ਅਸ਼ਵਤਥਾਮਾ ਦੁਆਪਰਯੁਗ ਅਰਥਾਤ ਮਹਾਭਾਰਤ ਕਾਲ ਵਿੱਚ ਜਨਮੇ ਸੀ. ਉਹਨਾਂ ਦੀ ਗਿਣਤੀ ਉਸ ਯੁਗ ਦੇ ਮਹਾਨ ਯੋਧਾਵਾਂ ਵਿੱਚ ਹੁੰਦੀ ਸੀ.ਉਹ ਗੁਰੂ ਦਰੋਣਾਚਾਰਯ ਦੇ ਪੁੱਤਰ ਸਨ. ਉਹ ਦਰੋਣਾਚਾਰਯ ਜਿਹਨਾਂ ਨੇ ਕੌਰਵਾਂ ਅਤੇ ਪਾਂਡਵਾਂ ਨੂੰ ਸ਼ਸ਼ਤਰ ਕਲਾ ਦੀ ਸਿੱਖਿਆ ਦਿੱਤੀ ਸੀ.
ਅਸ਼ਵਤਥਾਮਾ ਦੇ ਨਾਲ ਇੱਕ ਮਿੱਥ ਜੁੜਿਆ ਹੋਇਆ ਹੈ ਕਿ ਉਹ ਹੁਣ ਵੀ ਜਿੰਦਾ ਹਨ, ਕਿਉਂਕਿ ਉਹਨਾਂ ਨੂੰ ਅਮਰਤਾ ਦਾ ਵਰਦਾਨ ਮਿਲਿਆ ਹੋਇਆ ਸੀ. ਮਹਾਭਾਰਤ ਦੀ ਲੜਾਈ ਸਮੇਂ ਗੁਰੂ ਦਰੋਣ ਨੇ ਰਾਜਗੁਰੂ ਹੋਣ ਦੇ ਕਾਰਣ ਕੌਰਵਾਂ ਦਾ ਸਾਥ ਦੇਣਾ ਉਚਿਤ ਸਮਝਿਆ. ਪਿਉ-ਪੁੱਤਰ ਦੀ ਇਹ ਜੋੜੀ ਕੌਰਵਾਂ ਵੱਲੋਂ ਪਾਂਡਵਾਂ ਦੀ ਸੇਨਾ ਵਿੱਚ ਤਬਾਹੀ ਮਚਾ ਰਹੀ ਸੀ. ਇਸ ਤੇ ਕ੍ਰਿਸ਼ਣ ਨੇ ਯੁਧਿਸ਼ਠਿਰ ਨੂੰ ਕੂਟਨੀਤੀ ਦਾ ਸਹਾਰਾ ਲੈਣ ਨੂੰ ਕਿਹਾ.
ਲੜਾਈ ਦੇ ਮੈਦਾਨ ਵਿੱਚ ਇਹ ਖਬਰ ਫੈਲਾ ਦਿੱਤੀ ਗਈ ਕਿ ਅਸ਼ਵਤਥਾਮਾ ਦੀ ਮੌਤ ਹੋ ਗਈ ਹੈ. ਦ੍ਰੋਣਾਚਾਰਯ ਨੇ ਸੱਚ ਨੂੰ ਜਾਣਨ ਲਈ ਧਰਮਰਾਜ ਯੁਧਿਸ਼ਠਿਰ ਤੋਂ ਖਬਰ ਦੀ ਸੱਚਾਈ ਬਾਰੇ ਪੁੱਛਿਆ. ਯੁਧਿਸ਼ਠਿਰ ਨੇ ਆਪਣੇ ਗੁਰੂ ਨੂੰ ਜਵਾਬ ਦਿੱਤਾ 'ਅਸ਼ਵਤਥਾਮਾ ਹਤੋ ਨਰੋ ਵਾ ਕੁੰਜਰੋ ਵਾ' (ਅਸ਼ਵਤਥਾਮਾ ਮਾਰਿਆ ਗਿਆ ਹੈ, ਪਰ ਮੈਨੂੰ ਪਤਾ ਨਹੀਂ ਕਿ ਉਹ ਨਰ ਸੀ ਜਾਂ ਹਾਥੀ).
