ਅਸੀਰਗੜ ਦਾ ਕਿੱਲਾ... ਰੱਹਸਮਈ ਕਿੱਲਾ... ਕਹਿੰਦੇ ਹਨ.ਇਥੇ ਸਥਿਤ ਸ਼ਿਵ ਮੰਦਿਰ ਵਿੱਚ ਮਹਾਭਾਰਤ ਦੇ ਅਸ਼ਵਤਥਾਮਾ ਅੱਜ ਵੀ ਪੁਜਾ ਕਰਨ ਆਉਂਦੇ ਹਨ.ਇਸ ਗੱਲ ਨੂੰ ਸੁਣਨ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਸਭ ਤੋਂ ਪਹਿਲਾਂ ਇਸ ਕਿਲੇ ਦੇ ਰੱਹਸਾਂ ਨੂੰ ਕੁਦੇਰਾਂਗੇ.ਦੇਖਾਂਗੇ ਕਿ ਇਹ ਗੱਲ ਕਿਥੋਂ ਤੱਕ ਸੱਚ ਹੈ.ਅਸੀਰਗੜ ਦਾ ਕਿੱਲਾ ਬੁਰਹਾਨਪੁਰ ਸ਼ਹਿਰ ਤੋਂ 20 ਕਿਲੋਮੀਟਰ ਦੁਰ ਹੈ.ਕਿਲੇ ਤੇ ਚੜਾਈ ਕਰਨ ਤੋਂ ਪਹਿਲਾਂ ਅਸੀਂ ਕਿਲੇ ਦੇ ਨੇੜੇ-ਤੇੜੇ ਰਹਿਣ ਵਾਲੇ ਬੁਢੇ-ਬਜੁਰਗਾਂ ਤੋਂ ਇਸ ਬਾਬਤ ਜਾਣਕਾਰੀ ਹਾਸਿਲ ਕੀਤੀ.
ਹਰ ਇਕ ਨੇ ਸਾਨੂੰ ਕਿਲੇ ਸਬੰਧੀ ਅਜੀਬੋ-ਗਰੀਬ ਦਾਸਤਾਂ ਸੁਣਾਈ.ਕਿਸੇ ਨੇ ਕਿਹਾ-'ਉਹਨਾਂ ਦੇ ਦਾਦਾ ਨੇ ਉਹਨਾਂ ਨੂੰ ਕਈ ਵਾਰ ਉਥੇ ਅਸ਼ਵਤਥਾਮਾ ਨੂੰ ਦੇਖਣ ਦਾ ਕਿੱਸਾ ਸੁਣਾਇਆ ਹੈ.'ਤੇ ਕਿਸੇ ਨੇ ਕਿਹਾ-'ਜਦੋਂ ਉਹ ਮੱਛਲੀ ਫੱੜਨ ਓਥੇ ਦੇ ਤਲਾਬ ਵਿੱਚ ਗਏ ਸਨ ਤਾਂ ਹਨੇਰੇ ਵਿੱਚ ਕਿਸੇ ਨੇ ਉਹਨਾਂ ਨੂੰ ਤੇਜੀ ਨਾਲ ਧੱਕਾ ਦਿੱਤਾ ਸੀ.' ਸ਼ਾਇਦ ਧੱਕਾ ਦੇਣ ਵਾਲੇ ਨੂੰ ਮੇਰਾ ਉਥੇ ਆਉਣਾ ਪੰਸਦ ਨਹੀਂ ਆਇਆ.'ਪਿੰਡ ਦੇ ਬਜੁਰਗਾਂ ਦੀਆਂ ਗੱਲਾਂ ਅਜਿਹੇ ਕਿੱਸਿਆ ਨਾਲ ਭਰਿਆ ਹੋਈਆਂ ਸਨ,ਉਸਦਾ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ.
ਬਜੁਰਗਾਂ ਤੋਂ ਚਰਚਾ ਕਰਨ ਦੇ ਬਾਅਦ ਅਸੀਂ ਰੁਖ ਕੀਤਾ ਅਸੀਰਗੜ ਦੇ ਕਿਲੇ ਦੇ ਪਾਸੇ.ਇਹ ਕਿੱਲਾ ਅੱਜ ਵੀ ਪਾਸ਼ਾਣ ਯੁਗ ਵਿੱਚ ਜਿਉਂਦਾ ਨਜ਼ਰ ਆਉਂਦਾ ਹੈ.ਬਿਜਲੀ ਦੇ ਯੁਗ ਵਿੱਚ ਇਥੋਂ ਦੀਆਂ ਰਾਤਾਂ ਅੰਦਕਾਰ ਵਿੱਚ ਡੁਬੀਆਂ ਹੋਈਆਂ ਹਨ.ਸ਼ਾਮ ਛੇ ਵਜੇ ਕਿਲੇ ਦਾ ਹਨੇਰਾ 'ਭੁਤਹਾ' ਰੂਪ ਲੈ ਲੈਂਦਾ ਹੈ.ਇਸ ਸੁਨਸਾਨ ਕਿਲੇ ਤੇ ਚੜਾਈ ਕਰਦੇ ਸਮੇਂ ਕੁਝ ਪਿੰਡ ਵਾਲੇ ਸਾਡੇ ਨਾਲ ਹੋ ਗਏ.
ਸਾਡੇ ਇਸ ਸਫਰ ਦੇ ਸਾਥੀ ਸਨ ਪਿੰਡ ਦੇ ਸਰਪੰਚ ਹਾਰੁਨ ਬੇਗ,ਗਾਇਡ ਮੁਕੇਸ਼ ਗਡਵਾਲ ਅਤੇ ਦੋ ਤਿੰਨ ਸਥਾਨੀ ਲੋਕ.ਸਾਡੀ ਘੜੀ ਦੀ ਸੁਈ ਸ਼ਾਮ ਦੇ ਛੇ ਵਜਾ ਰਹੀ ਸੀ.ਲਗਭਗ ਅਧੇ ਘੰਟੇ ਦੀ ਚੜਾਈ ਤੋਂ ਬਾਅਦ ਅਸੀਂ ਕਿਲੇ ਦੇ ਬਾਹਰੀ ਦਰਵਾਜੇ ਤੇ ਦਸਤਕ ਦਿੱਤੀ.ਜਾਹਿਰ ਹੈ,ਕਿਲੇ ਦਾ ਦਰਵਾਜਾ ਖੁਲਿਆ ਹੋਈਆ ਸੀ. ਅਸੀਂ ਅੰਦਰ ਵਾਲੇ ਪਾਸੇ ਰੁਖ ਕੀਤਾ.ਲੰਬੀ ਘਾਹ ਦੇ ਵਿੱਚ ਜੰਗਲੀ ਪੌਦਿਆਂ ਨੂੰ ਹਟਾਉਂਦੇ ਹੋਏ ਅਸੀਂ ਅੱਗੇ ਜਾ ਰਹੇ ਸੀ. ਉਦੋਂ ਸਾਡੀ ਨਜ਼ਰ ਕੁਝ ਕਬਰਾਂ ਤੇ ਪਈ.ਇਕ ਨਜ਼ਰ ਦੇਖਣ ਤੇ ਕਬਰਾਂ ਕਾਫੀ ਪੁਰਾਣਿਆਂ ਪ੍ਰਤੀਤ ਹੋਈਆਂ.ਨਾਲ ਆਏ ਗਾਇਡ ਮੁਕੇਸ਼ ਨੇ ਦੱਸਿਆ ਕਿ ਇਹ ਅੰਗਰੇਜ ਸੈਨਿਕਾਂ ਦੀ ਕਬਰ ਹੈ.
|