ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗੰਦੇ ਨਾਲੇ ਵਿੱਚ ਨਹਾਉ, ਭੂਤ ਪਰੇਤ ਭਜਾਉ !
ਸ਼ਰੁਤੀ ਅਗਰਵਾਲWD
ਇਹ ਸੁਣ ਕੇ ਸਾਡੇ ਕਦਮ ਆਪਣੇ ਆਪ ਹੀ ਤਲਾਉ ਦੇ ਪਾਸੇ ਵੱਧ ਗਏ. ਤਲਾਉ ਦਾ ਨਜਾਰਾ ਦੇਖ ਕੇ ਸਾਡੀ ਰੂਹ ਕੰਬ ਗਈ. ਤਲਾਉ ਦੇ ਨਾਂ ਤੇ ਇੱਥੇ ਗੰਦੇ ਪਾਣੀ ਦਾ ਨਾਲ ਸੀ. ਜਿਸ ਵਿੱਚ ਇੱਥੇ ਬਣੀ ਸਰਾਅ ਦਾ ਮਲ-ਮੁੱਤਰ ਆ ਕੇ ਮਿਲ ਰਿਹਾ ਸੀ. ਮਾਨਸਿਕ ਰੋਗੀਆਂ ਦੀ ਤਰ੍ਹਾਂ ਨਜਰ ਆਉਣ ਵਾਲੇ ਇਹ ਲੋਕ ਲਗਾਤਾਰ ਇਸ ਪਾਣੀ ਵਿੱਚ ਨਹਾ ਰਹੇ ਸੀ.

ਰੱਬ ਜਾਣੇ ਇਸ ਗੰਦਗੀ ਵਿੱਚ ਨਹਾਉਣ ਨਾਲ ਇਹ ਲੋਕ ਠੀਕ ਹੋਣਗੇ ਜਾਂ ਬੀਮਾਰ......! ਪਰ ਇਹ ਸੋਚਣ ਦਾ ਵਕਤ ਕਿਸ ਦੇ ਕੋਲ ਹੈ. ਅਸੀਂ ਗੰਦੇ ਪਾਣੀ ਵਿੱਚ ਖੇਡ ਰਹੀ ਇੱਕ ਬੱਚੀ ਸਕੀਨਾ ਨੂੰ ਪੁੱਛਿਆ, "ਬੇਟੇ ਤੁਹਾਨੂੰ ਕੀ ਤਕਲੀਫ ਹੈ, ਤੁਸੀਂ ਇੱਥੇ ਕਿਉਂ ਨਹਾ ਰਹੀ ਹੋ.' ਬੱਚੀ ਨੇ ਮਾਸੂਮੀਅਤ ਨਾਲ ਜਵਾਬ ਦਿੱਤਾ, "ਮੇਰੀ ਮਾਂ ਤੇ ਡਾਇਨ ਦਾ ਸਾਇਆ ਹੈ. ਮਾਂ ਦਾ ਅਸਰ ਮੇਰੇ ਤੇ ਨਾ ਹੋ ਜਾਵੇ ਇਸ ਕਰਕੇ ਨਹਾਉਂਦੀ ਹਾਂ.' ਇਨ੍ਹਾਂ ਕਹਿ ਕੇ ਬੱਚੀ ਨੇ ਨਾਲੇ ਵਿੱਚ ਛਾਲ ਮਾਰ ਦਿੱਤੀ.

ਫੇਰ ਅਸੀਂ ਸਕੀਨਾ ਦੀ ਮਾਂ ਸ਼ਹਿਬਾਨੋ ਤੋਂ ਮੁਖਾਤਿਬ ਹੋਏ ਤੇ ਪੱਛਿਆ, "ਸੱਕੁ ਬੀਮਾਰ ਪੈ ਗਈ ਤਾਂ' ਮਾਂ ਨੇ ਜਵਾਬ ਦਿੱਤਾ "ਪਿਛਲੇ ਚਾਰ ਸਾਲਾਂ ਤੋਂ ਤਾਂ ਨਹੀਂ ਪਈ'. ਚਾਰ ਸਾਲ........... ਸਾਨੂੰ ਇਹ ਸ਼ਬਦ ਹਥੌੜੇ ਦੀ ਤਰ੍ਹਾਂ ਲੱਗੇ.

