ਸੋਨੀਆ ਨੂੰ ਮਿਲੇ ਮਰਾਂਡੀ

ਨਵੀਂ ਦਿੱਲੀ, ਸ਼ੁਕਰਵਾਰ, 6 ਨਵੰਬਰ 2009( 19:49 IST )
ਝਾਰਖੰਡ ਵਿਕਾਸ ਮੋਰਚਾ(ਜੇਵੀਐਮ) ਦੇ ਮੁਖੀ ਬਾਬੂ ਲਾਲ ਮਰਾਂਡੀ ਨੇ ਰਾਜ ਵਿਧਾਨਸਭਾ ਚੌਣਾਂ ਲਈ ਗਠਬੰਧਨ ਦੇ ਸਿਲਸਿਲੇ ਵਿਚ ਇੱਥੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ।
ਕਾਂਗਰਸ ਸੂਤਰਾਂ ਮੁਤਾਬਕ ਇਸ ਮੁਲਾਕਾਤ ਵਿਚ ਪਾਰਟੀ ਦੇ ਝਾਰਖੰਡ ਪ੍ਰਭਾਰੀ ਕੇਸ਼ਵ ਰਾਓ ਅਤੇ ਰਾਜ ਦੀ ਸਕ੍ਰੀਨਿੰਗ ਕਮੇਟੀ ਦੇ ਮੁਖੀ ਮੁਕੁਲ ਵਾਸਨਿਕ ਵੀ ਮੌਜੂਦ ਸਨ।
ਕਾਂਗਰਸ ਝਾਰਖੰਡ ਵਿਧਾਨਸਭਾ ਦੀਆਂ 81 ਵਿਚੋਂ 49 ਸੀਟਾਂ ਲਈ ਆਪਣੇ ਉਮੀਦਵਾਰ ਪਹਿਲਾਂ ਹੀ ਐਲਾਣ ਚੁੱਕੀ ਹੈ।
ਜੇਵੀਐਮ ਨੇ ਵੀ ਆਪਣੇ 9 ਉਮੀਦਵਾਰ ਐਲਾਣ ਦਿੱਤੇ ਹਨ।ਝਾਰਖੰਡ ਵਿਧਾਨਸਭਾ ਚੌਣਾਂ 25 ਨਵੰਬਰ ਤੋਂ 18 ਦਸੰਬਰ ਵਿਚਕਾਰ 5 ਦੌਰਾਂ ਵਿਚ ਕਰਾਈਆਂ ਜਾਣਗੀਆਂ।