ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗੰਦੇ ਨਾਲੇ ਵਿੱਚ ਨਹਾਉ, ਭੂਤ ਪਰੇਤ ਭਜਾਉ !
ਸ਼ਰੁਤੀ ਅਗਰਵਾਲWD
ਟੇਕਰੀ ਤੇ ਸਾਰਾ ਦਿਨ ਬਤੀਤ ਕਰਨ ਤੋਂ ਬਾਅਦ ਅਸੀਂ ਮਹਿਸੂਸ ਕੀਤਾ ਕਿ ਉੱਥੇ ਆਉਣ ਵਾਲੇ ਰੋਗੀਆਂ ਵਿੱਚ ਅੱਸੀ ਪ੍ਰਤੀਸ਼ਤ ਮਹਿਲਾਵਾਂ ਹਨ. ਉੱਥੇ ਕੁੱਝ ਲੋਕ ਇਹੋ ਜਿਹੇ ਵੀ ਸਨ, ਜੋ ਉੱਚ ਸਿੱਖਿਆ ਲੈਣ ਤੋਂ ਬਾਅਦ ਵੀ ਮੰਨਦੇ ਹਨ ਕਿ ਉਨ੍ਹਾਂ ਤੇ ਜਾਦੂ-ਟੂਣਾ ਕੀਤਾ ਗਿਆ ਹੈ, ਬਦਰੂਹਾਂ ਦਾ ਸਾਇਆ ਹੈ. ਇਰਫਾਨ, ਜੋ ਕਿ ਅਮੇਰਿਕਾ ਵਿੱਚ ਪੜ੍ਹਾਈ ਕਰਦੇ ਹਨ, ਪਰ ਜਾਦੂ-ਟੂਣੇ ਦੇ ਕਾਰਨ ਲੰਬੇ ਸਮੇਂ ਤੋਂ ਇੱਥੇ ਦੀ ਸਰਾਅ ਵਿੱਚ ਰਹਿ ਰਹੇ ਹਨ. ਇਹ ਦਿਨ ਰਾਤ ਰੋਜਿਆਂ ਵਿੱਚ ਦੁਆ ਮੰਗਦੇ ਹਨ ਅਤੇ ਹੁਸੈਨ ਸਾਹਬ ਦਾ ਮਾਤਮ ਮਨਾਉਂਦੇ ਹਨ. ਇਨ੍ਹਾਂ ਦਾ ਮੰਨਣਾ ਹੈ, ਇੱਥੇ ਆਉਣ ਦੇ ਬਾਅਦ ਇਨ੍ਹਾਂ ਨੂੰ ਰੂਹਾਨੀ ਸੁਖ ਮਹਿਸੂਸ ਹੁੰਦਾ ਹੈ.

ਹੁਸੈਨ ਟੇਕਰੀ ਦੇ ਅਜੀਬੋਗਰੀਬ ਨਜਾਰੇ ਨੇ ਸਾਡੀ ਰਾਤ ਦੀ ਨੀਂਦ ਉਡਾ ਦਿੱਤੀ. ਅਗਲੇ ਦਿਨ ਅਸੀਂ ਮਨੋਚਕਿਤਸਕਾਂ ਨਾਲ ਸੰਪਰਕ ਕੀਤਾ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੋਈ ਆਪਣੇ ਆਪ ਨੂੰ ਇੰਨ੍ਹੀ ਤਕਲੀਫ ਕਿਵੇਂ ਦੇ ਸਕਦਾ ਹੈ. ਇਸ ਗੱਲ ਤੇ ਡਾ. ਦੀਪਕ ਮੰਸ਼ਾ ਦਾ ਕਹਿਣਾ ਸੀ, "ਦੇ ਸਕਦਾ ਹੈ ਜੇਕਰ ਉਹ ਵਿਅਕਤੀ ਮਾਨਸਿਕ ਸੰਤੁਲਨ ਖੋ ਦੇਵੇ ਤਾਂ'.

