ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਫਰਸ਼ੀ ਹੈ ਜਾਂ ਸਟੈਥਸਕੋਪ
ਏਡਸ ਦਾ ਇਲਾਜ ਕਰਨ ਦਾ ਦਾਅਵਾ
ਸ਼ਰੁਤੀ ਅਗਰਵਾਲ
Shruti AgrawalWD
ਸਾਡਾ ਦੇਸ਼ ਭਾਰਤ ਕਈ ਅਨੋਖੇ ਕੰਮਾਂ ਨਾਲ ਸਜਿਆ ਹੋਇਆ ਹੈ. ਇੱਥੇ ਯੋਗ, ਤੰਤਰ-ਮੰਤਰ ਅਤੇ ਜੜੀਬੂਟੀਆਂ ਜ਼ਰੀਏ ਕਈ ਨਾ ਸਹੀ ਜਾਣ ਵਾਲੀਆਂ ਬੀਮਾਰੀਆਂ ਵੀ ਠੀਕ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਹਰ ਵਾਰ ਇਹ ਦਾਅਵੇ ਸੱਚ ਨਹੀਂ ਹੁੰਦੇ. ਸਗੋਂ ਵੇਖਿਆ ਜਾਵੇ ਤਾਂ ਅਕਸਰ ਇਹ ਝੋਲਾਛਾਪ ਬਾਬਾ ਲਾਇਲਾਜ ਬੀਮਾਰੀਆਂ ਤੋਂ ਪਰੇਸ਼ਾਨ ਮਰੀਜਾਂ ਨੂੰ ਠੱਗ ਕੇ ਉਹਨਾਂ ਦੇ ਜਜਬਾਤਾਂ ਨਾਲ ਖੇਡਦਾ ਹੈ.

ਆਸਥਾ ਅਤੇ ਅੰਧਵਿਸ਼ਵਾਸ਼ ਦੀ ਇਸ ਲੜੀ ਵਿੱਚ ਅਸੀ ਤੁਹਾਡੀ ਮੁਲਾਕਾਤ ਅਜੀਹੇ ਹੀ ਇੱਕ ਬਾਬੇ ਨਾਲ ਕਰਵਾਉਣ ਜਾ ਰਹੇ ਹਾਂ. ਹੁਣ ਉਹ ਅਸਲੀ ਹੈ ਜਾਂ ਠੱਗ ਇਸਦਾ ਫੈਸਲਾ ਤੁਹਾਡੇ ਉੱਤੇ ਹੈ... ਅਸੀ ਤਾਂ ਸਿਰਫ ਸਾਡੇ ਅੱਖੀ ਵੇਖਿਆ ਹਾਲ ਤੁਹਾਨੂੰ ਦੱਸਣ ਜਾ ਰਹੇ ਹਾਂ.

ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ...

Shruti AgrawalWD
ਆਪਣੇ ਤ੍ਰਿੰਬਕ ਮੰਦਰ ਦੇ ਸਫਰ ਦੌਰਾਨ ਅਸੀ ਸੁਣਿਆ ਕਿ ਨਾਸਿਕ-ਤ੍ਰਿੰਬਕ ਰੋਡ ਤੇ ਰਘੁਨਾਥ ਦਾਸ ਨਾਂ ਦੇ ਬਾਬਾ ਦਾ ਆਸ਼ਰਮ ਹੈ, ਜਿਨ੍ਹਾਂ ਨੂੰ ਲੋਕ ਫਰਸ਼ੀ ਵਾਲਾ ਬਾਬਾ ਆਖਦੇ ਹਨ. ਇਨ੍ਹਾਂ ਦਾ ਦਾਅਵਾ ਹੈ ਕਿ ਇਹ ਤੁਹਾਡੇ ਸਿਰ ਤੇ ਸਿਰਫ ਇੱਕ ਫਰਸ਼ੀ ਰੱਖਕੇ ਤੁਹਾਡੀ ਬੀਮਾਰੀ ਦੱਸ ਸਕਦੇ ਹਨ. ਉਹ ਵੀ ਮਾੜੀ-ਮੋਟੀ ਨਹੀਂ ਸਗੋਂ ਕੈਂਸਰ ਅਤੇ ਏਡਸ ਵਰਗੀ ਵੀ. ਇਸਦੇ ਨਾਲ ਹੀ ਇਹ ਇਨ੍ਹਾਂ ਲਾਇਲਾਜ ਬੀਮਾਰੀਆਂ ਨੂੰ ਠੀਕ ਕਰਨ ਦਾ ਦਾਅਵਾ ਵੀ ਕਰਦੇ ਹਨ. ਅਸੀ ਸੋਚਿਆ ਇਸ ਵਾਰ ਉਹਨਾਂ ਦੇ ਇਸ ਦਾਅਵੇ ਦੀ ਸੱਚਾਈ ਦਾ ਪਤਾ ਲਗਾਇਆ ਜਾਵੇ...

