ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੁੱਤਾ ਵੱਢੇ ਤਾਂ ਕੁਕਰੈਲ ਨਾਲੇ ਵਿੱਚ ਨਹਾਉ
ਅਰਵਿੰਦ ਸ਼ੁਕਲ
WDWD
ਸੜਕ ਚੱਲਦੇ ਕੋਈ ਪਾਗਲ ਕੁੱਤਾ ਵੱਢ ਲਏ ਜਾਂ ਫੇਰ ਪਿਆਰ ਕਰਦੇ ਵੇਲੇ ਟਾਮੀ ਦੇ ਦੰਦ ਸ਼ਰੀਰ ਵਿੱਚ ਚੁਭ ਜਾਣ ਤੇ ਤੁਸੀਂ ਕੀ ਕਰੋਗੇ. ਕੁੱਝ ਲੋਕ ਇਸ ਸਥਿਤੀ ਵਿੱਚ ਕੁਕਰੈਲ ਨਾਲੇ ਦੇ ਗੰਦੇ ਪਾਣੀ ਵਿੱਚ ਨਹਾਉਂਦੇ ਹਨ... ਇਹਨਾਂ ਲੋਕਾਂ ਦਾ ਮੰਨਣਾ ਹੈ ਕਿ ਕੁਕਰੈਲ ਨਾਲੇ ਵਿੱਚ ਨਹਾਉਣ ਦੇ ਬਾਅਦ ਕੁੱਤੇ ਦੇ ਵੱਢਣ ਨਾਲ ਸ਼ਰੀਰ ਵਿੱਚ ਫੈਲਣ ਵਾਲੇ ਜਹਿਰ ਤੋਂ ਬਚਿਆ ਜਾ ਸਕਦਾ ਹੈ.

ਫੋਟ ਗੈਲਰੀ ਦੇਖਣ ਲਈ ਕਲਿੱਕ ਕਰੋ

ਇਸ ਨੂੰ ਆਸਥਾ ਕਹੋ ਜਾਂ ਅੰਧਵਿਸ਼ਵਾਸ ਪਰ ਰਾਜਧਾਨੀ ਲਖਨਊ ਵਿੱਚ ਕੁੱਤਾ ਵੱਢਣ ਤੇ ਕੁਕਰੈਲ ਨਾਲੇ ਵਿੱਚ ਨਹਾਉਣ ਦਾ ਚਲਨ ਬਹੁਤ ਪੁਰਾਣਾ ਹੈ. ਆਸਥਾ ਦੇ ਇਸ ਕੇਂਦਰ ਨੂੰ ਦੇਖਣ ਇਹ ਸੰਵਾਦਦਾਤਾ ਚੱਲ ਪੈਂਦਾ ਹੈ. ਕੁਕਰੈਲ ਨਾਲਾ ਰਾਜਧਾਨੀ ਦੇ ਵਿੱਚਕਾਰ ਲਖਨਉ-ਫੈਜਾਬਾਦ ਰੋਡ ਤੇ ਸਥਿਤ ਹੈ. ਹਰ ਐਤਵਾਰ ਅਤੇ ਮੰਗਲਵਾਰ ਦੇ ਦਿਨ ਇਸ ਨਾਲੇ ਤੇ ਇਸ਼ਨਾਨ ਕਰਨ ਦੇ ਲਈ ਦੂਰ-ਦੂਰ ਤੋਂ ਪਿੰਡਾਂ ਦੇ ਨਾਲ-ਨਾਲ ਰਾਜਧਾਨੀ ਦੇ ਵੱਡੇ ਪ੍ਰਸਿੱਧ ਲੋਕ ਵੀ ਆਉਂਦੇ ਹਨ. ਕਾਰਨ ਸਿਰਫ ਇੱਕ, ਇਹਨਾਂ ਸਾਰਿਆਂ ਨੂੰ ਕੁੱਤੇ ਨੇ ਵੱਢਿਆ ਹੈ ਅਤੇ ਇਹ ਸਾਰੇ ਕੁੱਤੇ ਦੇ ਜਹਿਰ ਤੋਂ ਛੁਟਕਾਰਾ ਲੈਣਾ ਚਾਹੁੰਦੇ ਹਨ. ਨਾਲੇ ਦੇ ਆਸਪਾਸ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਕਈ ਆਈਏਐਸ ਅਧਿਕਾਰੀ ਵੀ ਕੁੱਤੇ ਦੇ ਵੱਢਣ ਦੇ ਬਾਅਦ ਨਾਲੇ ਵਿੱਚ ਨਹਾ ਚੁਕੇ ਹਨ. ਲੋਕਾਂ ਦਾ ਮੰਨਣਾ ਹੈ ਕਿ ਕੁਕਰੈਲ ਦੇ ਨਾਲੇ ਵਿੱਚ ਨਹਾਉਣ ਨਾਲ ਉਹਨਾਂ ਨੂੰ ਕੁੱਤੇ ਦੇ ਜਹਿਰ ਤੋਂ ਛੁਟਕਾਰਾ ਮਿਲੇਗਾ.

