ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਖੇਤਰੀ » ਬਿਜਲੀ ਗੁੱਲ,ਗ੍ਰਹਿ ਮੰਤਰੀ ਲਿਫ਼ਟ 'ਚ ਫੱਸੇ
Feedback Print Bookmark and Share
 
ਮੱਧਪ੍ਰਦੇਸ਼ ਦੇ ਬੈਤੂਲ ਜਿਲ੍ਹਾ ਦਫ਼ਤਰ 'ਚ ਅੱਜ ਰਾਜ ਦੇ ਗ੍ਰਹਿ ਮੰਤਰੀ ਊਮਾਸ਼ੰਕਰ ਗੁਪਤਾ ਅਚਾਨਕ ਬਿਜਲੀ ਗੁੱਲ ਹੋ ਜਾਣ ਕਾਰਣ ਲੱਗਭਗ ਪੰਜ ਮਿੰਟ ਤੱਕ ਹੋਟਲ ਦੀ ਲਿਫ਼ਟ 'ਚ ਫੱਸੇ ਰਹੇ।

ਪੁਲਿਸ ਸੂਤਰਾਂ ਦੱਸਿਆ ਕਿ ਨਵੇਂ ਚੁਣੇ ਗ੍ਰਹਿਮੰਤਰੀ ਗੁਪਤਾ ਆਪਣੇ ਪਹਿਲੇ ਦੌਰੇ 'ਤੇ ਬੈਤੂਲ ਜਿਲ੍ਹਾ ਦਫ਼ਤਰ ਪਹੁੰਚਣ ਬਾਅਦ ਇੱਕ ਹੋਟਲ 'ਚ ਗਏ,ਉੱਥੇ ਉਹ ਲਿਫ਼ਟ ਨਾਲ ਆਪਣੇ ਕਮਰੇ 'ਚ ਜਾ ਰਹੇ ਸਨ,ਤਦ ਬਿਜਲੀ ਚਲੀ ਗਈ ਅਤੇ ਉਹ ਲੱਗਭਗ ਪੰਜ ਮਿੰਟ ਤੱਕ ਲਿਫ਼ਟ 'ਚ ਫਸੇ ਰਹੇ।

ਸੂਤਰਾਂ ਅਨੁਸਾਰ ਸੂਚਨਾ ਮਿਲਦੇ ਹੀ ਪੂਰਾ ਪ੍ਰਸ਼ਾਸਨ ਹਰਕਤ 'ਚ ਆ ਗਿਆ ਅਤੇ ਲਿਫ਼ਟ ਨੂੰ ਕਿਸੇ ਤਰ੍ਹਾਂ ਆਪਰੇਟ ਕਰਕੇ ਵਾਪਸ ਥੱਲੇ ਲਿਆਂਦਾ ਗਿਆ ਅਤੇ ਗ੍ਰਹਿ ਮੰਤਰੀ ਨੂੰ ਸੁਰੱਖਿਅਤ ਬਾਹਰ ਕੱਢਿਆ ਗਿ।ਗ੍ਰਹਿ ਮੰਤਰੀ ਦੇ ਨਾਲ ਲਿਫ਼ਟ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੁੱਝ ਵਰਕਰ ਵੀ ਮੌਜੂਦ ਸਨ।
ਸਬੰਧਤ ਜਾਣਕਾਰੀ ਲੱਭੋ