ਸ਼ਰੁਤੀ ਅਗਰਵਾਲWD
ਉਸੇ ਵੇਲੇ ਪਤਾ ਲੱਗਿਆ ਕਿ ਸਵੇਰ ਦਾ ਪਹਿਲਾ ਲੋਬਾਨ ਹੋਣ ਵਾਲਾ ਹੈ. ਇਹ ਸੁਣਦੇ ਹੀ ਸਾਰੇ ਲੋਕਾਂ ਨੇ ਰੋਜੇ ਦੇ ਪਾਸੇ ਦੌੜ ਲਗਾ ਦਿੱਤੀ. ਰੋਜਾ ਲੋਕਾਂ ਨਾਲ ਠਸਾਠਸ ਭਰਿਆ ਸੀ. ਹਰ ਪਾਸੇ ਇਹੋ ਜਿਹੇ ਲੋਕ, ਜਿਨ੍ਹਾਂ ਤੇ ਊਪਰੀ ਹਵਾ ਜਾਂ ਜਾਦੂ ਟੂਣੇ ਦਾ ਅਸਰ ਸੀ, ਝੂਮ ਰਹੇ ਸਨ. ਅਜੀਬ-ਅਜੀਬ ਆਵਾਜਾਂ ਕੱਢ ਰਹੇ ਸਨ. ਉਸੇ ਸਮੇਂ ਲੋਬਾਨ ਸ਼ੁਰੂ ਹੋਇਆ. ਲੋਬਾਨ ਦਾ ਧੂਆਂ ਲੈਂਦੇ ਹੀ ਝੂਮਦੇ ਹੋਏ ਲੋਕ ਡਿੱਗਣ ਲਗ ਪਏ. ਸਾਨੂੰ ਦੱਸਿਆ ਗਿਆ ਕਿ ਇਸ ਤਰ੍ਹਾਂ ਹੀ ਇਨ੍ਹਾਂ ਲੋਕਾਂ ਦਾ ਇਲਾਜ ਹੁੰਦਾ ਹੈ.ਉੱਪਰੀ ਹਵਾ ਨਾਲ ਪੀੜਤ ਲੋਕਾਂ ਨੂੰ ਸਵੇਰੇ ਸ਼ਾਮ ਲੋਬਾਨ ਲੈਣਾ ਬੇਹੱਦ ਜਰੂਰੀ ਹੈ.

ਇਲਾਜ ਦੀ ਇਸ ਅਜੀਬੋ-ਗਰੀਬ ਪ੍ਰਕਿਰਿਆ ਨੂੰ ਜਾਣਨ ਤੋਂ ਬਾਅਦ ਅਸੀਂ ਇੱਥੇ ਦੇ ਮੁਤਵੱਲੀ ਨਵਾਬ ਸਰਵਰ ਅਲੀ ਨਾਲ ਮੁਲਾਕਾਤ ਕੀਤੀ. ਨਵਾਬ ਸਾਹਬ ਦਾ ਕਹਿਣਾ ਸੀ, "ਸਾਡੇ ਇੱਥੇ ਕੋਈ ਮੌਲਵੀ, ਤਾਂਤ੍ਰਿਕ ਜਾਂ ਪੁਜਾਰੀ ਨਹੀਂ ਹੈ. ਜੋ ਕੁੱਝ ਵੀ ਹੁੰਦਾ ਹੈ ਹੁਸੈਨ ਸਾਹਬ ਦੀ ਰਜਾ ਨਾਲ ਹੁੰਦਾ ਹੈ. ਗੰਦੇ ਪਾਣੀ ਨਾਲ ਗੁਸਲ ਕਰਨੇ, ਲੋਕਾਂ ਨੂੰ ਜੰਜੀਰ ਨਾਲ ਬੰਨ੍ਹਣਾ ਨੂੰ ਉਹ ਖੁਦਾ ਦੇ ਪਾਸੋਂ ਗੰਦੀ ਹਵਾਵਾਂ ਨੂੰ ਮਿਲਣ ਵਾਲੀ ਸਜਾ ਦੱਸਦੇ ਹਨ. ਕਹਿੰਦੇ ਹਨ, ਇਸ ਨਾਲ ਆਮ ਬੰਦੇ ਨੂੰ ਕੋਈ ਤਕਲੀਫ ਨਹੀਂ ਹੁੰਦੀ ਕੇਵਲ ਓਪਰੀਆਂ ਤਾਕਤਾਂ ਨੂੰ ਤਕਲੀਫ ਹੁੰਦੀ ਹੈ....'.

