ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਫੋਨ ਤੇ ਉਤਾਰਦਾ ਹੈ ਸੱਪ ਦਾ ਜ਼ਹਿਰ
ਸ਼ਰੁਤੀ ਅਗਰਵਾਲWD
ਉਹਨਾਂ ਦੀ ਇਸ ਵਿਦਿਆ ਦੇ ਬਾਰੇ ਵਿੱਚ ਜਾਣਕਾਰੀ ਮਿਲਣ ਦੇ ਬਾਅਦ ਅਸੀਂ ਲੱਭਣਾ ਅਰੰਭ ਕੀਤਾ ਇੱਕ ਅਜਿਹੇ ਵਿਅਕਤੀ ਨੂੰ ਜਿਸ ਦਾ ਯਸ਼ਵੰਤ ਜੀ ਨੇ ਇਲਾਜ ਕੀਤਾ ਹੋਵੇ. ਇਸ ਤਲਾਸ਼ ਦੇ ਦੌਰਾਨ ਸਾਡੀ ਮੁਲਾਕਾਤ ਹੋਈ ਸੱਪ ਦੇ ਡੰਕ ਤੋਂ ਜਖਮੀ ਹੋ ਚੁਕੇ ਸਰਮਨ ਗੋਇਲ ਤੋਂ. ਪੇਸ਼ੇ ਤੋਂ ਅਧਿਆਪਕ ਸਰਮਨ ਜੀ ਨੇ ਦੱਸਿਆ ਕਿ ਮੈਨੂੰ ਅਜਿਹੀ ਗੱਲ ਤੇ ਕਦੀ ਵਿਸ਼ਵਾਸ ਨਹੀਂ ਹੋਇਆ ਸੀ. ਇੱਕ ਸਵੇਰ ਝਾੜੂ ਲਗਾਉਂਦੇ ਹੋਏ ਮੈਨੂੰ ਸੱਪ ਨੇ ਕੱਟ ਲਿਆ. ਜਿਸ ਨਾਲ ਘਬਰਾ ਕਰ ਮੈਂ ਸੱਪ ਦੀ ਪੂਛ ਤੇ ਪੈਰ ਰੱਖ ਦਿੱਤਾ ਜਿਸ ਨਾਲ ਸੱਪ ਨੇ ਮੇਰੇ ਦੂਜੇ ਪੈਰ ਤੇ ਵੀ ਕੱਟ ਲਿਆ. ਮੈਂ ਭੱਜਦਾ-ਭੱਜਦਾ ਭਾਗਵਤ ਜੀ ਦੇ ਕੋਲ ਗਿਆ. ਉਹਨਾਂ ਨੇ ਮੰਤਰ ਪੜਿਆ ਅਤੇ ਕੁੱਝ ਹੀ ਦੇਰ ਵਿੱਚ ਜ਼ਹਿਰ ਦੀ ਜਲਨ ਸ਼ਾਂਤ ਹੋ ਗਈ. ਮੈ ਅੱਜ ਭਲਾ ਚੰਗਾ ਹਾਂ ਤਾਂ ਭਾਗਵਤ ਜੀ ਕਿਰਪਾ ਨਾਲ.

ਸਰਮਨ ਜੀ ਕੱਲੇ ਨਹੀਂ ਅਜਿਹੇ ਬਹੁਤ ਪੀੜਿਤ ਹਨ , ਜਿਹਨਾਂ ਦਾ ਵਿਸ਼ਵਾਸ ਹੈ ਕਿ ਭਾਗਵਤ ਜੀ ਆਪਣੀ ਮੰਤਰ- ਸ਼ਕਤੀ ਦੇ ਨਾਲ ਉਹ ਸੱਪ ਦੇ ਜ਼ਹਿਰ ਦਾ ਇਲਾਜ ਕਰਦੇ ਹਨ. ਯਮਰਾਜ ਨੇ ਲੇਖਪਾਲ ਦੀ ਤਰ੍ਹਾਂ ਭਾਗਵਤ ਜੀ ਨੇ ਵੀ ਆਪਣੇ ਦੁਆਰਾ ਇਲਾਜ ਕੀਤੇ ਲੋਕਾਂ ਦਾ ਲੇਖਾ ਜੋਖਾ ਆਪਣੇ ਰਜਿਸਟਰ ਵਿੱਚ ਲਿਖ ਕੇ ਰੱਖਿਆ ਹੈ. ਇਸ ਤਰ੍ਹਾਂ ਉਹਨਾਂ ਦੇ ਤਿੰਨ ਰਜਿਸਟਰ ਭਰ ਚੁਕੇ ਹਨ.ਭਾਗਵਤ ਜੀ ਹਰ ਕੰਮ ਉਪਰ ਵਾਲੇ ਦਾ ਨਾਮ ਲੈ ਕਰ ਕਰਦੇ ਹਨ. ਇਸ ਕਰ ਕੇ ਉਹ ਜ਼ਹਿਰ ਉਤਾਰਣ ਦਾ ਇੱਕ ਵੀ ਪੈਸਾ ਲੈਣਾ ਪਾਪ ਸਮਝਦੇ ਹਨ. ਕਰਣ ਵਾਲੇ ਤਾਂ ਸਾਈ ਰਾਮ ਹੈ.

