ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਖੇਤਰੀ » ਮੁੱਖਮੰਤਰੀ ਵਜੋਂ ਚਵਾਨ ਦੀ ਦੂਜੀ ਪਾਰੀ ਸ਼ੁਰੂ
Feedback Print Bookmark and Share
 
ਬੀਤੇ ਵਰ੍ਹੇ ਮੁੰਬਈ ਉੱਪਰ ਹੋਏ ਅੱਤਵਾਦੀ ਹਮਲੇ ਮਗਰੋਂ ਮੁੱਖ ਮੰਤਰੀ ਬਣਾਏ ਜਾਣ ਵਾਲੇ ਅਸ਼ੋਕ ਚਵਾਨ ਨੇ ਇੱਕ ਸਾਲ ਦੇ ਅੰਦਰ ਅੱਜ ਦੂਜੀ ਦਫਾ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਕੇ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ।

13 ਅਕਤੂਬਰ ਨੂੰ ਵਿਧਾਨਸਭਾ ਚੌਣਾਂ ਵਿਚ ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਪਾਰਟੀ ਗਠਬੰਧਨ ਨੂੰ ਕੁੱਲ 288 ਸੀਟਾਂ ਵਿਚੋਂ 144 ਸੀਟਾਂ ਹਾਸਲ ਹੋਈਆਂ ਸ।ਇਸ ਤੋਂ ਮਗਰੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਚਵਾਨ ਨੂੰ ਬਿਨਾਂ ਝਿਝਕ ਦੇ ਦੁਬਾਰਾ ਮੁੱਖ ਮੰਤਰੀ ਬਨਾਉਣ ਲਈ ਆਪਣੀ ਮੰਜੂਰੀ ਦੇ ਦਿੱਤੀ।

ਇਸ ਤੋਂ ਪਹਿਲਾਂ ਇਸੇ ਵਰ੍ਹੇ ਹੋਈਆਂ ਲੋਕਸਭਾ ਚੌਣਾਂ ਵਿਚ ਵੀ ਕਾਂਗਰਸ ਨੂੰ ਮਹਾਂਰਾਸ਼ਟਰ ਵਿਚ ਚੰਗੀ ਸਫਲਤਾ ਮਿਲੀ ਸੀ।

ਇਸ ਦੇ ਨਾਲ ਹੀ ਚਵਾਨ ਆਪਣੇ ਮਰਹੂਮ ਪਿਤਾ ਸ਼ੰਕਰ ਰਾਓ ਚਵਾਨ, ਸ਼ਰਦ ਪਵਾਰ, ਵਿਲਾਸ ਰਾਓ ਦੇਸ਼ਮੁੱਖ, ਵਸੰਤ ਦਾਦਾ ਪਾਟਿਲ ਜਿਹੇ ਨੇਤਾਵਾਂ ਦੀ ਜਮਾਤ ਵਿਚ ਆ ਪੁੱਜੇ ਹਨ ਜਿੰਨ੍ਹਾਂ ਨੇ ਇੱਕ ਵਾਰ ਤੋਂ ਵੱਧ ਰਾਜ ਦੀ ਵਾਂਗ ਡੋਰ ਸੰਭਾਲੀ ਹੈ।
ਸਬੰਧਤ ਜਾਣਕਾਰੀ ਲੱਭੋ