ਇਸ ਵਿਰਾਨ ਵਿੱਚ ਰਾਤ ਭਿਆਨਕ ਲੱਗ ਰਹੀ ਸੀ. ਲੱਗ ਰਿਹਾ ਸੀ ਕਿ ਸਮਾਂ ਪਤਾ ਨਹੀਂ ਕਿਵੇਂ ਕਟੇਗਾ.ਘੜੀ ਦੀ ਸੁਈ ਦੋ ਵ੍ਜੇ ਤੇ ਪਹੁੰਚੀ ਸੀ ਕਿ ਤਾਪਮਾਨ ਇਕ ਦੱਮ ਘੱਟ ਗਿਆ.ਬੁਹਰਨਪੁਰ ਇਲਾਕੇ ਵਿੱਚ ਜੁਨ ਦੀ ਤਪੱਦੀ ਗਰਮੀ ਵਿੱਚ ਏਨੀ ਠੰਡ.ਮੈਨੂੰ ਧਿਆਨ ਆਇਆ ਕਿ 'ਜਿਥੇ ਆਤਮਾ ਨੇੜੇ-ਤੇੜੇ ਹੋਵੇ,ਉਥੋਂ ਦਾ ਤਾਪਮਾਨ ਇਕ ਦੱਮ ਠੰਡਾ ਹੋ ਜਾਂਦਾ ਹੈ.ਕੀ ਸਾਡੇ ਆਸੇ-ਪਾਸੇ ਵੀ ਕੁਝ ਅਜਿਹਾ ਸੀ.ਸਾਡੇ ਕੁਝ ਸਾਥੀ ਘਬਰਾਉਣ ਲੱਗੇ ਸਨ. ਅਸੀਂ ਠੰਡ ਅਤੇ ਡਰ ਦੋਵਾਂ ਨੂੰ ਭਜਾਉਣ ਲਈ ਅਲਾਵ ਜਗਾ ਲਿਆ ਸੀ.
ਆਸੇ-ਪਾਸੇ ਦਾ ਮਾਹੌਲ ਬੇਹਦ ਡਰਾਵਨਾ ਹੋ ਗਿਆ ਸੀ.ਦੱਰਖਤਾਂ ਤੇ ਮੌਜੁਦ ਕੀੜੇ ਅਜੀਬ-ਅਜੀਬ ਅਵਾਜਾਂ ਕੱਢ ਰਹੇ ਸੀ.ਖਾਲੀ ਖੰਡਰਾ ਤੋਂ ਟਕਰਾਂ ਕੇ ਹਵਾ ਸਾਂਏ-ਸਾਂਏ ਕਰ ਰਹੀ ਸੀ.ਸਮਾਂ ਰੇਗਂਦਾ ਹੋਇਆ ਨਿਕਲ ਰਿਹਾ ਸੀ.ਚਾਰ ਵਜੇ ਦੇ ਲਗਭਗ ਅਸਮਾਨ ਤੇ ਹਲਕੀ ਜੀ ਲਾਲਿਮਾ ਦਿਖਾਈ ਦੇ ਰਹੀਂ ਸੀ.ਪਹੁ ਫਟਨ ਵਾਲਾ ਸੀ.ਨਾਲ ਆਏ ਸਰਪੰਚ ਹਾਰੁਨ ਬੇਗ ਨੇ ਸੁਝਾਵ ਦਿੱਤਾ ਕਿ ਬਾਹਰ ਜਾ ਕੇ ਦੇਖਣਾ ਚਾਹੀਦਾ ਹੈ.ਦੇਖਿਏ ਉਥੇ ਕੋਈ ਹੈ.ਅਸੀਂ ਸਾਰੇ ਤਾਲਾਬ ਵੱਲ ਗਏ.
