ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਖੇਤਰੀ » ਕਿਸਾਨਾਂ ਦੇ ਨਾਲ ਕੋਝਾ ਮਜ਼ਾਕ : ਅਜਨਾਲਾ
Feedback Print Bookmark and Share
 
B.Mahajan
PR
ਸ੍ਰੋਮਣੀ ਅਕਾਲੀ ਦਲ (ਬਾਦਲ) ਅਮ੍ਰਿਤਸਰ ਜਿਲ੍ਹਾ ਦਿਹਾਤੀ ਦੇ ਪ੍ਰਧਾਨ ਡਾ: ਰਤਨ ਸਿੰਘ ਅਜਨਾਲਾ ਮੈਂਬਰ ਲੋਕ ਸਭਾ ਨੇ ਕੇਂਦਰ ਸਰਕਾਰ ਵਲੋਂ ਹਾੜੀ ਫਸਲ ਕਣਕ ਦੀ ਘਟ ਤੋਂ ਘੱਟ ਸਮਰਥਨ ਮੁਲ 'ਚ 20 ਰੁਪੈ ਦੇ ਮਾਮੂਲੀ ਵਾਧੇ ਨੂੰ ਕਿਸਾਨਾਂ ਖਾਸਕਰ ਪੰਜਾਬ ਦੇ ਕਿਸਾਨਾਂ ਨਾਲ ਕੋਝਾ ਮਜ਼ਾਕ ਅਤੇ ਵੱਡਾ ਧੱਕਾ ਦਸਦਿਆਂ ਕਿਹਾ ਕਿ ਇਸ ਮੁਦੇ ਨੂੰ ਅਗਾਮੀ ਲੋਕ ਸਭਾ ਸ਼ੈਸ਼ਨ ਵਿਚ ਉਠਾਇਆ ਜਾਵੇਗਾ।

ਅੱਜ ਇਥੇ ਜਿਲ੍ਹਾ ਇਕਾਈ ਅਤੇ ਸਰਕਲ ਪ੍ਰਧਾਨਾਂ ਦੀ ਮੀਟਿੰਗ ਵਿਚ ਬੋਲਦਿਆਂ ਉਹਨਾਂ ਕਿਹਾ ਕਿ ਭਵਿਖ ਚੁਨੌਤੀਆਂ ਨਾਲ ਭਰਿਆ ਹੋਇਆ ਹੈ। ਸ੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਸਿਰ 'ਤੇ ਹਨ ਜਿਸ ਦੀ ਤਿਆਰੀ ਲਈ ਪਾਰਟੀ ਵਰਕਰਾਂ ਨੂੰ ਹੁਣ ਤੋਂ ਹੀ ਕਮਰਕਸੇ ਕਰ ਲੈਣਾ ਚਾਹੀਦਾ ਹੈ।

ਮੀਟਿੰਗ ਸੰਬੰਧੀ ਮੀਡੀਆ ਇੰਚਾਰਜ ਪ੍ਰੋ: ਸਰਚਾਂਦ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਡਾ: ਅਜਨਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਕਾਂਗਰਸ ਵਲੋਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਚਾਲਾਂ ਲਗਾਤਾਰ ਚਲਾਈਆਂ ਜਾ ਰਹੀਆਂ ਹਨ, ਅਤੀਤ ਦੌਰਾਨ ਕਾਂਗਰਸ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਮੌਕੇ ਅਖੌਤੀ ਸਾਧ ਸੰਗਤ ਬੋਰਡ ਵਰਗੇ ਹੋਰ ਕਈ ਅਖੌਤੀ ਪੰਥਕ ਧਿਰਾਂ ਪੈਦਾ ਕਰਨ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਹੁਣ ਵੀ ਕਾਂਗਰਸ ਸ੍ਰੋਮਣੀ ਕਮੇਟੀ 'ਤੇ ਕਬਜ਼ਾ ਜਮਾਉਣ ਲਈ ਅਖੌਤੀ ਅਤੇ ਨਕਾਰੇ ਹੋਏ ਪੰਥਕ ਆਗੂਆਂ ਦਾ ਸਹਾਰਾ ਲੈਣ ਦੀ ਨੀਤੀ ਬਣਾ ਰਹੀ ਹੈ।