ਸ਼ਰੁਤੀ ਅਗਰਵਾਲWD
ਅਸੀਂ ਹੁਸੈਨ ਟੇਕਰੀ ਤੇ ਪੂਰਾ ਦਿਨ ਬਤੀਤ ਕੀਤਾ. ਇੱਥੇ ਸਜਦਾ ਕਰਨ ਵਾਲੇ ਕਈ ਲੋਕਾਂ ਨਾਲ ਗੱਲਬਾਤ ਕੀਤੀ. ਕਈ ਲੋਕਾਂ ਨੇ ਦੱਸਿਆ ਕਿ ਇੱਥੇ ਉਨ੍ਹਾਂ ਦੀ ਅਟੁੱਟ ਆਸਥਾ ਹੈ. ਇਨ੍ਹਾਂ ਲੋਕਾਂ ਵਿੱਚ ਹਿੰਦੁ ਅਤੇ ਮੁਸਲਮਾਨ ਦੋਵੇਂ ਹੀ ਸ਼ਾਮਿਲ ਸਨ. ਕਈ ਲੋਕ ਇਹੋ ਜਿਹੇ ਵੀ ਸਨ ਜੋ ਮੰਨਤ ਪੂਰੀ ਹੋ ਜਾਣ ਦੇ ਬਾਅਦ ਮਨੌਤੀ ਦੇ ਲਈ ਤੁਲਾਦਾਨ ਕਰ ਰਹੇ ਸਨ. ਇਹੋ ਜਿਹੇ ਇੱਕ ਸ਼ਖਸ ਪਵਨ ਨੇ ਦੱਸਿਆ, " ਉਹ ਅੱਜ ਜੋ ਕੁੱਝ ਵੀ ਹੈ ਬਾਬਾ ਸਾਹਬ ਦੇ ਹੀ ਕਾਰਨ ਹੈ. ਬਾਬਾ ਨੇ ਹੀ ਉਨ੍ਹਾਂ ਨੂੰ ਧਨ-ਸੌਲਤ-ਸ਼ੋਹਰਤ ਨਾਲ ਨਵਾਜਿਆ ਹੈ. ਹੁਣ ਉਹ ਆਪਣੀ ਬੀਮਾਰ ਔਲਾਦ ਤੇ ਬਾਬਾ ਦੀ ਮਿਹਰ ਚਾਹੁੰਦੇ ਹਨ'.
ਵੀਡੀਉ ਦੇਖੋ
<< 1 | 2 | 3  >>  
ਫੋਟੋ ਗੈਲਰੀ
ਹੁਸੈਨ ਟੇਕਰੀ ਦੀ ਫੋਟੋ ਗੈਲਰੀ
ਵੈਬ ਦੁਨੀਆ ਬਹਿਸ
ਭੂਤ ਪ੍ਰੇਤ ਦਾ ਇਲਾਜ ਕੌਣ ਕਰ ਸਕਦਾ ਹੈ?ਤਾਂਤਰਿਕ ਜਾਂ ਮਨੋਚਕਿਤਸਿਕ
ਹੋਰ ਵੀ
ਅਸ਼ਵਤਥਾਮਾ ਕੌਣ ਸੀ?