ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਹਾਉਣ ਨਾਲ ਦੂਰ ਹੁੰਦਾ ਹੈ ਲਕਵਾ !
ਸ਼ਰੁਤੀ ਅਗਰਵਾਲ
ਸ਼ਰੁਤੀ ਅਗਰਵਾਲWD
ਰਹੱਸ ਅਤੇ ਰੋਮਾਂਚ ਦੇ ਇਸ ਦੌਰ ਵਿੱਚ ਸਾਡਾ ਅਗਲਾ ਪੜਾਅ ਕੀ ਹੋਵੇਗਾ?
ਅਸੀ ਕਿੱਥੇ ਜਾਈਏ...ਤੁਹਾਡੇ ਸਾਹਮਣੇ ਕੀ ਨਵਾਂ ਲੈ ਕੇ ਆਈਏ, ਅਸੀ ਏਸੇ ਉਲਝਨ ਵਿੱਚ ਪਏ ਸਾਂ ਕਿ ਸਾਡੀ ਟੀਮ ਵਿੱਚੋਂ ਇੱਕ ਨੇ ਕਿਹਾ ਭਾਦਵਾ ਮਾਤਾ ਜਾਣਾ ਚਾਹੀਦਾ ਹੈ...ਸੁਣਿਆ ਹੈ ਉੱਥੇ ਨਹਾਉਣ ਨਾਲ ਪੈਰਾਲਿਸਿਸ ਦੇ ਮਰੀਜ਼ ਬਿਲਕੁਲ ਠੀਕ ਹੋ ਜਾਂਦੇ ਹਨ.ਇਹ ਸੁਣਦਿਆਂ ਹੀ ਅਸੀ ਭਾਦਵਾ ਮਾਤਾ ਜਾਣ ਦਾ ਪੱਕਾ ਕਰ ਲਿਆ. ਮੱਧ ਪ੍ਰਦੇਸ਼ ਦੇ ਨੀਮਚ ਸ਼ਹਿਰ ਤੋਂ ਕਰੀਬ 50 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਅਸੀ ਪਹੁੰਚੇ ਭਾਦਵਾ ਮਾਤਾ ਦੇ ਮੰਦਰ.

ਮੰਦਰ ਦੇ ਦੋਹੇਂ ਪਾਸੇ ਪੂਜਾ-ਪਾਠ ਦੇ ਸਮਾਨ ਦੀਆਂ ਦੁਕਾਨਾਂ ਸਜੀਆਂ ਸਨ....ਥੋੜਾ ਅੰਦਰ ਜਾਣ ਤੇ ਸਾਨੂੰ ਪਾਣੀ ਦੀ ਇੱਕ ਵੱਢੀ ਟੰਕੀ ਵਿਖਾਈ ਦਿੱਤੀ.....ਅਸੀ ਕੁਝ ਹੋਰ ਅੱਗੇ ਵਧੇ ਅਤੇ ਮੰਦਰ ਪਰਿਸਰ ਵਿੱਚ ਪਹੁੰਚ ਗਏ. ਉੱਤੇ ਸਾਡੀ ਮੁਲਾਕਾਤ ਹੋਈ ਮੰਦਰ ਪ੍ਰਬੰਧਕ ਵਿਸ਼ਵਨਾਥ ਗਹਲੋਤ ਨਾਲ.

ਵਿਸ਼ਵਨਾਥ ਜੀ ਨਾਲ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਇਹ ਭੀਲਾਂ ਦੀ ਕੁਲਦੇਵੀ ਭਾਦਵਾ ਮਾਤਾ ਦਾ ਮੰਦਰ ਹੈ. ਇੱਥੇ ਦਾ ਪੁਜਾਰੀ ਬ੍ਰਾਹਮਣ ਨਹੀਂ ਸਗੋਂ ਇੱਕ ਭੀਲ ਜਾਤ ਦਾ ਬੰਦਾ ਹੀ ਹੈ. ਅਸੀਂ ਜਦ ਇਹਨਾਂ ਤੋਂ ਪੈਰਾਲਿਸਿਸ ਠੀਕ ਹੋ ਜਾਣ ਦੀ ਮਾਨਤਾ ਬਾਰੇ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਸੀ "ਜੀ ਹਾਂ, ਇੱਥੇ ਚਮਤਕਾਰ ਹੁੰਦੇ ਹਨ. ਇਹ ਮੰਦਰ ਅਤੇ ਇੱਥੇ ਦੀ ਬਾਵੜੀ ਬਹੁਤ ਪੁਰਾਣੀ ਹੈ. ਇੱਥੇ ਦੀ ਬਾਵੜੀ ਦੇ ਪਾਣੀ ਵਿੱਚ ਨਹਾਉਣ ਦੇ ਬਾਅਦ ਪੈਰਾਲਿਸਿਸ ਦੇ ਮਰੀਜਾਂ ਨੂੰ ਕਾਫੀ ਰਾਹਤ ਮਿਲਦੀ ਹੈ."