ਦੇਰੀ ਨਾਲ ਹੋ ਰਹੀ ਜਿਲ੍ਹਾ ਇਕਾਈ ਦੀ ਮੀਟਿੰਗ ਸੰਬੰਧੀ ਉਹਨਾਂ ਕਿਹਾ ਕਿ ਪਾਰਟੀ ਵਖ ਵਖ ਚੋਣਾਂ ਵਿਚ ਲਗਾਤਾਰ ਮਸ਼ਰੂਫ ਹੋਣ ਕਾਰਨ ਕਈ ਸਾਲ ਜਿਲਾ ਇਕਾਈ ਦੀ ਮੀਟਿੰਗ ਨਹੀਂ ਹੋ ਸਕੀ। ਉਹਨਾਂ ਕਿਹਾ ਕਿ ਵਰਕਰਾਂ ਦੀ ਮਜਬੂਤੀ ਬਿਨਾਂ ਪਾਰਟੀ ਅਤੇ ਸਰਕਾਰ ਮਜਬੂਤ ਨਹੀਂ ਹੋ ਸਕਦੀ। ਇਸ ਮੌਕੇ ਉਹਨਾਂ ਸਰਕਲ ਜਥੇਬੰਦੀ ਦੇ ਅਹੁਦੇਦਾਰ ਦੀ ਚੋਣ ਕਰਨ ਦੇ ਅਧਿਕਾਰ ਸਰਕਲ ਪ੍ਰਧਾਨਾਂ ਨੂੰ ਦਿੰਦਿਆਂ ਇਸ ਸੰਬੰਧੀ ਦੋ ਹਫਤਿਆਂ ਤੱਕ ਪਾਰਟੀ ਨੂੰ ਰਿਪੋਰਟ ਕਰਨ ਲਈ ਕਿਹਾ। ਉਹਨਾਂ ਇਹ ਵੀ ਫੈਸਲਾ ਲਿਆ ਕਿ ਪਾਰਟੀ ਦੀ ਹਰ ਤਿੰਨ ਮਹੀਨਿਆਂ ਦੌਰਾਨ ਮੀਟਿੰਗ ਬੁਲਾਈ ਜਾਵੇਗੀ ਅਤੇ ਜੋ ਵੀ ਅਹੁਦੇਦਾਰ ਤਿੰਨ ਮੀਟਿੰਗਾਂ ਵਿਚ ਗੈਰਹਾਜ਼ਰ ਪਾਇਆ ਜਾਵੇਗਾ ਉਸ ਨੂੰ ਨੋਟਿਸ ਜਾਰੀ ਕਰਨ ਤੋਂ ਇਲਾਵਾ ਪਾਰਟੀ ਤੋਂ ਬਾਹਰ ਦਾ ਰਸਤਾ ਵੀ ਦਿਖਾ ਦਿਤਾ ਜਾਵੇਗਾ।

ਉਹਨਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਰਾਜ ਦਾ ਸਰਵਪਖੀ ਵਿਕਾਸ ਹੋ ਰਿਹਾ ਹੈ। ਸਰਕਾਰ ਦੀਆਂ ਪ੍ਰਾਪਤੀਆਂ, ਪਿੰਡਾਂ ਦੇ ਵਿਕਾਸ ਅਤੇ ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਬਿਨਾਂ ਭੇਦ ਭਾਵ ਆਮ ਲੋਕਾਂ ਤੱਕ ਪਹੁੰਚਾਉਣ ਪ੍ਰਤੀ ਪੂਰੀ ਨਜ਼ਰ ਰਖਣ ਲਈ ਵੀ ਵਰਕਰਾਂ ਦੀ ਜਿਮੇਵਾਰੀ ਲਾਈ।

