ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਖੇਤਰੀ » ਭਲਕੇ ਤੱਕ ਖਤਮ ਹੋਵੇਗਾ ਸੰਕਟ:ਪ੍ਰਫੁੱਲ
Feedback Print Bookmark and Share
 
ਕੇਂਦਰੀ ਨਾਗਰਿਕ ਉਡਾਨ ਮੰਤਰੀ ਪ੍ਰਫੁੱਲ ਪਟੇਲ ਨੇ ਇੱਥੇ ਆਸ ਜ਼ਾਹਰ ਕੀਤੀ ਕਿ ਮਹਾਂਰਾਸ਼ਟਰ ਮੰਡਲ ਦੇ ਗਠਨ ਦਾ ਸੰਕਟ ਭਲਕੇ ਤੱਕ ਖਤਮ ਹੋ ਜਾਵੇਗ।ਪਟੇਲ ਨੇ ਇੱਥੇ ਫੁੱਟਬਾਲ ਅਕਾਦਮੀ ਦਾ ਨੀਂਹ ਪੱਥਰ ਰੱਖਣ ਮਗਰੋਂ ਪੱਤਰਕਾਰਾਂ ਨੂੰ ਉਕਤ ਬਿਆਨ ਦਿੱਤਾ।

ਉਹਨਾਂ ਕਿਹਾ ਕਿ ਮੰਤਰਾਲਿਆਂ ਦੀ ਵੰਡ ਬਾਰੇ ਗੱਲਬਾਤ ਜ਼ਾਰੀ ਹੈ ਅਤੇ ਕਾਂਗਰਸ ਅਤੇ ਰਾਕਾਂਪਾ ਦੋਵੇਂ ਹੀ ਫੈਸਲਾਕੁੰਨ ਸਥਿੱਤੀ ਵਿਚ ਪੁੱਜ ਗਏ ਹਨ ਅਤੇ ਮੰਤਰੀ ਮੰਡਲ ਦਾ ਗਠਨ ਅਸਾਨੀ ਨਾਲ ਹੋ ਜਾਵੇਗਾ।

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਚ ਮੰਤਰੀ ਮੰਡਲ ਗਠਨ ਬਾਰੇ ਸੰਕਟ ਜ਼ਾਰੀ ਹੈ ਜਿਸ ਬਾਰੇ ਰਾਕਾਂਪਾ ਨੇ ਮੰਤਰੀਮੰਡਲ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਕੇ ਸਰਕਾਰ ਨੂੰ ਬਾਹਰੋਂ ਸਮਰਥੰਨ ਦੇਣ ਦੀ ਗੱਲ ਕਹੀ ਸੀ ਪਰ ਹੁਣ ਦੋਵੇਂ ਦਲਾਂ ਦੇ ਨੇਤਾਵਾਂ ਵਿਚਕਾਰ ਇਸ ਮਾਮਲੇ ਉੱਪਰ ਗੱਲਬਾਤ ਜ਼ਾਰੀ ਹੈ।
ਸਬੰਧਤ ਜਾਣਕਾਰੀ ਲੱਭੋ