ਇਹ ਸੁਣ ਕੇ ਗੁਰੂ ਦਰੋਣ ਪੁੱਤਰ ਦੇ ਮੋਹ ਵਿੱਚ ਬਦਹਵਾਸ ਹੋ ਗਏ. ਬਦਹਵਾਸੀ ਦੀ ਹਾਲਤ ਵਿੱਚ ਉਹਨਾਂ ਨੂੰ ਇਹ ਧਿਆਨ ਹੀ ਨਹੀਂ ਰਿਹਾ ਕਿ ਉਹਨਾਂ ਦੇ ਪੁੱਤਰ ਨੂੰ ਅਮਰਤਾ ਦਾ ਵਰਦਾਨ ਪ੍ਰਾਪਤ ਹੈ. ਉਹਨਾਂ ਦੀ ਇਸ ਹਾਲਤ ਦਾ ਫਾਇਦਾ ਉਠਾਉਂਦਿਆਂ ਪਾਂਚਾਲ ਨਰੇਸ਼ ਦਰੁਪਦ ਦੇ ਪੁੱਤਰ ਧਰਿਸ਼ਟਦਯੁਮਨ ਨੇ ਉਹਨਾਂ ਦੀ ਵਧ ਕਰ ਦਿੱਤਾ. ਉਹਨਾਂ ਦੀ ਮੌਤ ਨੂੰ ਇਸ ਤਰਾਂ ਪ੍ਰਚਾਰਿਤ ਕੀਤਾ ਗਿਆ ਕਿ ਸਾਰਿਆਂ ਨੂੰ ਇਹ ਲੱਗੇ ਕਿ ਗੁਰੂ ਪੁੱਤਰ ਅਸ਼ਵਤਥਾਮਾ ਹੀ ਮਾਰੇ ਗਏ ਹਨ.
ਪਿਤਾ ਦੀ ਮੌਤ ਨੇ ਅਸ਼ਵਤਥਾਮਾ ਨੂੰ ਬਹੁਤ ਦੁਖੀ ਕਰ ਦਿੱਤਾ, ਪਰ ਉਹਨਾਂ ਨੂੰ ਅਮਰਤਾ ਦਾ ਵਰਦਾਨ ਪ੍ਰਾਪਤ ਸੀ,ਸੋ ਉਹ ਜੀਵਿਤ ਬਚ ਗਏ. ਲੜਾਈ ਖਤਮ ਹੋ ਗਈ. ਇੱਕ-ਇੱਕ ਕਰ ਕੇ ਮਹਾਭਾਰਤ ਦੇ ਸਾਰੇ ਲੋਕਾਂ ਦੀ ਮੌਤ ਹੋ ਗਈ, ਪਰ ਅਸ਼ਵਤਥਾਮਾ ਜਿੰਦਾ ਰਹੇ. ਕਿਹਾ ਇਹ ਵੀ ਜਾਂਦਾ ਹੈ ਕਿ ਉਹਨਾਂ ਦੇ ਮਸਤਕ ਤੇ ਇੱਕ ਮਣੀ ਲੱਗੀ ਸੀ. ਉਹ ਮੌਤ ਨੂੰ ਗਲੇ ਲਗਾਉਣਾ ਚਾਹੁੰਦੇ ਸਨ, ਇਸ ਲਈ ਉਹਨਾਂ ਨੇ ਇਸ ਮਣੀ ਨੂੰ ਤਲਵਾਰ ਨਾਲ ਕੱਢ ਸਿੱਟਿਆ, ਅਤੇ ਉਹਨਾਂ ਦੀ ਮੌਤ ਹੋ ਗਈ.
"ਅਸੀਰਗੜ ਤੋਂ ਇਲਾਵਾ ਜਬਲਪੁਰ ਸ਼ਹਿਰ ਦੇ 'ਗੌਰੀਘਾਟ (ਨਰਮਦਾ ਨਦੀ) ਦੇ ਕੰਢੇ ਵੀ ਲੋਕਾਂ ਦਾ ਦਾਅਵਾ ਹੈ ਕਿ ਅਸ਼ਵਤਥਾਮਾ ਇੱਥੇ ਭਟਕਦੇ ਰਹਿੰਦੇ ਹਨ. ਅਸ਼ਵਤਥਾਮਾ ਇੱਥੇ ਦੇ ਨਿਵਾਸੀਆਂ ਤੋਂ ਆਪਣੇ ਮਸਤਕ ਦੇ ਜ਼ਖਮ ਤੋਂ ਵਹਿੰਦੇ ਲਹੂ ਨੂੰ ਰੋਕਣ ਲਈ ਹਲਦੀ ਅਤੇ ਤੇਲ ਦੀ ਮੰਗ ਵੀ ਕਰਦੇ ਹਨ. ਸ਼ਰੁਤੀ ਅਗਰਵਾਲ
|