ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਖੇਤਰੀ » ਅਮਰ ਸਿੰਘ ਖਿਲਾਫ ਮਾਮਲਾ ਦਰਜ
Feedback Print Bookmark and Share
 
ਸਮਾਜਵਾਦੀ ਪਾਰਟੀ (ਸਪਾ) ਮਹਾਂਸਕਤੱਰ ਅਮਰ ਸਿੰਘ ਖਿਲਾਫ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਚੌਕ ਕੋਤਵਾਲੀ ਵਿਚ ਭਾਰਤੀ ਜਨਤਾ ਪਾਰਟੀ(ਭਾਜਪਾ) ਛੱਡ ਕੇ ਆਏ ਕਲਿਆਣ ਸਿੰਘ ਦੀ ਤੁਲਨਾ ਕਰਬਲਾ ਦੇ ਸ਼ਹੀਦਾਂ ਨਾਲ ਕਰਨ ਉੱਪਰ ਮਾਮਲਾ ਦਰਜ ਕੀਤਾ ਗਿਆ।

ਅਧਿਕਾਰਕ ਬੁਲਾਰੇ ਨੇ ਇੱਥੇ ਕਿਹਾ ਕਿ ਚੌਕ ਕੋਤਾਅਲੀ ਵਿਚ ਸੈਯੱਦ ਵਸੀਮ ਰਿਜ਼ਵੀ ਵੱਲੋਂ ਦਰਜ ਕਰਾਏ ਗਏ ਮੁਕੱਦਮੇ ਵਿਚ ਫਿਰਕੂ ਮਾਹੌਲ ਵਿਗਾੜਨ ਲਈ ਭਾਰਤੀ ਦੰਡ ਕਨੂੰਨ ਦੀ ਧਾਰਾ 153ਏ ਅਧੀਨ ਇਹ ਮਾਮਲਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸਪਾ ਮਹਾਂਸਕਤੱਰ ਨੇ ਬੀਤੇ ਬੁੱਧਵਾਰ ਨੂੰ ਲਖਨਊ ਪੱਛਮੀ ਵਿਧਾਨਸਭਾ ਹਲਕੇ ਲਈ ਭਲਕੇ ਹੋਣ ਵਾਲੀਆਂ ਉਪ ਚੌਨਾਂ ਵਿਚ ਪਾਰਟੀ ਉਮੀਦਵਾਰ ਦੇ ਪੱਖ ਵਿਚ ਚੌਕ ਇਲਾਕੇ ਵਿਚ ਪ੍ਰਚਾਰ ਦੌਰਾਨ ਭਾਜਪਾ ਛੱਡ ਕੇ ਸਪਾ ਪ੍ਰਧਾਨ ਮੁਲਾਇਮ ਸਿੰਘ ਯਾਦਵ ਨਾਲ ਦੋਸਤੀ ਕਰਨ ਵਾਲੇ ਕਲਿਆਣ ਸਿੰਘ ਦੀ ਤੁਲਨਾ ਕਰਬਲਾ ਦੇ ਸ਼ਹੀਦਾਂ ਨਾਲ ਕੀਤੀ ਸੀ ਜਿਸ ਕਾਰਣ ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਸਬੰਧਤ ਜਾਣਕਾਰੀ ਲੱਭੋ