ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਫੋਨ ਤੇ ਉਤਾਰਦਾ ਹੈ ਸੱਪ ਦਾ ਜ਼ਹਿਰ
ਸ਼ਰੁਤੀ ਅਗਰਵਾਲ
ਸ਼ਰੁਤੀ ਅਗਰਵਾਲWD
ਨਾ ਧੂੰਆ, ਨਾ ਭਬੂਤ, ਨਾ ਵੱਡੇ-ਵੱਡੇ ਬੋਲ ਅਤੇ ਨਾ ਹੀ ਭਗਵਾਂ ਚੋਲਾ......... ਕਿੱਸੇ ਕਹਾਣੀਆਂ ਨੂੰ ਤੁਹਾਡੇ ਸਾਹਮਣੇ ਉਤਾਰਣ ਦੀ ਇਸ ਕੋਸ਼ਿਸ਼ ਵਿੱਚ ਅਸੀਂ ਇਸ ਵਾਰ ਤੁਹਾਨੂੰ ਮਿਲਾ ਰਹੇ ਹਾਂ, ਇੱਕ ਅਜਿਹੀ ਸ਼ਖਸੀਅਤ ਦੇ ਨਾਲ ਜਿਸ ਦਾ ਦਾਅਵਾ ਹੈ ਕਿ ਉਹ ਸੱਪ- ਬਿੱਛੂ ਦਾ ਜ਼ਹਿਰ ਆਪਣੀ ਮੰਤਰ ਸ਼ਕਤੀ ਨਾਲ ਉਤਾਰ ਸਕਦਾ ਹੈ ਉਹ ਵੀ ਸਿਰਫ ਫੋਨ ਤੇ.

ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ...

ਇੱਹ ਗੱਲ ਪੜ੍ਹ ਕੇ ਤੁਸੀਂ ਹੈਰਾਨ ਹੋ ਗਏ ਨਾ..... ਅਸੀਂ ਵੀ ਇਸ ਤਰ੍ਹਾਂ ਹੀ ਹੈਰਾਨ ਹੋ ਗਏ ਸੀ. ਕੀ ਇਹ ਹੋ ਸਕਦਾ ਹੈ? ਕੀ ਇਹ ਸੱਚ ਹੈ? ਕੀ ਇਹ ਕੇਵਲ ਬਕਵਾਸ ਲਗਦੀ ਹੈ. ਅਜਿਹੇ ਹੀ ਕਈ ਵਿਚਾਰ ਸਾਡੇ ਦਿਮਾਗ ਵਿੱਚ ਵੀ ਆਉਣ ਲੱਗੇ. ਫਿਰ ਕੀ ਸੀ, ਅਸੀਂ ਇਸ ਦਾਵੇ ਦੀ ਤਹਿ ਤਕ ਪਹੁੰਚਣ ਲਈ ਅਸੀ ਆਪਣਾ ਸਫਰ ਅਰੰਭ ਕੀਤਾ ਇੰਦੋਰ ਦੀ ਰਾਮਬਾਗ ਕਾਲੋਨੀ ਤੋਂ.ਇੱਥੇ ਪਹੁੰਚ ਕੇ ਅਸੀਂ ਜ਼ਹਿਰ ਉਤਾਰਣ ਵਾਲੇ ਬਾਬੇ ਦੇ ਬਾਰੇ ਵਿੱਚ ਜਾਣਕਾਰੀ ਲੈਣ ਦੀ ਕੋਸ਼ੀਸ਼ ਕੀਤੀ. ਜ਼ਹਿਰ ਉਤਾਰਣ ਵਾਲੇ ਬਾਬਾ.ਇਹ ਸੁਣ ਕੇ ਪੰਚਰ ਲਗਾਉਣ ਵਾਲਾ ਮੁੰਨੂ ਹਸਣ ਲੱਗ ਗਿਆ ਅਤੇ ਹਸਦੇ ਹੋਏ ਸਾਨੂੰ ਰਾਹ ਦੱਸ ਦੇ ਹੋਏ ਪੁਲਿਸ ਕਵਾਟਰਸ ਤਕ ਲੈ ਗਿਆ.

ਸ਼ਰੁਤੀ ਅਗਰਵਾਲWD
ਪੁਲਿਸ ਕਵਾਟਰ... ਅਤੇ ਜ਼ਹਿਰ ਉਤਾਰਣ ਵਾਲੇ ਬਾਬਾ.. ਗੱਲ ਕੁੱਝ ਸਹੀ ਨਹੀਂ ਲੱਗੀ. ਸਾਨੂੰ ਲਗਿਆ ਕਿ ਮੁੰਨੂ ਸਾਡੇ ਨਾਲ ਮਜਾਕ ਕਰ ਰਿਹਾ ਹੈ. ਅਸੀਂ ਕੋਲ ਦੀ ਜਾ ਰਹੇ ਇੱਕ ਆਰਕਸ਼ਕ ਤੋਂ ਵੀ ਇਹੀ ਸਵਾਲ ਕੀਤਾ. ਉਹਨਾਂ ਨੇ ਦੱਸਿਆ ਜੀ ਹਾਂ ਇੱਥੇ ਹੀ ਹੈਡ ਸਾਹਿਬ ਰਹਿੰਦੇ ਹਨ. ਫਿਰ ਗੱਲਾਂ-ਗੱਲਾਂ ਵਿੱਚ ਪਤਾ ਲੱਗਿਆ ਕਿ ਯਸ਼ਵੰਤ ਭਗਵਤ ਨਾਮ ਦਾ ਇਹ ਵਿਅਕਤੀ ਪੁਲਿਸ ਮਹਕਮੇ ਵਿੱਚ ਹੈਡ ਕਾਂਸਟੇਬਲ ਹੈ ਅਤੇ ਪਿਛਲੇ 25 ਸਾਲਾਂ ਤੋਂ ਫੋਨ ਤੇ ਸੱਪ ਦਾ ਜ਼ਹਿਰ ਉਤਾਰ ਰਿਹਾ ਹੈ.

