ਆਸਥਾ ਅਤੇ ਅੰਧਵਿਸ਼ਵਾਸ ਨਾਮਕ ਵਿਸ਼ੇਸ਼ ਪ੍ਰਸਤੂਤੀ ਵਿੱਚ ਅਸੀਂ ਤੁਹਾਨੂੰ ਆਪਣੇ ਸਮਾਜ ਵਿੱਚ ਫੈਲੀਆਂ ਕਈ ਅਜਿਹੀਆਂ ਮਾਨਤਾਵਾਂ ਤੋਂ ਰੂ-ਬ-ਰੂ ਕਰਵਾਇਆ ਹੈ ਜੋ ਕਦੇ ਆਸਥਾ ਅਤੇ ਕਦੇ ਘਾਤਕ ਅੰਧਵਿਸ਼ਵਾਸ ਦਾ ਰੂਪ ਲੈ ਲੈਂਦੀ ਹੈ. ਸਾਡੀ ਇਸ ਖਾਸ ਪ੍ਰਸਤੂਤੀ ਦੇ ਪਿਛੇ ਸਾਡਾ ਉਦੇਸ਼ ਤੁਹਾਨੂੰ ਸਭ ਨੂੰ ਸੱਚਾਈ ਨਾਲ ਜਾਣੂ ਕਰਵਾਉਣਾ ਅਤੇ ਧੋਖੇ ਤੋਂ ਬਚਾਉਣਾ ਰਿਹਾ ਹੈ. ਅਸੀਂ ਚਾਹੁੰਦੇ ਹਾਂ ਕਿ ਸਾਡੇ ਭੋਲੇ-ਭਾਲੇ ਪਾਠਕ ਆਸਥਾ ਅਤੇ ਅੰਧਵਿਸ਼ਵਾਸ਼ ਦੇ ਵਿਚਕਾਰ ਜੋ ਪਤਲੀ ਲਕੀਰ ਹੈ ਉਸਨੂੰ ਪਹਿਚਾਨਣ ਅਤੇ ਪੂਰੀ ਸੂਝ-ਬੂਝ ਨਾਲ ਫੈਸਲਾ ਲੈਣ ਅਤੇ ਅੰਧਵਿਸ਼ਵਾਸ ਦੇ ਨਾਮ ਤੇ ਚੱਲ ਰਹੇ ਗੋਰਖ ਧੰਧੇ ਨੂੰ ਪਹਿਚਾਣ ਕੇ ਨਾ ਸਿਰਫ ਉਸ ਤੋਂ ਦੂਰ ਰਹਿਣ ਸਗੋਂ ਆਪਣੇ ਜਾਣ-ਪਛਾਣ ਵਾਲਿਆਂ ਨੂੰ ਵੀ ਸਚੇਤ ਕਰਨ.
