ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ਰਾਬ ਪੀਂਦੀ ਕਾਲ ਭੈਰਵ ਦੀ ਮੂਰਤੀ
ਸ਼ਰੁਤੀ ਅਗਰਵਾਲ
ਸ਼ਰੁਤੀ ਅਗਰਵਾਲWD
ਕੀ ਮੂਰਤੀ ਸ਼ਰਾਬ ਪੀ ਸਕਦੀ...ਤੁਸੀਂ ਕਹੋਗੇਨਹੀਂ,ਬਿਲਕੁਲ ਨਹੀਂ.ਭਲਾ ਮੂਰਤੀ ਕਿਵੇਂ ਸ਼ਰਾਬ ਪੀ ਸਕਦੀ ਹੈ.ਮੂਰਤੀ ਤਾਂ ਬੇਜਾਨ ਹੁੰਦੀ ਹੈ.ਬੇਜਾਨ ਚੀਜਾਂ ਨੂੰ ਭੁੱਖ-ਪਿਆਸ ਦਾ ਅਹਿਸਾਸ ਨਹੀਂ ਹੁੰਦਾ,ਇਸ ਲਈ ਉਹ ਕੁੱਝ ਖਾਂਦੀਆਂ ਪੀਂਦੀਆਂ ਵੀ ਨਹੀਂ.ਪਰ ਉਜੈਨ ਦੇ ਕਾਲ ਭੈਰਵ ਦੇ ਮੰਦਰ ਵਿੱਚ ਅਜਿਹਾ ਨਹੀਂ ਹੁੰਦਾ.ਵਾਮ ਮਾਰਗੀ ਸੰਪ੍ਰਦਾਇ ਦੇ ਇਸ ਮੰਦਰ ਵਿੱਚ ਕਾਲ ਭੈਰਵ ਦੀ ਮੂਰਤੀ ਨੂੰ ਨਾ ਕੇਵਲ ਸ਼ਰਾਬ ਚੜਾਈ ਜਾਂਦੀ ਹੈ,ਬਾਬਾ ਵੀ ਸ਼ਰਾਬ ਪੀਂਦੇ ਹਨ.

ਆਸਥਾ ਅਤੇ ਆਤਮਵਿਸ਼ਵਾਸ਼ ਦੀ ਇਸ ਕੜੀ ਵਿੱਚ ਅਸੀਂ ਇਸ ਤੱਥ ਨੂੰ ਜਾਨਣ ਦੀ ਕੋਸ਼ਿਸ਼ ਕੀਤੀ.ਸਾਡੀ ਇਸ ਕੋਸ਼ਿਸ਼ ਦੇ ਲਈ ਅਸੀਂ ਸਭ ਤੋਂ ਪਹਿਲਾਂ ਰੁਖ ਕੀਤਾ ਉਜੈਨ ਦਾ..ਮਹਾਲਾਲ ਦੇ ਇਸ ਨਗਰ ਨੂੰ ਮੰਦਰਾਂ ਦਾ ਨਗਰ ਕਿਹਾ ਜਾਂਦਾ ਹੈ.ਪਰ ਸਾਡੀ ਮੰਜਿਲ ਸੀ,ਇਕ ਵਿਸ਼ੇਸ਼ ਮੰਦਰ-ਕਾਲ ਭੈਰਵ ਮੰਦਰ.ਇਹ ਮੰਦਰ ਮਹਾਕਾਲ ਤੋਂ ਲਗਭਗ ਪੰਜ ਕਿਲੋਮੀਟਰ ਦੀ ਦੁਰੀ ਤੇ ਹੈ.ਕੁੱਝ ਸਮੇਂ ਦੇ ਬਾਅਦ ਅਸੀਂ ਮੰਦਰ ਦੇ ਮੁੱਖ ਦਰਵਾਜੇ ਤੇ ਸੀ.