ਅਸੀ ਆਪਣੀ ਗੱਡੀ ਰਘੁਨਾਥ ਬਾਬਾ ਦੇ ਆਸ਼ਰਮ ਵੱਲ ਮੋੜ ਲਈ. ਆਸ਼ਰਮ ਵਿੱਚ ਵੱਡਾ ਜਿਹਾ ਹਾਲ ਸੀ. ਇਸ ਹਾਲ ਵਿੱਚ ਸੈਂਕੜੇ ਲੋਕ ਬੈਠੇ ਸਨ... ਇੱਥੇ ਹੀ ਦੀਵਾਨ ਤੇ ਇੱਕ 40-45 ਵਰਿਆਂ ਦਾ ਇੱਕ ਬੰਦਾ ਮਰੀਜ ਦੇ ਸਿਰ ਤੇ ਫਰਸ਼ੀ ਰੱਖ ਕੇ ਕੁਝ ਬੋਲ ਰਿਹਾ ਸੀ... ਕੋਲ ਹੀ ਬੈਠੇ ਕੁਝ ਲੋਕ ਮਰੀਜਾਂ ਦੇ ਲਈ ਦਵਾਈ ਲਿਖ ਰਹੇ ਸਨ. ਅਸੀ ਕੁਝ ਨੇੜੇ ਗਏ ਤਾਂ ਨਜ਼ਾਰਾ ਵੇਖ ਕੇ ਅਚੰਭੇ ਵਿੱਚ ਪੈ ਗਏ. ਰਘੁਨਾਥ ਦਾਸ ਨਾਂ ਦਾ ਉਹ ਬੰਦਾ ਕਿਸੇ ਵੀ ਮਰੀਜ ਦੇ ਸਿਰ ਤੇ ਫਰਸ਼ੀ ਰੱਖਣ ਦੇ ਬਾਅਦ ਕਹਿੰਦਾ "ਤੁਹਾਡਾ ਬਲਡ ਸ਼ੁਗਰ ਘੱਟ ਹੋ ਗਿਆ ਹੈ, ਕਾਉਂਟ ਇੰਨੇ-ਇੰਨੇ ਦੇ ਵਿਚਕਾਰ ਹੈ","ਬੀਪੀ ਇੰਨੇ ਤੋਂ ਲੈਕੇ ਇੰਨੇ ਦੇ ਵਿੱਚ ਹੈ." ਇਸਦੇ ਨਾਲ ਹੀ ਉਹ ਮਰੀਜਾ ਨੂੰ ਇਹ ਵੀ ਦੱਸਦਾ ਕਿ ਮਰੀਜ ਨੂੰ ਕੈਂਸਰ ਹੈ, ਏਡਸ ਹੈ ਜਾਂ ਟਯੂਮਰ ਹੈ.

