ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਖੇਤਰੀ » ਜੋਧਪੁਰ ਦੇ ਨੈਸ਼ਨਲ ਹੈਂਡਲੂਮ 'ਚ ਅੱਗ
Feedback Print Bookmark and Share
 
ਜੋਧਪੁਰ ਸਰਕਿਟ ਹਾਊਸ ਦੇ ਨਜ਼ਦੀਕ ਸਥਿਤ ਨੈਸ਼ਨਲ ਹੈਂਡਲੂਮ ਵਿੱਚ ਦੇਰ ਰਾਤ ਭਿਆਨਕ ਅੱਗ ਲੱਗ ਗਈ। ਇਸ ਵਿੱਚ ਤਿੰਨ ਕਰਮਚਾਰੀ ਝੁਲਸ ਗਏ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਨੈਸ਼ਨਲ ਹੈਂਡਲੂਮ ਦੇ ਇੱਕ ਮੰਜਿਲ 'ਤੇ ਰੱਖੇ ਕੱਪੜਿਆਂ ਵਿੱਚ ਲੱਗੀ ਅੱਗ ਥੋੜੇ ਅੰਤਰਾਲ ਤੋਂ ਬਾਅਦ ਪੂਰੇ ਭਵਨ ਵਿੱਚ ਫੈਲ ਗਈ। ਅੱਗ ਬੁਝਾਊ ਦਲ ਅੱਗ ਤੇ ਕਾਬੂ ਪਾਉਣ ਵਿੱਚ ਜੁਟੇ ਹੋਏ ਹਨ। ਫਿਲਹਾਲ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ।

ਉਹਨਾਂ ਨੇ ਦੱਸਿਆ ਕਿ ਅੱਗ ਦੀ ਚਪੇਟ ਵਿੱਚ ਆਉਣ ਵਿੱਚ ਤਿੰਨ ਕਰਮਚਾਰੀ ਝੁਲਸ ਗਏ ਹਨ। ਤਿੰਨਾਂ ਨੂੰ ਸਥਾਨੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਇੱਕ ਦੀ ਹਾਲਤ ਨਾਜੁਕ ਦੱਸੀ ਜਾਂਦੀ ਹੈ।
ਸਬੰਧਤ ਜਾਣਕਾਰੀ ਲੱਭੋ