ਫ਼ੋਟੋ ਗੈਲਰੀ ਦੇਖਣ ਲਈ ਕਲਿਕ ਕਰੋ

ਸ਼ਰੁਤੀ ਅਗਰਵਾਲWD
ਮੰਦਰ ਦੇ ਬਾਹਰ ਸੱਜਿਆਂ ਦੁਕਾਨਾਂ ਤੋਂ ਸਾਨੂੰ ਫੁੱਲ,ਪ੍ਰਸਾਦ,ਸ਼੍ਰੀਫਲ ਦੇ ਨਾਲ-ਨਾਲ ਸ਼ਰਾਬ ਦੀਆਂ ਛੋਟੀਆਂ-ਛੋਟੀਆਂ ਬੋਤਲਾਂ ਵੀ ਸਜੀਆਂ ਨਜ਼ਰ ਆ ਰਹੀਆਂ ਹਨ.ਇਸ ਤੋਂ ਪਹਿਲਾਂ ਕਿ ਅਸੀਂ ਕੁੱਝ ਸਮਝ ਸਕਦੇ,ਜਾਣ ਸਕਦੇ,ਉਸਤੋਂ ਪਹਿਲਾਂ ਹੀ ਸਾਡੇ ਸਾਹਮਣੇ ਕੁੱਝ ਸ਼ਰਧਾਲੁਆਂ ਨੇ ਪ੍ਰਸਾਦ ਦੇ ਨਾਲ-ਨਾਲ ਸ਼ਰਾਬ ਦੀਆਂ ਬੋਤਲਾਂ ਵੀ ਖਰੀਦੀਆਂ.

ਜਦੋਂ ਅਸੀਂ ਦੁਕਾਨਦਾਰ ਰਵੀ ਵਰਮਾ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਬਾਬਾ ਦੇ ਦਰ ਤੇ ਆਉਣ ਵਾਲਾ ਹਰ ਭਗਤ ਉਹਨਾਂ ਨੂੰ ਸ਼ਰਾਬ ਜ਼ਰੁਰ ਚੜਾਉਂਦਾ ਹੈ.ਬਾਬਾ ਦੇ ਮੁੰਹ ਨਾਲ ਕਟੋਰਾ ਲਗਾਉਣ ਨਾਲ ਸ਼ਰਾਬ ਹੌਲੀ-ਹੌਲੀ ਗਾਇਬ ਹੋ ਜਾਂਦੀ ਹੈ.

ਰਵੀ ਤੋਂ ਜਾਣਕਾਰੀ ਲੈਣ ਤੋਂ ਬਾਅਦ ਅਸੀਂ ਮੰਦਰ ਦੇ ਅੰਦਰ ਗਏ.. ਮੰਦਰ ਵਿੱਚ ਭਗਤਾਂ ਦਾ ਤਾਂਤਾ ਲਗਿਆ ਹੋਇਆ ਸੀ.ਹਰ ਭਗਤ ਦੇ ਹੱਥ ਵਿੱਚ ਪ੍ਰਸਾਦ ਦੀ ਟੋਕਰੀ ਸੀ.ਇਸ ਟੋਕਰੀ ਵਿੱਚ ਫੁੱਲ ਅਤੇ ਸ਼੍ਰੀਫਲ ਦੇ ਨਾਲ-ਨਾਲ ਸ਼ਰਾਬ ਦੀ ਇਕ ਛੋਟੀ ਬੋਤਲ ਵੀ ਜ਼ਰੁਰ ਨਜ਼ਰ ਆ ਰਹੀ ਸੀ.ਅਸੀਂ ਮੰਦਰ ਦੇ ਘਰ ਵਿੱਚ ਇਕ ਪਾਸੇ ਖੜੇ ਹੋ ਗਏ ਅਤੇ ਦੇਖਣ ਲਗੇ ਕਿ ਬਾਬਾ ਕਿਵੇਂ ਸ਼ਰਾਬ ਪੀਂਦੇ ਹਨ.
ਤੁਹਾਡੀ ਰਾਇ ਵਿੱਚ ਕਾਲ ਭੈਰਵ ਦਾ ਸ਼ਰਾਬ ਪੀਣਾ
ਵੀਡੀਉ ਦੇਖੋ
1 | 2 | 3  >>  
ਫੋਟੋ ਗੈਲਰੀ
ਫੋਟੋ ਗੈਲਰੀ ਦੇਖਣ ਲਈ ਕਲਿਕ ਕਰੋ
ਵੈਬ ਦੁਨੀਆ ਬਹਿਸ
ਕੀ ਦੇਵਤੇ ਸ਼ਰਾਬ ਅਤੇ ਦੁੱਧ ਪੀਂਦੇ ਹਨ?
ਹੋਰ ਵੀ
ਅਸ਼ਵਤਥਾਮਾ ਕੌਣ ਸੀ?