ਰਮਨ ਦਾ ਨਕਸਲੀਆਂ 'ਤੇ ਆਰੋਪ

ਜਮਸ਼ੇਦਪੁਰ, ਸ਼ਨਿਵਾਰ, 21 ਨਵੰਬਰ 2009( 14:38 IST )
ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਆਰੋਪ ਲਗਾਇਆ ਹੈ ਕਿ ਦੇਸ਼ ਵਿਚ ਨਿੱਜੀ ਖੇਤਰ ਦੀ ਸੱਭ ਤੋਂ ਵੱਡੀ ਇਸਪਾਤ ਉਤਪਾਦਕ ਕੰਪਨੀ ਟਾਟਾ ਸਟੀਲ ਦੀ ਲਗਭੱਗ 19 ਹਜ਼ਾਰ ਕਰੋੜ ਰੁਪਏ ਦੀ ਲੋਹਾਂਡੀਗੁੜਾ ਵਿਖੇ ਪ੍ਰਸਤਾਵਿਤ 60 ਲੱਖ ਟਨ ਸਾਲਾਨਾ ਸਮਰੱਥਾ ਵਾਲੇ ਕਾਰਖਾਨੇ ਦੀ ਪਰੀਯੋਜਨਾਂ ਵਿਚ ਨਕਸਲੀ ਰੁਕਾਵਟ ਪੈਦਾ ਕਰ ਰਹੇ ਹਨ।
ਰਮਨ ਨੇ ਇੱਕ ਪੱਤਰਕਾਰ ਸੰਮੇਲਨ ਵਿਚ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਨਕਸਲੀ ਪ੍ਰੋਜੈਕਟਾਂ ਲਈ ਜਮੀਨ ਕਬਜ਼ਾਉਣ ਦੇ ਕੰਮ ਵਿਚ ਰੁਕਾਵਟ ਪੈਦਾ ਕਰ ਰਹੇ ਹਨ।ਪਹਿਲੇ ਦੌਰ ਲਈ ਕੰਪਨੀ ਨੂੰ 1800 ਏਕੜ੍ਹ ਜਮੀਨ ਦੀ ਲੋੜ ਹੈ।ਇਸ ਦਿਸ਼ਾ ਵਿਚ ਕਾਫੀ ਕੰਮ ਹੋ ਚੁੱਕਾ ਹੈ।
ਟਾਟਾ ਸਟੀਲ ਵੱਲੋਂ ਦਿੱਤੀ ਗਈ ਮੁਆਵਜ਼ੇ ਦੀ ਰਕਮ ਵਿਚੋਂ 80 ਫੀਸਦੀ ਰਕਮ ਵੰਡੀ ਜਾ ਚੁੱਕੀ ਹੈ।ਹੁਣ ਸਿਰਫ ਕਬਜ਼ਾ ਦੁਆਉਣਾ ਹੈ ਪਰ ਨਕਸਲੀ ਲੋਕਾਂ ਉੱਪਰ ਦਬਾਅ ਬਣਾ ਕੇ ਇਸ ਵਿਚ ਰੁਕਾਵਟ ਪੈਦਾ ਕਰ ਰਹੇ ਹਨ।ਉਹਨਾਂ ਦੱਸਿਆ ਕਿ ਸਰਕਾਰ ਇਸ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।