ਫੋਟੋ ਗੈਲਰੀ ਦੇਖਣ ਲਈ ਕਲਿਕ ਕਰੋ
| ਅਸੀਂ ਤੁਹਾਨੂੰ ਅੰਧਵਿਸ਼ਵਾਸ ਦਾ ਇਕ ਬੇਹਦ ਘਟੀਆ ਰੂਪ ਦਿਖਾ ਰਹੇ ਹਾਂ, ਜਿਸਦੇ ਕਾਰਣ 11 ਲੋਕਾਂ ਦੀ ਮੌਤ ਹੋ ਗਈ |
| |
ਸਾਡੀ ਇਸ ਕੜੀ ਵਿੱਚ ਅਸੀਂ ਤੁਹਾਨੂੰ ਅੰਧਵਿਸ਼ਵਾਸ ਦਾ ਇਕ ਬੇਹਦ ਘਟੀਆ ਰੂਪ ਦਿਖਾ ਰਹੇ ਹਾਂ, ਜਿਸਦੇ ਕਾਰਣ 11 ਲੋਕਾਂ ਦੀ ਮੌਤ ਹੋ ਗਈ. ਜੀ ਹਾਂ,ਅਸੀਂ ਗੱਲ ਕਰ ਰਹੇ ਹਾਂ ਜਬਲਪੁਰ ਦੇ ਕਥਿਤ ਸਰੋਤਾ ਵਾਲੇ ਬਾਬਾ ਦੀ. ਇਹ ਬਾਬਾ ਸੁਪਾਰੀ ਕੱਟਣ ਵਾਲੇ ਸਰੋਤੇ ਨਾਲ ਲੋਕਾਂ ਦੀ ਅੱਖ ਦੀ ਬੀਮਾਰੀ ਠੀਕ ਕਰਨ ਦਾ ਦਾਵਾ ਕਰਦਾ ਸੀ.ਅੰਧਸ਼ਰਧਾ ਦੀ ਗਿਰਫ ਵਿੱਚ ਫਸੇ ਭੋਲੇ-ਭਾਲੇ ਲੋਕ ਬਾਬਾ ਦੇ ਦਾਵੇ ਤੇ ਵਿਸ਼ਵਾਸ਼ ਕਰਕੇ ਆਪਣੀ ਲਾਚਾਰੀ ਲੈ ਕੇ ਉਹਨਾਂ ਦੇ ਦਰ ਤੇ ਆਉਂਦੇ ਸਨ.
ਬਾਬੇ ਦਾ ਅਸਲੀ ਨਾਮ ਇਸ਼ਵਰ ਸਿੰਘ ਰਾਜਪੂਤ ਹੈ ਕਿਉਂਕਿ ਉਹ ਸਰੋਤੇ ਨਾਲ ਇਲਾਜ਼ ਕਰਦੇ ਹਨ ਇਸਲਈ ਆਮ ਲੋਕ ਉਹਨਾਂ ਨੂੰ ਸਰੋਤਾ ਬਾਬਾ ਦੇ ਰੂਪ ਨਾਲ ਪਹਿਚਾਣਦੇ ਹਨ. ਇਸ ਦੇ ਇਲਾਵਾ ਉਹਨਾਂ ਨੂੰ ਸਰਜਨ ਬਾਬਾ ਵਰਗੇ ਉਪਨਾਮਾਂ ਨਾਲ ਵੀ ਸੰਬੋਧਿਤ ਕੀਤਾ ਜਾਂਦਾ ਸੀ. ਸਰੋਤਾ ਬਾਬਾ ਅੱਖਾਂ ਦੇ ਇਲਾਜ਼ ਦੇ ਇਲਾਵਾ ਏਡਸ ਅਤੇ ਕੈਂਸਰ ਦੇ ਇਲਾਜ਼ ਦਾ ਵੀ ਦਮ ਭਰਦੇ ਸਨ ਇਸ ਲਈ ਲੋਕਾਂ ਦਾ ਤਾਂਤਾ ਲਗਿਆ ਰਹਿੰਦਾ ਸੀ.