ਸ਼ਰੁਤੀ ਅਗਰਵਾਲWD
ਭਾਗਵਤ ਜੀ ਤੋਂ ਜੁੜਿਆ ਇੱਕ ਕਿੱਸਾ ਦੱਸਦੇ ਹਾਂ, ਰਾਜਸਥਾਨ ਦੇ ਜਮੀਲ ਸਾਹਿਬ. ਜਮੀਲ ਸਾਹਿਬ ਦੀ ਐਸਟੀਡੀ- ਪੀਸੀਉ ਦੀ ਦੁਕਾਨ ਹੈ. ਇੱਕ ਵਾਰ ਉਹਨਾਂ ਨੂੰ ਆਪਣੇ ਦੋਸਤ ਨਾਲ ਭਾਗਵਤ ਜੀ ਦਾ ਨੰਬਰ ਮਿਲਿਆ. ਇਹਨਾਂ ਨੇ ਅਜਮਾਉਣ ਲਈ ਇੱਕ ਸੱਪ ਦੇ ਜ਼ਹਿਰ ਤੋਂ ਪੀੜਿਤ ਮਹੀਲਾ ਦਾ ਇਲਾਜ ਫੋਨ ਦੇ ਦੁਆਰਾ ਭਾਗਵਤ ਜੀ ਤੋਂ ਕਰਾਵਾਇਆ. ਇੱਥੇ ਭਾਗਵਤ ਜੀ ਨੇ ਮੰਤਰ ਪੜੇ ਉੱਥੇ ਮਰੀਜ ਦਾ ਦਰਦ ਸਮਾਪਤ ਹੋ ਗਿਆ.ਨਾਗਪੰਚਮੀ ਦੇ ਦਿਨ ਜਨਮੇ ਯਸ਼ਵੰਤ ਜੀ ਬਵਾਸੀਰ, ਸਾਈਟੀਕਾ, ਪੀਲੀਆ, ਵਰਗੀ ਬੀਮਾਰੀਆਂ ਦਾ ਇਲਾਜ ਵੀ ਕਰਦੇ ਹਨ. ਪਰ ਇਹਨਾਂ ਦੀ ਪਹਿਚਾਣ ਸੱਪ ਦਾ ਜ਼ਹਿਰ ਉਤਾਰਣ ਵਲੇ ਦੇ ਰੂਪ ਵਿੱਚ ਜਿਆਦਾ ਹੈ.

ਯਸ਼ਵੰਤ ਜੀ ਦੇ ਇਸ ਅਨੂਠੀ ਵਿਦਿਆ ਨੂੰ ਮੰਨਣ ਵਾਲਿਆਂ ਵਿੱਚ ਆਮ ਲੋਕਾਂ ਦੇ ਨਾਲ -ਨਾਲ ਪੁਲਿਸ ਮਹਿਕਮਾ ਵੀ ਸ਼ਾਮਿਲ ਹੈ. ਪੁਲਿਸ ਮਹਿਕਮੇ ਦੇ ਰਿਜਰਵ ਇੰਸਪੈਕਟਰ ਦੇ ਪਦ ਤੇ ਆਸੀਨ ਪ੍ਰਦੀਪ ਸਿੰਘ ਚੌਹਾਨ ਵੀ ਆਪਣਾ ਅਨੁਭਵ ਦੱਸਦੇ ਹਨ ਕਿ ਪਹਿਲਾਂ ਮੇਰੇ ਸਰਕਾਰੀ ਆਫਿਸ ਵਿੱਚ ਲੋਕ ਬਹੁਤ ਡਰਦੇ ਸਨ. ਤਦ ਕਿਸੇ ਨੇ ਮੈਨੂੰ ਭਗਵਤ ਜੀ ਦੇ ਬਾਰੇ ਵਿੱਚ ਦੱਸਿਆ. ਉਹਨਾਂ ਦੇ ਆਉਣ ਦੇ ਬਾਅਦ ਇਸ ਆਫਿਸ ਅਤੇ ਘਰ ਵਿੱਚ ਸੱਪਾਂ ਦਾ ਦਿੱਸਣਾ ਬੰਦ ਹੋ ਗਿਆ ਹੈ.

