ਤੋਂ ਬਾਅਦ ਤੱਪਸਿਆ  
ਕੁੰਡਲੀ 'ਚ ਕੁੰਡਲੀ ਮਾਰੀ ਬੈਠਾ ਕਾਲਸਰਪ ਯੋਗ  
ਉਹ ਮੁੰਹ ਨਾਲ ਕੱਢ ਦਿੰਦੀ ਹੈ ਪਥਰੀ !