ਸਟੇਜ ਸਕੱਤਰ ਦੀ ਜ਼ਿਮੇਵਾਰੀ ਨਿਭਾਉਦਿਆਂ ਸਕਤਰ ਜਨਰਲ ਸ: ਬਲਦੇਵ ਸਿੰਘ ਐਮ ਏ ਨੇ ਪਿੰਡ ਪੱਧਰ ਤੱਕ ਜਥੇਬੰਦੀ ਨੂੰ ਮਜਬੂਤ ਕਰਨ ਦਾ ਹੋਕਾ ਦਿੰਦਿਆਂ ਪਿੰਡਾਂ ਵਿਚੋਂ ਧੜੇਬੰਦੀਆਂ ਖਤਮ ਕਰਨ ਅਤੇ ਜਿਤਾਂ ਦਰਜ ਕਰਨ ਲਈਂ ਹਰੇਕ ਨੂੰ ਨਾਲ ਲੈ ਕੇ ਚਲਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਵਰਕਰਾਂ ਨੂੰ ਬਣਦਾ ਮਾਨ ਸਤਿਕਾਰ ਦਿਤਾ ਜਾਵੇਗਾ ਅਤੇ ਸਰਕਾਰੀ ਅਦਾਰਿਆਂ ਵਿਚ ਵਰਕਰਾਂ ਦੀ ਸੁਣਵਾਈ ਯਕੀਨੀ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਹਰੇਕ ਵਰਕਰ ਦੀ ਸੁਣਵਾਈ ਹੋ ਰਹੀ ਹੈ ਤੇ ਮੁਸ਼ਕਿਲਾਂ ਦੂਰ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਆਗੂਆਂ ਨੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਵੀ ਪਾਰਟੀ ਪ੍ਰਧਾਨ ਨੂੰ ਜਾਣੂ ਕਰਾਇਆ।

ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿਚ ਪ੍ਰੋ: ਸਰਚਾਂਦ ਸਿੰਘ, ਖਜਾਨਚੀ ਸ: ਮਨਿੰਦਰਪਾਲ ਸਿੰਘ ਬਿੱਟੂ ਔਲਖ, ਸ:ਸੁਚਾ ਸਿੰਘ ਧਰਮੀ ਫੌਜੀ,ਸ: ਮੁਖਤਿਆਰ ਸਿੰਘ ਸੂਫੀਆਂ, ਸ:ਗੁਰਨਾਮ ਸਿੰਘ ਬੋਪਾਰਾਏ, ਸ:ਤਰਲੋਚਨ ਸਿੰਘ ਮਤੇਵਾਲ, ਸ:ਬਲਬੀਰ ਸਿੰਘ ਚੰਦੀ, ਰਵਿੰਦਰ ਸਿੰਘ ਬੱਬੀ ਨੰਗਲੀ, ਸਤਿੰਦਰਪਾਲ ਸਿੰਘ ਗੌਸਾਬਾਦ, ਸਰਪੰਚ ਨਿਰਭੈ ਸਿੰਘ ਗਿਲ, ਸੀਤਲ ਸਿੰਘ ਭੋਆ, ਜ: ਕਸ਼ਮੀਰ ਸਿੰਘ ਰਾਮਦਿਵਾਲੀ, ਸ; ਬਲਜਿੰਦਰ ਸਿੰਘ ਮੀਰਾਂਕੋਟ, ਡਾ: ਬਸੰਤ ਸਿੰਘ ਭੰਗੂ, ਵਿਕਰਮ ਭੰਡਾਰੀ, ਰਕੇਸ਼ ਕੁਮਾਰ ਲਾਟੀ, ਮੋਹਨ ਲਾਲ ਨੰਦਾ ਮਜੀਠਾ, ਮਲਕੀਅਤ ਸਿੰਘ ਪੰਡੋਰੀ, ਸਤਨਾਮ ਸਿੰਘ ਅਬਦਾਲ, ਤਰਸੇਮ ਸਿੰਘ ਤਾਹਰ ਪੁਰ, ਬਲਜੀਤ ਸਿੰਘ ਮਹਿਤਾ, ਤਰਸੇਮ ਸਿੰਘ ਵਡਾਲਾ,ਜਸਪਾਲ ਸਿੰਘ ਨੇਸ਼ਟਾ,ਜ: ਸਰੂਪ ਸਿੰਘ ਸਮੇਤ ਬਹੁਤ ਸਾਰੇ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ।
ਸਬੰਧਤ ਜਾਣਕਾਰੀ ਲੱਭੋ