ਸ਼ਰੁਤੀ ਅਗਰਵਾਲWD
ਇੱਕ ਪਾਸੇ ਭਾਗਵਤ ਜੀ ਦੀ ਵਿਦਿਆ ਦਾ ਸੱਮਾਣ ਕਰਨ ਵਾਲੇ ਬਹੁਤ ਲੋਕ ਹਨ. ਉੱਥੇ ਹੀ ਦੂਜੇ ਪਾਸੇ ਉਹਨਾਂ ਦੀ ਵਿਦਿਆ ਨੂੰ ਨਾ ਮੰਨਣ ਵਾਲੇ ਵੀ ਕੁੱਝ ਲੋਕ ਹਨ. ਮਹਾਰਾਜਾ ਯਸ਼ਵੰਤ ਸਿੰਘ ਹਸਪਤਾਲ ਦੇ ਮੇਡੀਸਿਨ ਡਿਪਾਰਟਮੇਂਟ ਦੇ ਹੇਡ ਡਾਕਟਰ ਅਸ਼ੋਕ ਵਾਜਪਈ ਕਹਿੰਦੇ ਹਨ ਸਾਡੇ ਦੇਸ਼ ਵਿੱਚ ਸੱਪਾਂ ਵਿੱਚ ਜ਼ਹਿਰ ਹੁੰਦਾ ਹੀ ਨਹੀਂ ਹੈ. ਕਈ ਲੋਕਾਂ ਦੀ ਮੌਤ ਦਾ ਕਾਰਨ ਜ਼ਹਿਰ ਨਹੀਂ ਬਲਕਿ ਸੱਪ ਦੇ ਕੱਟਣ ਦਾ ਡਰ ਹੁੰਦਾ ਹੈ. ਇਸ ਕਿੱਸੇ ਵਿੱਚ ਵੀ ਇਹ ਹੋ ਸਕਦਾ ਹੈ ਕਿ ਜਿਸ ਸੱਪ ਨੇ ਕੱਟਿਆ ਉਹ ਜ਼ਹਿਰਿਲਾ ਨਾ ਹੋ ਫਿਰ ਕਾਂਟਾ ਚੁੱਭਣ ਨਾਲ ਵੀ ਇਹ ਮਹਸੁਸ ਹੋ ਸਕਦਾ ਹੈ ਕਿ ਸੱਪ ਨੇ ਕੱਟਿਆ ਹੈ. ਮੇਰਾ ਮੰਨਣਾ ਹੈ ਕਿ ਸੱਪ ਦੇ ਕੱਟਣ ਦਾ ਇਲਾਜ ਕਰਾਉਣਾ ਚਾਹੀਦਾ ਹੈ ਨਾ ਕਿ ਝਾੜ ਫੂਕ.

ਜਿੱਥੇ ਕਈ ਲੋਕ ਡਾਕਟਰ ਸਾਹਿਬ ਦੀ ਗੱਲ ਨੂੰ ਮੰਨਦੇ ਹਨ ਉੱਥੇ ਹੀ ਅਜਿਹੇ ਲੋਕ ਵੀ ਹਨ ਜੋ ਇਸ ਗੱਲ ਨਹੀਂ ਮੰਨਦੇ. ਇਹਨਾਂ ਵਿੱਚੋਂ ਕਈਆਂ ਦਾ ਦਾਵਾ ਹੈ ਕਿ ਭਾਗਵਤ ਜੀ ਨੇ ਉਹਨਾਂ ਨੂੰ ਮੌਤ ਦੇ ਮੁੰਹ ਵਿੱਚੋਂ ਕੱਢਿਆ ਹੈ. ਹ ਉਣ ਇਹ ਵਰਦੀ ਵਾਲੇ ਬਾਬਾ ਇਹੀ ਕਹਿੰਦੇ ਹਨ ਕਿ ਗਲਤ ਹੈ ਕਿ ਸਹੀ 0731-2535534 ਤੇ ਫੋਨ ਲਾਉ ਅਤੇ ਆਪ ਹੀ ਜਾਨ ਲਵੋ.

