ਮੁੱਖ ਸਫ਼ਾ > ਧਰਮ ਦਰਸ਼ਨ > ਆਸਥਾ ਜਾਂ ਅੰਧਵਿਸ਼ਵਾਸ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੀ ਅਸ਼ਵਤਥਾਮਾ ਜੀਵਿਤ ਹੈ?
WDWD
ਕੁਝ ਦੇਰ ਇਥੇ ਠਹਿਰਣ ਤੋਂ ਬਾਅਦ ਅਸੀਂ ਅੱਗੇ ਵੱਧਦੇ ਗਏ.ਸਾਨੂੰ ਟੁਕੜਿਆਂ ਵਿੱਚ ਵੰਡਿਆ ਇਕ ਤਲਾਬ ਦਿਖਾਈ ਦਿੱਤਾ.ਤਲਾਬ ਨੂੰ ਦੇਖਦੇ ਹੀ ਮੁਕੇਸ਼ ਦੱਸਣ ਲੱਗਾ,ਇਹ ਉਹ ਤਲਾਬ ਹੈ ਜਿਥੇ ਸਨਾਨ ਕਰਕੇ ਅਸ਼ਵਤਥਾਮਾ ਸ਼ਿਵ ਮੰਦਿਰ ਵਿੱਚ ਪੁਜਾ-ਅਰਚਨਾ ਕਰਨ ਜਾਂਦੇ ਹਨ,ਓਥੇ ਕੁਝ ਲੋਕਾਂ ਦਾ ਕਹਿਣਾ ਸੀ ਕਿ ਨਹੀਂ ਉਹ'ਉਤਾਵਲੀ ਨਦੀ' ਵਿੱਚ ਸਨਾਨ ਕਰਕੇ ਪੁਜਾ ਦੇ ਲਈ ਇਥੇ ਆਉਂਦੇ ਹਨ.ਅਸੀਂ ਤਲਾਬ ਨੂੰ ਗੌਰ ਨਾਲ ਦੇਖਿਆ. ਲੱਗਦਾ ਹੈ ਪਹਾੜਿਆਂ ਤੋਂ ਘਿਰੀ ਇਸ ਜਗਾਂ ਤੇ ਬਾਰਿਸ਼ ਦਾ ਪਾਣੀ ਜਮਾਂ ਹੋ ਜਾਂਦਾ ਹੈ.ਸਫਾਈ ਨਾ ਹੋਣ ਦੇ ਕਾਰਨ ਇਹ ਪਾਣੀ ਹਰਾ ਨਜ਼ਰ ਆ ਰਿਹਾ ਸੀ,ਪਰ ਹੈਰਾਨੀ ਇਹ ਹੈ ਕਿ ਬੁਹਾਰਨਪੁਰ ਦੀ ਤੱਪਦੀ ਗਰਮੀ ਵਿੱਚ ਵੀ ਇਹ ਤਲਾਬ ਸੁਖਦਾ ਨਹੀਂ.

ਕੁਝ ਕਦਮ ਹੋਰ ਚੱਲੜ ਤੇ ਸਾਨੂੰ ਲੋਹੇ ਦੇ ਦੋ ਵੱਡੇ ਏਂਗਲ ਦਿਖਾਈ ਦਿੱਤੇ. ਗਾਇਡ ਨੇ ਦੱਸਿਆ ਕਿ ਇਹ ਫਾਂਸੀਘਰ ਹੈ.ਇਥੇ ਫਾਂਸੀ ਦੀ ਸਜਾ ਦਿੱਤੀ ਜਾਂਦੀ ਸੀ.ਸਜਾ ਦੇ ਬਾਅਦ ਮੁਰਦਾ ਸ਼ਰੀਰ ਉਵੇਂ ਹੀ ਲਟਕਿਆ ਰਹਿੰਦਾ ਸੀ.ਅੰਤ ਵਿੱਚ ਥਲੇ ਬਣੀ ਖਾਈ ਵਿੱਚ ਉਸਦਾ ਕੰਕਾਲ ਡਿਗ ਜਾਂਦਾ ਸੀ.ਇਹ ਸੁਣ ਕੇ ਸਾਡੀ ਸਾਰਿਆਂ ਦੀ ਰੁਹ ਕੰਭ ਗਈ.