WDWD
ਜਦੋਂ ਮੈਂ ਉੱਥੇ ਪੁੱਜਿਆ ਤੇ ਦੇਖਿਆ ਕਿ ਮੌਕੇ ਤੇ ਇੱਕ ਗੰਦਾ ਨਾਲਾ ਵੱਗ ਰਿਹਾ ਹੈ. ਨਾਲੇ ਦੇ ਇੱਕ ਪਾਸੇ ਭੂਮਾਫੀਆਵਾਂ ਨੇ ਅਵੈਧ ਕਬਜਾ ਕਰਕੇ ਝੋਪੜੀ ਅਤੇ ਪੱਕੇ ਮਕਾਨ ਬਣਾ ਰੱਖੇ ਹਨ ਤੇ ਦੂਜੇ ਪਾਸੇ ਕੁਕਰੈਲ ਨਾਲੇ ਦਾ ਤਟਬਾਂਧ ਬਣਿਆ ਹੈ. ਇਹ ਕੁਕਰੈਲ ਨਾਲਾ ਰਾਜਧਾਨੀ ਤੋਂ ਲਗਭਗ 20-30 ਕਿਲੋਮੀਟਰ ਦੂਰ ਬਕਸ਼ੀ ਦਾ ਤਲਾਉ ਤੋਂ ਅੱਗੇ ਅੱਸਤੀ ਪਿੰਡ ਤੋਂ ਨਿਕਲ ਕੇ ਭੈਂਸਾਕੁੰਡ ਦੇ ਗੋਮਤੀ ਬੈਰਾਜ ਵਿੱਚ ਜਾ ਕੇ ਮਿਲਦਾ ਹੈ. ਫੈਜਾਬਾਦ ਰੋਡ ਤੇ ਬਣੇ ਪੁਲ ਦੇ ਥੱਲੇ ਕੁਕਰੈਲ ਨਾਲੇ ਵਿੱਚ ਹੀ ਨਹਾਉਣ ਨਾਲ ਕੁੱਤੇ ਦੇ ਜਹਿਰ ਤੋਂ ਛੁਟਕਾਰੇ ਦੀ ਮਾੰਨਤਾ ਹੈ.

ਬੰਧੇ ਦੇ ਪਾਸੇ ਸਵੇਰੇ ਤੋਂ ਹੀ ਕੁੱਤਾ ਵੱਢਣ ਤੋਂ ਪੀੜਿਤ ਮਰੀਜ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਆਉਣ ਦਾ ਤਾਂਤਾ ਲੱਗ ਜਾਂਦਾ ਹੈ. ਉੱਥੇ ਬਣੀ ਪੁਲੀ ਤੇ ਨਾਲੇ ਵਿੱਚ ਨਹਾ ਕੇ ਆਏ ਪੀੜਿਤ ਦਾ ਝਾੜ-ਫੁੱਕ ਕਰਕੇ ਅਤੇ ਸੱਤੁ, ਗੁੜ ਨਾਲ ਫੂਂਕ ਕੇ ਇਲਾਜ ਕੀਤਾ ਜਾਂਦਾ ਹੈ. ਪੁਲੀ ਤੇ ਝਾੜਫੁੱਕ ਦੇ ਲਈ ਐਤਵਾਰ, ਮੰਗਲਵਾਰ ਨੂੰ ਸੰਜੈ ਜੋਸ਼ੀ, ਨੋਂਦਰ ਜੋਸ਼ੀ ਅਤੇ ਨੂੰਰਜਹਾਂ ਮੌਜੂਦ ਰਹਿੰਦੇ ਹਨ.

