ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਖੇਤਰੀ » 12 ਤੋਂ ਸ਼ੁਰੂ ਹੋਵੇਗੀ ਦਿੱਲੀ ਨੋਇਡਾ ਮੈਟ੍ਰੋ
Feedback Print Bookmark and Share
 
ਦਿੱਲੀ ਤੋਂ ਨੋਇਡਾ ਜਾਣ ਵਾਲਿਆਂ ਨੂੰ ਹੁਣ ਸੜਕਾਂ ਉੱਪਰ ਜਾਮ ਤੋਂ ਨਹੀਂ ਲੰਘਣਾ ਪਵੇਗ।ਨੋਇਡਾ ਤੱਕ ਮੈਟ੍ਰੋ ਰੇਲ ਦੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਸੇਵਾ 12 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ।

ਦਿੱਲੀ ਮੈਟ੍ਰੋ ਰੇਲ ਕਾਰਪੋਰੇਸ਼ਨ ਦੇ ਬੁਲਾਰੇ ਅਨੁਜ ਦਯਾਲ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਯਮੁਨਾ ਬੈਂਕ ਤੋਂ ਨੋਇਡਾ ਤੱਕ ਮੈਟ੍ਰੋ ਰੇਲ ਚਲਾਉਣ ਲਈ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਇਸ ਟ੍ਰੈਕ ਉੱਪਰ 12 ਨਵੰਬਰ ਤੋਂ ਮੈਟ੍ਰੋ ਰੇਲ ਚੱਲਣ ਲੱਗੇਗੀ।

ਦਯਾਲ ਨੇ ਦੱਸਿਆ ਕਿ ਫਲੈਗ ਆਫ ਤੋਂ ਪਹਿਲਾਂ ਇਸ ਟ੍ਰੈਕ ਦਾ ਨਿਰੀਖਣ 10 ਅਤੇ 11 ਨਵੰਬਰ ਨੂੰ ਮੈਟ੍ਰੋ ਰੇਲਵੇ ਸੁਰੱਖਿਆ ਕਮਿਸ਼ਨਰ ਕਰਨਗ।ਉਹਨਾਂ ਦੀ ਮੰਜੂਰੀ ਮਿਲਣ ਮਗਰੋਂ ਹੀ 12 ਨਵੰਬਰ ਨੂੰ ਉਦਘਾਟਨ ਸਮਾਰੋਹ ਹੋਵੇਗਾ।
ਸਬੰਧਤ ਜਾਣਕਾਰੀ ਲੱਭੋ