ਫੋਟੋ ਗੈਲਰੀ ਦੇਖਣ ਲਈ ਕਲਿੱਕ ਕਰੋ

ਸ਼ਰੁਤੀ ਅਗਰਵਾਲWD
ਆਪਣੀ ਗੱਲ ਨੂੰ ਅੱਗੇ ਵਧਾਉੰਦਿਆਂ ਗਹਲੋਤ ਜੀ ਨੇ ਦੱਸਿਆ "ਨਰਾਤਿਆਂ ਦੇ ਮੇਲਿਆਂ ਦੌਰਾਨ ਇੱਥੇ ਬਹੁਤ ਭੀੜ ਲਗਦੀ ਹੈ. ਪਹਿਲਾਂ ਇੱਥੇ ਵਿਵਸਥਾ ਵਿੱਚ ਕਈ ਖਾਮੀਆਂ ਸਨ. ਜਿਸਨੂੰ ਵੇਖਦਿਆਂ ਪ੍ਰਸ਼ਾਸ਼ਨ ਦੇ ਪਾਣੀ ਦੀ ਟੰਕੀ ਬਣਵਾਈ ਹੈ. ਪਿਛਲੇ ਵੀਹ ਸਾਲਾਂ ਤੋਂ ਬਾਵੜੀ ਵਿੱਚ ਇਸ਼ਨਾਨ ਬੰਦ ਕਰਵਾ ਦਿੱਤਾ ਗਿਆ ਹੈ. ਬਾਵੜੀ ਦੇ ਨਾਲ ਪਾਣੀ ਦੀ ਟੰਕੀ ਭਰਦੀ ਹੈ. ਇੱਥੇ ਹੀ ਔਰਤਾਂ ਅਤੇ ਪੁਰਖਾਂ ਲਈ ਅਲਗ-ਅਲਗ ਇਸ਼ਨਾਨ ਘਰ ਬਣੇ ਹੋਏ ਹਨ. ਹੁਣ ਰੋਗੀ ਹੋਵੇ ਜਾਂ ਆਮ ਇਨਸਾਨ, ਸਾਰੇ ਇੱਥੇ ਹੀ ਨਹਾਉਂਦੇ ਹਨ.

ਹੁਣ ਸਾਨੂੰ ਰਸਤੇ ਵਿੱਚ ਦਿਖੀ ਵੱਢੀ ਟੰਕੀ ਦਾ ਰਹੱਸ ਸਮਝ ਵਿੱਚ ਆਇਆ. ਮੰਦਰ ਅਤੇ ਬਾਵੜੀ ਨੂੰ ਵੇਖਣ ਤੋਂ ਬਾਅਦ ਅਸੀਂ ਤੁਰ ਪਏ ਪਾਣੀ ਦੀ ਟੰਕੀ ਦੇ ਕੋਲ ਬਣੇ ਇਸ਼ਨਾਨਘਰਾਂ ਵੱਲ. ਪਾਣੀ ਦੀ ਟੰਕੀ ਦੇ ਕੋਲ ਕਾਫੀ ਭੀੜ ਸੀ. ਅਸੀਂ ਉੱਥੇ ਨਹਾ ਰਹੇ ਕੁਝ ਰੋਗੀਆਂ ਤੋਂ ਗੱਲਬਾਤ ਕੀਤੀ.
ਤੁਹਾਨੂੰ ਕੀ ਲੱਗਦਾ ਹਭਾਦਵਾ ਮਾਤਾ ਪਰਿਸਰ ਵਿੱਚ ਨਹਾਉਣਾ
ਵੀਡੀਉ ਦੇਖੋ
1 | 2 | 3  >>  
ਫੋਟੋ ਗੈਲਰੀ
ਭਾਦਵਾ ਮਾਤਾ ਦੀ ਫੋਟੋ ਗੈਲਰੀ
ਵੈਬ ਦੁਨੀਆ ਬਹਿਸ
ਕੀ ਆਸਥਾ ਨਾਲ ਕਿਸੇ ਬਿਮਾਰੀ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ ?
ਹੋਰ ਵੀ
ਅਸ਼ਵਤਥਾਮਾ ਕੌਣ ਸੀ?