ਇਹਨਾਂ ਦੇ ਇਲਾਜ਼ ਕਰਨ ਦਾ ਤਰੀਕਾ ਬੇਹਦ ਅਜੀਬ ਹੈ. ਇਹ ਮਰੀਜ਼ ਦੇ ਮੂੰਹ ਤੇ ਕੰਬਲ ਢੱਕ ਕੇ ਮਰੀਜ਼ ਦੀਆਂ ਅੱਖਾਂ ਵਿੱਚ ਸਰੋਤੇ ਦਾ ਇਕ ਹਿੱਸਾ ਪਾਕੇ ਇਲਾਜ਼ ਕਰਦੇ ਸਨ. ਇਹਨਾਂ ਦਾ ਦਾਵਾ ਸੀ ਕਿ ਜਿਸ ਵਿਅਕਤੀ ਨੇ ਪਹਿਲਾਂ ਹੀ ਡਾਕਟਰ ਤੋਂ ਇਲਾਜ਼ ਕਰਵਾ ਲਿਆ ਹੈ ਜਾਂ ਫਿਰ ਅੱਖਾਂ ਦਾ ਆਪਰੇਸ਼ਨ ਹੋ ਚੁਕਿਆ ਹੈ ਤਾਂ ਉਸਦੇ ਠੀਕ ਹੋਣ ਦੀ ਗੁੰਜਾਇਸ਼ ਘੱਟ ਹੈ ਨਹੀਂ ਤਾਂ ਫਾਇਦਾ ਸ਼ਰਤੀਆ ਹੈ. ਉਹਨਾਂ ਦੀਆਂ ਇਹਨਾਂ ਗੱਲਾਂ ਨੂੰ ਉਹਨਾਂ ਦੇ ਸਹਿਯੋਗੀਆਂ ਨੇ ਬੁੰਦੇਲਖੰਡ-ਛੱਤਰਪੁਰ ਵਰਗੇ ਪਿਛੜੇ ਇਲਾਕਿਆਂ ਵਿੱਚ ਫੈਲਾਇਆ ਸੀ ਜਿਸਦੇ ਕਾਰਣ ਉਹਨਾਂ ਦੇ ਦਰ ਤੇ ਲੋਕਾਂ ਦੀ ਬਹੁਤ ਭੀੜ ਇੱਕਠੀ ਹੋਣ ਲੱਗੀ. ਫਿਰ ਬਾਬੇ ਨੇ ਸਰੋਤੇ ਤੋਂ ਲੱਕੜੀ ਕੱਟ ਕੇ ਦੇਣੀ ਵੀ ਸ਼ੁਰੂ ਕਰ ਦਿੱਤੀ. ਉਹ ਦਾਵਾ ਕਰਦੇ ਸੀ ਕਿ ਇਹ ਲੱਕੜੀ ਤੁਹਾਨੂੰ ਹਰ ਰੋਗ ਤੋਂ ਦੂਰ ਰੱਖੇਗੀ.
ਇਹ ਬਾਬਾ ਪਿਛਲੇ ਕਈ ਸਾਲਾਂ ਤੋਂ ਇਸ ਤਰਾਂ ਇਲਾਜ਼ ਕਰਦੇ ਆ ਰਹੇ ਸੀ. ਇਹਨਾਂ ਦਾ ਦਾਵਾ ਸੀ ਕਿ ਉਹ ਰੋਜ ਡੇਢ ਘੰਟਾ ਆਪਣੇ ਕੁੱਲਦੇਵਤਾ ਨਾਗ- ਨਾਗਿਨ ਦੇ ਜੋੜੇ ਦੀ ਪੂਜਾ ਕਰਦੇ ਹਨ. ਇਸ ਪੂਜਾ ਵਿੱਚ ਜੋ ਪਾਣੀ ਉਹ ਚੜਾਉਂਦੇ ਹਨ ਉਸ ਨੂੰ ਪੀਣ ਨਾਲ ਵਿਅਕਤੀ ਦੀ ਹਰ ਬਿਮਾਰੀ ਦੂਰ ਹੋ ਜਾਂਦੀ ਹੈ. ਬਾਬੇ ਵੱਲੋ ਫੈਲਾਈ ਗਈ ਇਹਨਾਂ ਗੱਲਾਂ ਤੇ ਭਰੋਸਾ ਕਰਕੇ ਹਜ਼ਾਰਾਂ ਲੋਕ ਵੀਰਵਾਰ ਦੇ ਦਿਨ ਬਾਬੇ ਤੋਂ ਪਵਿੱਤਰ ਪਾਣੀ ਲੈਣ ਅਤੇ ਸਰੋਤੇ ਨਾਲ ਇਲਾਜ਼ ਕਰਵਾਉਣ ਭੱਰਾ ਪਿੰਡ ਆਉਂਦੇ ਸੀ.
|