ਜਾਣਕਾਰੀ ਮਿਲਦੇ ਹੀ ਅਸੀਂ ਮਿਲੇ ਯਸ਼ਵੰਤ ਭਾਗਵਤ ਨੂੰ. ਭਾਗਵਤ ਜੀ ਨੇ ਦੱਸਿਆ ਕਿ ਪਹਿਲਾਂ ਮਰੀਜ ਤੋਂ ਰੁ-ਬ-ਰੁ ਹੋ ਕੇ ਹੀ ਉਹ ਉਸਦਾ ਜ਼ਹਿਰ ਉਤਾਰ ਪਾਉਂਦੇ ਸਨ. ਪਰ ਬਾਅਦ ਵਿੱਚ ਮੰਤਰਾਂ ਵਿੱਚ ਕੁੱਝ ਸ਼ਬਦਾਂ ਦਾ ਹੇਰ ਫੇਰ ਕਰ ਕੇ ਫੋਨ ਤੇ ਹੀ ਜ਼ਹਿਰ ਉਤਾਰਣ ਦੀ ਵਿਧੀ ਈਜਾਦ ਕਰ ਲਈ. ਇਸ ਗੱਲ ਦੀ ਜਾਣਕਾਰੀ ਫੈਲਦੇ ਹੀ ਯਸ਼ਵੰਤ ਭਾਗਵਤ ਦਾ ਫੋਨ ਲਗਾਤਾਰ ਵੱਜਣ ਲੱਗਿਆ.

ਸ਼ਰੁਤੀ ਅਗਰਵਾਲWD
ਆਪਣੇ ਇਸ ਹੁਨਰ ਦੀ ਖੂਬੀ ਦੱਸਦੇ ਹੋਏ ਸ਼੍ਰੀ ਭਾਗਵਤ ਜੀ ਦੱਸਦੇ ਹਨ ਕਿ ਉਹ ਮਰੀਜ ਤੋਂ ਉਸ ਦਾ ਉਸ ਦੀ ਮਾਂ ਦਾ ਨਾਮ ਅਤੇ ਉਸ ਦੇ ਰਹਿਣ ਦੀ ਥਾਂ ਪੁੱਛਦੇ ਹਨ. ਉਸ ਦੇ ਬਾਅਦ ਮੰਤਰ ਪੜਣ ਦੇ ਨਾਲ ਜ਼ਹਿਰ ਉਤਾਰਣ ਦੀ ਅਨੂਠੀ ਪ੍ਰਕਰਿਆ ਅਰੰਭ ਕਰਦੇ ਹਨ. ਜਦ ਉਹਨਾਂ ਨੂੰ ਲੱਗਦਾ ਹੈ ਕਿ ਜ਼ਹਿਰ ਪੂਰੀ ਤਰ੍ਹਾਂ ਉਤਰ ਗਿਆ ਹੈ ਤਾਂ ਉਹ ਮਰੀਜ ਨੂੰ ਇੱਕ ਨਾਰੀਅਲ ਫੋੜਣ ਦੇ ਲਈ ਕਹਿੰਦੇ ਹਨ. ਇਸ ਦੇ ਬਾਅਦ ਮਰੀਜ ਨੂੰ ਨਮਕ ਖਾਣ ਲਈ ਦਿੱਤਾ ਜਾਂਦਾ ਹੈ. ਜੇ ਮਰੀਜ ਨੂੰ ਨਮਕ ਦਾ ਸੁਆਦ ਖਾਰਾ ਲੱਗਦਾ ਹੈ ਤਾਂ ਮੰਨਿਆ ਜਾਂਦਾ ਹੈ ਕਿ ਜ਼ਹਿਰ ਉਤਰ ਗਿਆ ਹੈ.
ਤੁਹਾਡੀ ਰਾਇ ਵਿੱਚ ਫੋਨ ਤੇ ਇਲਾਜ ਕਰਨ ਦਾ ਦਾਅਵਾ...
ਵੀਡੀਉ ਦੇਖੋ 1  |  2
1 | 2  >>  
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ
ਵੈਬ ਦੁਨੀਆ ਬਹਿਸ
ਸੱਪ ਦੇ ਡੰਗਣ ਤੋਂ ਬਾਅਦ ਕਿਸੇ ਬਾਬੇ ਨੂੰ ਫੋਨ ਕਰਨਾ ਚਾਹੀਦਾ ਹੈ ਜਾਂ ਹਸਪਤਾਲ ਜਾਣਾ ਚਾਹੀਦਾ?
ਹੋਰ ਵੀ
ਸ਼ਰਾਬ ਪੀਂਦੀ ਕਾਲ ਭੈਰਵ ਦੀ ਮੂਰਤੀ  
ਨਹਾਉਣ ਨਾਲ ਦੂਰ ਹੁੰਦਾ ਹੈ ਲਕਵਾ !  
ਗੰਦੇ ਨਾਲੇ ਵਿੱਚ ਨਹਾਉ, ਭੂਤ ਪਰੇਤ ਭਜਾਉ !  
ਅਸ਼ਵਤਥਾਮਾ ਕੌਣ ਸੀ?
ਕੀ ਅਸ਼ਵਤਥਾਮਾ ਜੀਵਿਤ ਹੈ?