ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਉਹ ਮੁੰਹ ਨਾਲ ਕੱਢ ਦਿੰਦੀ ਹੈ ਪਥਰੀ !
ਸ਼ਰੁਤੀ ਅਗਰਵਾਲ
ਸ਼ਰੁਤੀ ਅਗਰਵਾਲWD
ਆਸਥਾ ਅਤੇ ਅੰਧਵਿਸ਼ਵਾਸ ਦੀ ਇਸ ਵੱਡੀ ਕੜੀ ਵਿੱਚ ਸਾਡੀ ਮੰਜਿਲ ਸੀ, ਉਜੈਨ ਦੇ ਕੋਲ ਰਲਾਇਤਾ ਪਿੰਡ. ਅਸੀਂ ਸੁਣਿਆ ਸੀ, ਇਸ ਪਿੰਡ ਵਿੱਚ ਰਹਿਣ ਵਾਲੀ ਇੱਕ ਬੁੱਢੀ ਪਥਰੀ ਨੂੰ ਮੁੰਹ ਨਾਲ ਕੱਢ ਦਿੰਦੀ ਹੈ. ਇਸ ਗਲ ਨੂੰ ਖੰਗਾਲਣ ਦੇ ਲਈ ਅਸੀਂ ਆਪਣਾ ਸਫਰ ਸ਼ੁਰੂ ਕੀਤਾ. ਜਿਵੇਂ ਹੀ ਅਸੀਂ ਉਜੈਨ ਦੇ ਬਾਹਰ ਬਣੇ ਕਾਲਿਦੇਹ ਪੈਲਸ ਨੂੰ ਪਾਰ ਕੀਤਾ, ਸੋਚਿਆ ਕਿਸੇ ਤੋਂ ਰਲਾਇਅਤਾ ਪਿੰਡ ਦਾ ਰਾਹ ਪੁੱਛ ਲਿਆ ਜਾਵੇ.

ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ

ਛੇਤੀ ਹੀ ਸਾਨੂੰ ਇੱਕ ਗਡਰੀਆ ਦਿਖਿਆ. ਜਿਵੇਂ ਹੀ ਅਸੀਂ ਗਡਰੀਏ ਤੋਂ ਰਲਾਇਤਾ ਪਿੰਡ ਦਾ ਪਤਾ ਪੁੱਛਿਆ ਉਸ ਨੇ ਸਾਡੇ ਤੋਂ ਉਲਟਾ ਸਵਾਲ ਕੀਤਾ, "ਕੀ ਤੁਹਾਨੂੰ ਵੀ ਪਥਰੀ ਕੱਢਵਾਉਣੀ ਹੈ.' ਅਸੀਂ ਕਿਹਾ ਹਾਂ ਕੁੱਝ ਇਹੋ ਜਿਹਾ ਹੀ ਸਮਝ ਲਉ.

ਸ਼ਰੁਤੀ ਅਗਰਵਾਲWD
ਉਸ ਨੇ ਕਿਹਾ ਫੇਰ ਭਟਕਦੇ ਕਿਉਂ ਹੋ, ਸਾਮ੍ਹਨੇ ਦੀ ਸੜਕ ਫੜ ਲਉ ਰਾਹ ਚ ਜੋ ਵੀ ਮਿਲੇ, ਉਸ ਤੋਂ ਅੱਗੇ ਦਾ ਰਾਹ ਪੁੱਛ ਲੈਣਾ. ਠੀਕ ਥਾਂ ਤੇ ਪੁੱਜ ਜਾਉਗੇ. ਅਸੀਂ ਉਸ ਦੀ ਸਲਾਹ ਤੇ ਅਮਲ ਕੀਤਾ ਅਤੇ ਕੁੱਝ ਹੀ ਦੇਰ ਬਾਅਦ ਅਸੀਂ ਸੀਤਾ ਬਾਈ ਦੀ ਡਯੋੜ੍ਹੀ ਤੇ ਸੀ.

ਇੱਥੇ ਪੁੱਜਦੇ ਹੀ ਅਸੀਂ ਦੇਖਿਆ ਕਿ ਦੁਰਗਾ ਮੰਦਿਰ ਦੇ ਅਹਾਤੇ ਤੇ ਇੱਕ ਬੁੱਢੀ ਇਸਤਰੀ ਨੂੰ ਭੀੜ ਨੇ ਘੇਰਿਆ ਹੋਇਆ ਸੀ. ਕੋਲ ਜਾਣ ਤੇ ਪਤਾ ਲੱਗਿਆ ਕਿ ਇਹ ਹੀ ਸੀਤਾ ਬਾਈ ਹੈ, ਜੋ ਮੁੰਹ ਨਾਲ ਪਥਰੀ ਕੱਢ ਦਿੰਦੀ ਹੈ. ਸੀਤਾ ਬਾਈ ਮਗਨ ਹੋ ਕੇ ਆਪਣੇ ਕੰਮ ਵਿੱਚ ਲੱਗੀ ਹੋਈ ਸੀ. ਉਹ ਇੱਕ ਵਿਅਕਤੀ ਨੂੰ ਥੱਲੇ ਲੇਟਾਉਂਦੀ, ਪੁੱਛਦੀ ਕਿੱਥੇ ਦਰਦ ਹੋ ਰਿਹਾ ਹੈ. ਫੇਰ ਦਰਦ ਵਾਲੀ ਥਾਂ ਨੂੰ ਚੂਪਣ ਲੱਗਦੀ. ਕੁੱਝ ਪਲ ਬਾਅਦ ਦੀ ਸਾਮ੍ਹਨੇ ਬੈਠੇ ਮੁੰਡੇ ਨੂੰ ਆਪਣੇ ਮੁੰਹ ਚੋਂ ਪਥਰੀ ਕੱਢ ਕੇ ਦੇ ਦਿੰਦੀ.