ਕਦੋ ਸ਼ੁਰੂ ਹੋਇਆ ਇਹ ਸਿਲਸਿਲਾ...
ਯਸ਼ਵੰਤ ਭਾਗਵਤ ਜੀ ਕਹਿੰਦੇ ਹਨ ਕਿ ਜੜੀ- ਬੁਟੀਆਂ ਦਾ ਗਿਆਨ ਆਪਣੀ ਮਾਂ ਤੋਂ ਮਿਲਿਆ ਹੈ. ਜ਼ਹਿਰ ਉਤਾਰਣ ਦੀ ਆਪਣੀ ਅਨੂਠੀ ਵਿਦਿਆ ਦੇ ਬਾਰੇ ਵਿੱਚ ਯਸ਼ਵੰਤ ਜੀ ਕਹਿੰਦੇ ਹਨ ਕਿ ਮੈਨੂੰ ਮਸ਼ਹੁਰ ਤੰਤਰ ਸ਼ਾਸਤ੍ਰੀ ਜੇਲਰ ਨੂੰਰ ਖਾਂ ਸਾਹਿਬ ਨੇ ਇਹ ਵਿਦਿਆ ਦਿੱਤੀ ਹੈ. ਨੂੰਰ ਖਾਂ ਸਾਹਿਬ ਦੇ ਬਾਰੇ ਮਸ਼ਹੁਰ ਹੈ ਕਿ ਉਹ ਤੰਤਰ ਦੀ ਸ਼ਕਤੀ ਨਾਲ ਵੱਡੇ- ਵੱਡੇ ਰੋਗ ਦੂਰ ਕਰਦੇ ਸੀ. ਮੁਸਲਮਾਨ ਗੁਰੂ ਅਤੇ ਹਿੰਦੁ ਚੇਲੇ ਦੀ ਜੋੜੀ ਚੰਗੀ ਰੰਗ ਲਾਈ. ਕੁਰਾਨ ਦੀ ਸ਼ਫਾ ਅਤੇ ਦੁਰਗਾ ਦਾ ਗਿਆਨ ਮਿਲ ਗਿਆ. ਭਾਗਵਤ ਜੀ ਕਹਿੰਦੇ ਹਨ ਕਿ ਮੈਂ ਦੁਰਗਾ ਕਵਚ ਸਿੱਧ ਕਰ ਲਿਆ ਹੈ. ਉਸ ਵਿੱਚ ਕਈ ਬੀਮਾਰੀਆ ਦਾ ਇਲਾਜ ਦਿੱਤਾ ਹੋਇਆ ਹੈ. ਮੈਨੂੰ ਨੂਰ ਖਾਂ ਨੇ 25 ਸਾਲਾਂ ਪਹਿਲਾਂ ਜ਼ਹਿਰ ਉਤਾਰਣ ਦਾ ਨੁਸਖਾ ਦੱਸਿਆ ਸੀ. ਉਸ ਸਮੇਂ ਤੋਂ ਲੈਕੇ ਅੱਜ ਤਕ ਮੈਂ ਇਸ ਵਿਦਿਆ ਦੇ ਨਾਲ ਲੋਕਾਂ ਦਾ ਇਲਾਜ ਫੋਨ ਤੇ ਕਰ ਰਿਹਾ ਹੈ.
ਵੀਡੀਉ ਦੇਖੋ 1  |  2
<< 1 | 2 
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ
ਵੈਬ ਦੁਨੀਆ ਬਹਿਸ
ਸੱਪ ਦੇ ਡੰਗਣ ਤੋਂ ਬਾਅਦ ਕਿਸੇ ਬਾਬੇ ਨੂੰ ਫੋਨ ਕਰਨਾ ਚਾਹੀਦਾ ਹੈ ਜਾਂ ਹਸਪਤਾਲ ਜਾਣਾ ਚਾਹੀਦਾ?
ਹੋਰ ਵੀ
ਸ਼ਰਾਬ ਪੀਂਦੀ ਕਾਲ ਭੈਰਵ ਦੀ ਮੂਰਤੀ  
ਨਹਾਉਣ ਨਾਲ ਦੂਰ ਹੁੰਦਾ ਹੈ ਲਕਵਾ !  
ਗੰਦੇ ਨਾਲੇ ਵਿੱਚ ਨਹਾਉ, ਭੂਤ ਪਰੇਤ ਭਜਾਉ !  
ਅਸ਼ਵਤਥਾਮਾ ਕੌਣ ਸੀ?
ਕੀ ਅਸ਼ਵਤਥਾਮਾ ਜੀਵਿਤ ਹੈ?