ਕੁਝ ਦੇਰ ਅਸੀਂ ਤਲਾਬ ਨੂੰ ਦੇਖਿਆ,ਇੱਧਰ ਉੱਧਰ ਟਹਿਲ ਕੇ ਕਿਲੇ ਦਾ ਜਾਇਜਾ ਲਿਆ.ਸਾਨੂੰ ਕੁਝ ਵੀ ਨਹੀਂ ਦਿਖਾਈ ਦਿਤਾ.ਭੋਰ ਦਾ ਹਲਕਾ ਉਜਾਸ ਹਰ ਪਾਸੇ ਫੈਲਣ ਲੱਗਾ.ਅਸੀਂ ਸਾਰੇ ਮੰਦਰ ਦੇ ਪਾਸੇ ਮੁੜ ਗਏ.ਪਰ ਇਹ ਕਿ,ਸ਼ਿਵਲਿੰਗ ਤੇ ਫ਼ੁਲ ਚੜੇ ਹੋਏ ਸੀ.ਸਾਡੀ ਹੈਰਾਨੀ ਦਾ ਠਿਕਾਣਾ ਨਾ ਰਿਹਾ.ਇਹ ਕਿਵੇਂ ਹੋਇਆ. ਕਿਸੇ ਦੇ ਕੋਲ ਇਸਦਾ ਜਵਾਬ ਨਹੀਂ ਸੀ.ਹੁਣ ਇਹ ਸੱਚ ਸੀ ਕਿ ਕਿਸੇ ਦੀ ਸ਼ਰਾਰਤ ਜਾਂ ਫਿਰ ਇਹਨਾਂ ਖਾਈਆਂ ਵਿੱਚ ਕੋਈ ਮਹਾਤਮਾ ਸਾਧਨਾ ਕਰਦੇ ਹਨ,ਇਸ ਬਾਰੇ ਵਿੱਚ ਕੋਈ ਨਹੀਂ ਜਾਣਦਾ ਨਾ ਹੀ ਇਹਨਾਂ ਖਾਈਆਂ ਤੋਂ ਜਾਂਦੀ ਸੁੰਰਗ ਦਾ ਹੀ ਪਤਾ ਲੱਗਇਆ ਹੈ,ਪਰ ਇਨ੍ਹਾਂ ਜ਼ਰੂਰ ਹੈ ਕਿ ਅਤੀਤ ਦੇ ਕਈ ਰਾਜ ਇਸ ਖੰਡਰ ਦੇ ਕਿਲੇ ਦੀਆਂ ਦਿਵਾਰਾਂ ਵਿੱਚ ਬੰਦ ਹਨ,ਜਿਨ੍ਹਾਂ ਨੂੰ ਕੁਰੇਦਨ ਦੀ ਲੋੜ ਹੈ.
ਕਦੋਂ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਇਥੋਂ ਦਾ ਇਤਿਹਾਸ ਜਾਨਣ ਦੇ ਲਈ ਅਸੀਂ ਸੰਪਰਕ ਕੀਤਾ ਡਾ: ਮੋਹਮੱਦ ਸ਼ਫੀ(ਪ੍ਰੋਫੇਸਰ,ਸੇਵਾ ਸਦਨ ਯੁਨੀਵਰਸਿਟੀ,ਬੁਰਹਾਨਪੁਰ) ਤੋਂ.ਸ਼ਫੀ ਸਾਹਿਬ ਨੇ ਦੱਸਿਆ ਕਿ ਦੱਸਿਆ ਕਿ ਬੁਰਹਾਨਪੁਰ ਦਾ ਇਤਿਹਾਸ ਮਹਾਭਾਰਤ ਤੋਂ ਜੁੜਿਆ ਹੋਇਆ ਹੈ.ਪਹਿਲਾਂ ਇਹ 'ਖਾੰਡਵ ਵਨ'ਤੋਂ ਜੁੜਇਆ ਹੋਇਆ ਸੀ.ਕਿਲੇ ਦਾ ਨਾਮ ਅਸੀਰਗੜ ਇਥੋਂ ਦੇ ਇਕ ਚਰਵਾਹੇ ਆਸਾ ਅਹੀਰ ਦੇ ਨਾਮ ਤੇ ਰੱਖਿਆ ਗਿਆ ਸੀ.ਕਿਲੇ ਨੂੰ ਇਹ ਰੂਪ 1380 ਵਿੱਚ ਫਾਰੁਖੀ ਵੰਸ਼ ਦੇ ਬਾਦਸ਼ਾਹ ਨੇ ਦਿੱਤਾ ਸੀ.ਜਿਥੋਂ ਤੱਕ ਅਸ਼ਵਤਥਾਮਾ ਦੀ ਗੱਲ ਹੈ ਤਾਂ ਸਫੀ ਸਾਹਿਬ ਫਰਮਾਉਂਦੇ ਹਨ ਕਿ ਮੈਂ ਬਚਪਨ ਤੋਂ ਹੀ ਇਹਨਾਂ ਕਿਵਦੰਤੀਆਂ ਨੂੰ ਸੁਣਿਆ ਹੈ. ਮੰਨੋ ਤਾਂ ਇਹ ਸੱਚ ਹੈ ਨਾ ਮੰਨੁ ਤਾਂ ਝੁਠ.ਪਰ ਇਨ੍ਹਾਂ ਜ਼ਰੂਰ ਹੈ ਕਿ ਇਸ ਕਿਲੇ ਵਿੱਚ ਕਈ ਸੁੰਰਗਾਂ ਜੁੜਿਆ ਹੋਇਆ ਹਨ.ਇਹਨਾਂ ਸੁੰਰਗਾਂ ਦਾ ਦੁਜਾ ਮੁੰਹ ਕਿਥੇ ਹੈ,ਇਹ ਕੋਈ ਨਹੀਂ ਦੱਸ ਸਕਦਾ.ਜਦੋਂ ਤੱਕ ਇਹਨਾਂ ਸੁੰਰਗਾਂ ਦਾ ਰਾਜ ਨਹੀਂ ਖੁਲੇਗਾ,ਉਦੋਂ ਤੱਕ ਇਸ ਕਿਵਦੰਤੀ ਤੋਂ ਹੀ ਪਰਦਾ ਨਹੀਂ ਉਠੇਗਾ. ਸ਼ਰੁਤੀ ਅਗਰਵਾਲ
|