ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਖੇਤਰੀ » ਵਾਦੀ 'ਚ ਠੰਢ ਦਾ ਜ਼ੋਰ
Feedback Print Bookmark and Share
 
ਪਹਾੜੀ ਖੇਤਰ 'ਚ ਹੋਈ ਭਾਰੀ ਬਰਫ਼ਬਾਰੀ ਕਾਰਨ ਕਸ਼ਮੀਰ ਵਾਦੀ ਤੇ ਲਦਾਖ ਇਲਾਕੇ ਪੂਰੀ ਤਰ੍ਹਾਂ ਠੰਢ ਦੀ ਜਕੜ 'ਚ ਆ ਗਏ ਹਨ।

ਮੌਸਮ ਵਿਭਾਗ ਅਨੁਸਾਰ ਜੰਮੂ-ਕਸ਼ਮੀਰ ਤੇ ਸ੍ਰੀਨਗਰ 'ਚ ਬੀਤੀ ਰਾਤ ਤਾਪਮਾਨ ਜ਼ੀਰੋ ਤੋਂ ਵੀ 3 ਦਰਜੇ ਹੇਠਾਂ ਚਲੇ ਗਏ ਜਦੋਂਕਿ ਲਦਾਖ 'ਚ ਤਾਪਮਾਨ ਮਨਫੀ 16.8 ਡਿਗਰੀ ਤੱਕ ਹੇਠਾਂ ਚਲਾ ਗਿਆ। ਚੀਨ ਤੇ ਮਕਬੂਜ਼ਾ ਕਸ਼ਮੀਰ ਦੀ ਸਰਹੱਦ ਨੇੜੇ ਤਾਪਮਾਨ ਮਨਫੀ 18 ਤੋਂ ਮਨਫੀ 25 ਡਿਗਰੀ ਤੱਕ ਹੇਠਾਂ ਚਲਿਆ ਗਿਆ।

ਇਸ ਤੋਂ ਇਲਾਵਾ ਵਿਸ਼ਵ ਪ੍ਰਸਿੱਧ ਸੈਲਾਨੀ ਕੇਂਦਰ ਪਹਿਲਗਾਮ ਤੇ ਅਮਰਨਾਥ ਯਾਤਰਾ ਦੇ ਬੇਸ ਕੈਂਪ ਵਿਖੇ ਅੱਜ ਸਵੇਰੇ ਤਾਪਮਾਨ ਮਨਫੀ 6.1 ਡਿਗਰੀ ਸੀ ਜਦੋਂਕਿ ਕੁਪਵਾੜਾ 'ਚ ਮਨਫੀ 4.5 ਡਿਗਰੀ, ਕਾਰਗਿਲ 'ਚ ਮਨਫੀ 12 ਡਿਗਰੀ, ਦਰਾਸ 'ਚ ਮਨਫੀ 18 ਡਿਗਰੀ ਸੈਲਸੀਅਸ ਸੀ। ਪਹਿਲਗਾਮ ਤੇ ਕੁਪਵਾੜਾ 'ਚ ਕਈ ਨਾਲੇ ਜੰਮ ਗਏ ਹਨ।
ਸਬੰਧਤ ਜਾਣਕਾਰੀ ਲੱਭੋ