ਡਾ. ਰਮਾਨੀ ਦੱਸਦੇ ਹਨ ਕਿ ਇਸਨੂੰ ਅਸੀਂ ਮੈਡੀਕਲ ਭਾਸ਼ਾ ਵਿੱਚ "ਹਿਸਟੀਰੀਆ' ਦਾ ਦੌਰਾ ਕਹਿੰਦੇ ਹਾਂ. ਜਿਸ ਵਿੱਚ ਇਨਸਾਨ ਪਾਗਲਾਂ ਦੀ ਤਰ੍ਹਾਂ ਲਗਾਤਾਰ ਝੂਮਦਾ ਦਿਖਾਈ ਦਿੰਦਾ ਹੈ. ਇਸ ਦੇ ਨਾਲ ਹੀ ਸੀਡਸੀਰਸ ਨਾਮ ਦੀ ਇੱਕ ਬੀਮਾਰੀ ਹੈ, ਜਿਸ ਵਿੱਚ ਮਿਰਗੀ ਦੇ ਸਮਾਨ ਦੌਰੇ ਪੈਂਦੇ ਹਨ. ਇਸੇ ਤਰ੍ਹਾਂ ਕੁੱਝ ਲੋਕ ਗੁਮਸੁਮ ਹੋ ਜਾਂਦੇ ਹਨ. ਅਸੀਂ ਇਹੋ ਜਿਹੀਆਂ ਬੀਮਾਰੀਆਂ ਦਾ ਇਲਾਜ ਮਰੀਜ ਦੇ ਨਾਲ ਗੱਲਬਾਤ ਕਰਕੇ ਉਸ ਦੀ ਮਾਨਸਿਕ ਸਥਿਤੀ ਖਰਾਬ ਹੋਣ ਦੇ ਪਿੱਛੇ ਦਾ ਕਾਰਨ ਜਾਣ ਕੇ ਕਰਦੇ ਹਾਂ.

ਸ਼ਰੁਤੀ ਅਗਰਵਾਲWD
ਇਹੋ ਜਿਹੇ ਮਰੀਜਾਂ ਦਾ ਇਲਾਜ ਆਸਾਨੀ ਨਾਲ ਕੀਤਾ ਜਾ ਸਕਦਾ ਹੈ. ਭੂਤ-ਪ੍ਰੇਤ, ਉਪਰੀ ਹਵਾ ਦੀ ਮਾਨਤਾ ਨਿਚਲੇ ਤਬਕੇ ਦੇ ਲੋਕਾਂ ਵਿੱਚ ਜਿਆਦਾ ਹੈ. ਇਹ ਲੋਕ ਹੁਣੇ ਸੌ ਸਾਲ ਪੁਰਾਣੇ ਯੁਗ ਵਿੱਚ ਜੀ ਰਹੇ ਹਨ. ਜਰੂਰੀ ਹੈ ਇਨ੍ਹਾਂ ਤਕ ਚਿਕਿਤਸਕ ਸੁਵਿਧਾਵਾਂ ਪਹੁੰਚਾਉਣਾ. ਇਸ ਤਰ੍ਹਾਂ ਦੇ ਨੀਮ-ਹਕੀਮੀ ਇਲਾਜ ਅਪਨਾਉਣ ਨਾਲ ਹਲਕੇ ਦੌਰੇ ਨਾਲ ਸ਼ੁਰੂ ਹੋਈ ਬੀਮਾਰੀ ਪੂਰੀ ਤਰ੍ਹਾਂ ਪਾਗਲਪਨ ਵਿੱਚ ਵੀ ਬਦਲ ਸਕਦੀ ਹੈ.

ਇੱਕ ਪਾਸੇ ਵਿਗਿਆਨ ਦਾ ਗਿਆਨ ਅਤੇ ਦੂਜੇ ਪਾਸੇ ਲੋਕਾਂ ਦਾ ਅਟੁੱਟ ਵਿਸ਼ਵਾਸ, ਦੋਵੇਂ ਹੀ ਸਾਨੂੰ ਸਿੱਕੇ ਦੇ ਦੋ ਪਹਿਲੂਆਂ ਵਰਗੇ ਲੱਗੇ. ਪਰ ਜਾਵਰਾ ਦੀ ਹੁਸੈਨ ਟੇਕਰੀ ਦੇ ਲਈ ਪ੍ਰਸ਼ਾਸਨ ਦੀ ਉਦਾਸੀਨਤਾ ਸਚਮੁਚ ਹੀ ਚਿੰਤਾ ਦਾ ਵਿਸ਼ੇ ਹੈ.

ਪੜ੍ਹੋ ਹਰ ਮੰਗਲਵਾਰ ਨਵੀਂ ਕਹਾਣੀ...
ਵੀਡੀਉ ਦੇਖੋ
<< 1 | 2 | 3 
ਫੋਟੋ ਗੈਲਰੀ
ਹੁਸੈਨ ਟੇਕਰੀ ਦੀ ਫੋਟੋ ਗੈਲਰੀ
ਵੈਬ ਦੁਨੀਆ ਬਹਿਸ
ਭੂਤ ਪ੍ਰੇਤ ਦਾ ਇਲਾਜ ਕੌਣ ਕਰ ਸਕਦਾ ਹੈ?ਤਾਂਤਰਿਕ ਜਾਂ ਮਨੋਚਕਿਤਸਿਕ
ਹੋਰ ਵੀ
ਅਸ਼ਵਤਥਾਮਾ ਕੌਣ ਸੀ?