ਇਸ ਸਿਲਸਿਲਾ ਕਾਫੀ ਦੇਰ ਤੱਕ ਚਲਦਾ ਰਿਹਾ ਜਿਵੇਂ ਹੀ ਉਨ੍ਹਾਂ ਨੂੰ ਵੇਲ ਮਿਲੀ, ਅਸੀਂ ਸਵਾਲਾਂ ਦੀ ਝੜੀ ਸ਼ੁਰੂ ਕਰ ਦਿੱਤੀ. ਸੀਤਾਬਾਈ ਨੇ ਦੱਸਿਆ, "ਮੈਂ ਪਿਛਲੇ 18 ਸਾਲਾਂ ਤੋਂ ਪਥਰੀ ਕੱਢਣ ਦਾ ਕੰਮ ਕਰ ਰਹੀ ਹਾਂ.' ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਉਹ ਕਹਿਣ ਲੱਗੀ "ਮੈਂ ਹਵਾ ਹਾਂ ਮੇਰੇ 52 ਸਥਾਨ ਹਨ. ਹਰ ਥਾਂ ਤੇ ਵੱਖ-ਵੱਖ ਕੰਮ ਕਰਦੀ ਹਾਂ. ਇਲਾਜ ਦਾ ਮੂਲ ਮੰਤਰ ਮਾਂ ਤੇ ਵਿਸ਼ਵਾਸ ਹੈ. ਜੇਕਰ ਵਿਸ਼ਵਾਸ ਪੱਕਾ ਹੈ ਤੇ ਇਲਾਜ ਸ਼ਰਤੀਆ ਹੈ, ਵਰਨਾ ਕੁੱਝ ਵੀ ਨਹੀਂ ਹੋ ਸਕਦਾ.'

ਸ਼ਰੁਤੀ ਅਗਰਵਾਲWD
ਇਹ ਕਹਿੰਦੇ ਹੀ ਉਹ ਫੇਰ ਮਰੀਜਾਂ ਦੇ ਇਲਾਜ ਵਿੱਚ ਲੱਗ ਗਈ. ਇੱਕ ਪਾਸੇ ਸੀਤਾਬਾਈ ਤੇਜੀ ਨਾਲ ਪਥਰੀ ਕੱਢ ਰਹੀ ਸੀ ਤੇ ਦੂਜੇ ਪਾਸੇ ਬੈਠੇ ਇੱਕ ਪੰਡਾ ਪੀੜਤ ਲੋਕਾਂ ਨੂੰ ਪਾਲਕ, ਟਮਾਟਰ, ਬੈਂਗਨ ਨ ਖਾਨ ਦੀ ਹਿਦਾਇਤ ਦੇ ਰਿਹਾ ਸੀ. ਉੱਥੇ ਦਵਾਈ ਦੇ ਰੂਪ ਵਿੱਚ ਤੁਲਸੀ ਦੇ ਪੱਤੇ, ਬੇਲਪਤ੍ਰ ਦਾ ਚੂਰਨ ਦਿੱਤਾ ਜਾ ਰਿਹਾ ਸੀ, ਜਿਸ ਨੂੰ ਤਿੰਨ ਦਿਨ੍ਹਾਂ ਤਕ ਸ਼ਾਮ ਨੂੰ ਖਾਣ ਦੀ ਸਲਾਹ ਦਿੱਤੀ ਜਾ ਰਹੀ ਸੀ.


ਬਿਨਾ ਆਪ੍ਰੇਸ਼ਣ ਪੱਥਰੀ ਕੱਢਣ ਦਾ ਦਾਅਵਾ
ਵੀਡੀਉ ਦੇਖੋ
1 | 2  >>  
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ
ਵੈਬ ਦੁਨੀਆ ਬਹਿਸ
ਇਸ ਵਿਸ਼ੇ ਤੇ ਬਹਿਸ ਵਿੱਚ ਭਾਗ ਲਉ
ਹੋਰ ਵੀ
ਅਸ਼ਵਤਥਾਮਾ ਕੌਣ ਸੀ?