ਅਸੀਂ ਇਥੋਂ ਅਗੇ ਵੱਧਣਾ ਹੀ ਬੇਹਤਰ ਸਮਝਇਆ.ਅਸੀਂ ਥੋੜਾ ਹੀ ਅਗੇ ਵਧੇ ਕਿ ਸਾਨੂੰ ਗੁਪਤੇਸ਼ਵ੍ਰ ਦਾ ਮੰਦਿਰ ਦਿਖਾਈ ਦਿੱਤਾ.ਮੰਦਿਰ ਚਾਰੋਂ ਪਾਸਿਓ ਖਾਇਆ ਤੋਂ ਘਿਰਿਆ ਹੋਇਆ ਸੀ.ਕਿਵਦੰਤੀ ਦੇ ਅਨੁਸਾਰ ਇਹਨਾਂ ਖਾਇਆਂ ਵਿਚੋਂ ਹੀ ਕਿਸੇ ਇਕ ਵਿੱਚ ਗੁਪਤ ਰੱਸਤਾ ਬਣਿਆ ਹੋਇਆ ਸੀ,ਜੋ ਖਾੰਡਵ ਵਨ (ਖੰਡਵਾ ਜਿਲਾ) ਤੋਂ ਹੁੰਦਾ ਹੋਇਆ ਸਿੱਧਾ ਇਸ ਮੰਦਰ ਵਿੱਚ ਨਿਕਲਦਾ ਹੈ.ਇਸ ਰਸਤੇ ਤੋਂ ਹੀ ਅਸ਼ਵਤਥਾਮਾ ਮੰਦਿਰ ਦੇ ਅੰਦਰ ਆਉਂਦੇ ਹਨ.ਅਸੀਂ ਮੰਦਿਰ ਦੇ ਅੰਦਰ ਦਾਖਿਲ ਹੋਏ.ਇਥੋਂ ਦੀਆਂ ਪੋੜਿਆਂ ਘੁਮਾਵਦਾਰ ਸੀ ਅਤੇ ਚਾਰੇ ਪਾਸੇ ਖਾਈ ਬਣੀ ਹੋਈ ਸੀ.ਜ਼ਰਾਜੀ ਚੁਕ ਨਾਲ ਅਸੀਂ ਖਾਏ ਵਿੱਚ ਡਿਗ ਸਕਦੇ ਸੀ.

ਬੜੀ ਸਾਵਧਾਨੀ ਨਾਲ ਅਸੀਂ ਮੰਦਿਰ ਦੇ ਅੰਦਰ ਦਾਖਲ ਹੋਏ.ਮੰਦਰ ਦੇਖਕੇ ਮਹਿਸੁਸ ਹੁੰਦਾ ਸੀ ਕਿ ਇਸ ਮੰਦਿਰ ਵਿੱਚ ਕੋਈ ਰੋਸ਼ਨੀ ਅਤੇ ਆਧੁਨਿਕ ਵਿਵਸਥਾ ਨਾ ਹੋਵੇ,ਇਥੇ ਪੰਰਿਦਾ ਵੀ ਪਰ ਨਾ ਮਾਰਦਾ ਹੋਵੇ,ਪਰ ਪੁਜਾ ਲਗਾਤਾਰ ਜਾਰੀ ਹੈ.ਉਥੇ ਸ਼੍ਰੀਫਲ ਦੇ ਟੁਕੜੇ ਨਜ਼ਰ ਆਏ.ਸ਼ਿਵਲਿੰਗ ਤੇ ਗੁਲਾਲ ਚੜਾਇਆ ਗਿਆ ਸੀ.ਅਸੀਂ ਰਾਤ ਇਸ ਮੰਦਿਰ ਵਿੱਚ ਹੀ ਗੁਜਾਰਣ ਦਾ ਫੈਸਲਾ ਕਰ ਲਿਆ.ਹੱਲੇ ਰਾਤ ਦੇ 12 ਵਜੇ ਸਨ.ਗਾਇਡ ਮੁਕੇਸ਼ ਸਾਨੂੰ ਥਲੇ ਉਤਰਨ ਦੀ ਬੇਨਤੀ ਕਰਨ ਲੱਗਾ.ਉਸਨੇ ਕਿਹਾ ਇਥੇ ਰੁਕਣਾ ਠੀਕ ਨਹੀਂ,ਪਰ ਸਾਡੇ ਕਹਿਣ ਤੇ ਉਹ ਵੀ ਇਥੇ ਰੁਕ ਗਿਆ.
ਵੀਡੀਉ ਦੇਖੋ 1  |  2  |  3  |  4  |  5
<< 1 | 2 | 3  >>  
ਫੋਟੋ ਗੈਲਰੀ
ਕਿੱਲ੍ਹੇ ਦੀ ਫੋਟੋ ਗੈਲਰੀ ਦੇਖੋ
ਵੈਬ ਦੁਨੀਆ ਬਹਿਸ
ਕੀ ਅਸ਼ਵਤਥਾਮਾ ਜਿੰਦਾ ਹੈ?