Shruti AgrawalWD
ਪਰ ਖੇਡ ਤਾਂ ਹਾਲੀ ਸ਼ੁਰੂ ਹੋਇਆ ਸੀ.... ਕੁਝ ਦੇਰ ਬਾਅਦ ਹੀ ਹਾਲ ਵਿੱਚ ਬੈਠੇ ਇੱਕ ਮਰੀਜ ਨੇ ਇੱਕ ਕਪੜਾ ਬਾਬਾ ਦੇ ਸਾਹਮਣੇ ਰੱਖਿਆ. ਬਾਬਾ ਨੇ ਝਟਕੇ ਨਾਲ ਕਪੜੇ ਤੇ ਫਰਸ਼ੀ ਰੱਖੀ ਅਤੇ ਬੀਮਾਰ ਦੀ ਤਕਲੀਫ ਦੱਸਣ ਲੱਗੇ. ਫਿਰ ਇੱਕ ਮਰੀਜ ਨੇ ਆਪਣੀ ਪਤਨੀ ਦੀ ਫੋਟੋ ਵਿਖਾਕੇ ਉਸਦਾ ਹਾਲ ਪੁੱਛਿਆ. ਬਾਬਾ ਨੇ ਉਸਦੀ ਬੀਮਾਰੀ ਦੇ ਬਾਰੇ ਵੀ ਸਭ ਕੁਝ ਦੱਸ ਦਿੱਤਾ. ਬਹੁਤ ਚਿਰ ਤੱਕ ਇਸ ਸਿਲਸਿਲਾ ਚੱਲਦਾ ਰਿਹਾ... ਲੋਕ ਆਉਂਦੇ ਗਏ ਬਾਬਾ ਉਹਨਾਂ ਦੇ, ਮਰੀਜੇ ਦੇ ਕਪੜੇ ਦੇ ਅਤੇ ਫੋਟੋ ਉੱਤੇ ਫਰਸ਼ੀ ਰੱਖਕੇ ਉਹਨਾਂ ਦਾ ਹਾਲ ਦੱਸਦੇ ਰਹੇ. ਅਸੀ ਬਾਬਾ ਦੇ ਸਹਿਯੋਗੀਆਂ ਕੋਲੋਂ ਬਾਬਾ ਨਾਲ ਮਿਲਵਾਉਣ ਲਈ ਕਿਹਾ. ਇਨ੍ਹਾਂ ਲੋਕਾਂ ਨੇ ਕਿਹਾ ਕਿ ਤੁਸੀ ਬਗੀਚੇ ਵਿੱਚ ਚਲੋ ਬੱਪਾ (ਬਾਬਾ ਨੂੰ ਇਸੇ ਨਾਂ ਤੋਂ ਬੁਲਾਇਆ ਜਾਂਦਾ ਹੈ) ਉੱਥੇ ਆਉਂਦੇ ਹਨ. ਰਘੁਨਾਥ ਜੀ ਦੇ ਬਗੀਚੇ ਵਿੱਚ ਕਈ ਤਰ੍ਹਾਂ ਦੀ ਦਵਾਈਆਂ ਦੇ ਬੂਟਿਆਂ ਦੇ ਨਾਲ ਹੀ ਭਾਂਤ-ਭਾਂਤ ਦੇ ਕੈਕਟਸ ਦੇ ਬੂਟੇ ਵੀ ਲੱਗੇ ਸਨ.
ਤੁਹਾਡੇ ਅਨੁਸਾਰ ਫਰਸ਼ੀ ਸਿਰ ਤੇ ਰੱਖਣਾ
ਵੀਡੀਉ ਦੇਖੋ
1 | 2  >>  
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ
ਵੈਬ ਦੁਨੀਆ ਬਹਿਸ
ਬਹਿਸ ਵਿੱਚ ਭਾਗ ਲਵੋ
ਹੋਰ ਵੀ
ਅਸ਼ਵਤਥਾਮਾ ਕੌਣ ਸੀ?