WDWD
ਝਾੜਫੁੱਕ ਕਰਨ ਵਾਲੇ ਸੰਜੈ ਜੋਸ਼ੀ ਦਾ ਕਹਿਨਾ ਹੈ ਕਿ ਇਹ ਉਹਨਾਂ ਦਾ ਪੁਸ਼ਤੈਤੀ ਪੇਸ਼ਾ ਹੈ ਅਤੇ ਕੁੱਤੇ ਦਾ ਜਹਿਰ ਫੁੱਕਣ ਵਿੱਚ ਉਸ ਦੀ ਹੁਣ ਤਕ ਚਾਰ ਪੀੜ੍ਹੀਆਂ ਨਿਕਲ ਗਈਆਂ ਹਨ. ਸੰਜੈ ਜੋਸ਼ੀ ਰਾਜਧਾਨੀ ਦੇ ਮਨਕਾਮੇਸ਼ਵਰ ਮੰਦਿਰ ਦੇ ਕੋਲ ਜੋਸ਼ੀ ਟੋਲਾ ਦੇ ਨਿਵਾਸੀ ਹਨ. ਉਹ ਚਾਰ ਪੀੜ੍ਹੀ ਪੁਰਾਣਾ ਲੋਹੇ ਦਾ ਪੰਜਾ ਦਿਖਾਉਂਦੇ ਹਨ ਜਿਸ ਨਾਲ ਪੀੜਿਤ ਦੇ ਜਖਮ ਤੇ ਰੱਖ ਕੇ ਝਾੜਫੁੱਕ ਕੀਤੀ ਜਾਂਦੀ ਹੈ ਅਤੇ ਮੰਤਰ ਪੜ੍ਹਿਆ ਜਾਂਦਾ ਹੈ. ਮੰਤਰ ਦੇ ਬਾਰੇ ਪੁੱਛਣ ਤੇ ਸੰਜੈ ਜੋਸ਼ੀ ਉਸ ਨੂੰ ਦੱਸਣ ਤੋਂ ਸਾਫ ਮਨਾ ਕਰ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਉਹ ਮੰਤਰ ਨਹੀਂ ਦੱਸ ਸਕਦੇ. ਕੇਵਲ ਇਹਨਾਂ ਕਹਿੰਦੇ ਹਨ ਕਿ ਉਹ ਭੈਰੋ ਦਾ ਮੰਤਰ ਜੱਪਦੇ ਹਨ.

ਐਤਵਾਰ ਅਤੇ ਮੰਗਲਵਾਰ ਦੇ ਦਿਨ ਇਸ ਨਾਲੇ ਤੇ ਸਵੇਰੇ ਤੋਂ ਹੀ ਪੀੜਿਤਾਂ ਦਾ ਤਾਂਤਾ ਲੱਗ ਜਾਂਦਾ ਹੈ. ਸਵੇਰੇ ਤੋਂ ਹੀ ਪੰਜ ਸਾਲਾਂ ਦਾ ਵਿਸ਼ਾਲ ਆਪਣੇ ਪਿਤਾ ਪ੍ਰਦੀਪ ਕੁਮ੍ਹਾਰ, ਪਿੰਡ ਮਾਨਪੁਰ ਲਾਲ, ਲਖਨਉ ਦੇ ਨਾਲ ਕੁਕਰੈਲ ਨਹਾਉਣ ਆਉਂਦਾ ਹੈ. ਵਿਸ਼ਾਲ ਦੇ ਪਿਤਾ ਨੂੰ ਪੂਰਾ ਵਿਸ਼ਵਾਸ ਹੈ ਕਿ ਐਤਵਾਰ ਅਤੇ ਮੰਗਲਵਾਰ ਨੂੰ ਕੁਕਰੈਲ ਨਾਲੇ ਵਿੱਚ ਨਹਾਉਣ ਦੇ ਬਾਅਦ ਉਹਨਾਂ ਦੇ ਪੁੱਤਰ ਨੂੰ ਕੁੱਤਾ ਵੱਢਣ ਦੀ ਸੁਈ ਲਗਵਾਉਣ ਦੀ ਕੋਈ ਲੋੜ ਨਹੀਂ.
ਵੀਡੀਉ ਦੇਖੋ
1 | 2  >>  
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ
ਹੋਰ ਵੀ
ਅੰਨੀ ਆਸਥਾ ਵਿੱਚ ਗਈ ਜਾਨ  
ਸਪਰਸ਼ ਨਾਲ ਭਜਾਉ ਰੋਗ  
ਫਰਸ਼ੀ ਹੈ ਜਾਂ ਸਟੈਥਸਕੋਪ  
ਅੱਧੀ ਰਾਤ ਤੋਂ ਬਾਅਦ ਤੱਪਸਿਆ  
ਕੁੰਡਲੀ 'ਚ ਕੁੰਡਲੀ ਮਾਰੀ ਬੈਠਾ ਕਾਲਸਰਪ ਯੋਗ  
ਉਹ ਮੁੰਹ ਨਾਲ ਕੱਢ ਦਿੰਦੀ ਹੈ ਪਥਰੀ !