ਰਾਸ਼ਟਰੀ | ਅੰਤਰਰਾਸ਼ਟਰੀ | ਖੇਤਰੀ | ਆਰਟੀਕਲ
ਮੁੱਖਪੰਨਾ » ਖਬਰ ਸੰਸਾਰ » ਖਬਰਾਂ » ਖੇਤਰੀ » ਕੁਰਸੀ ਲਈ ਲੜ੍ਹ ਰਹੇ ਹਨ ਕੁੱਝ ਲੋਕ:ਯੇਦੀਯੁਰੱਪਾ
Feedback Print Bookmark and Share
 
ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਰਾਜ ਵਿਚ ਆਗੂ ਬਦਲਣ ਦੀ ਮੰਗ ਕਰ ਰਹੇ ਬੇੱਲਾਰੀ ਦੇ ਰੈਡੀ ਭਰਾਵਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੁੱਝ ਲੋਕ ਕੁਰਸੀ ਲਈ ਲੜ੍ਹ ਰਹੇ ਹਨ।

ਯੇਦੀਯੁਰੱਪਾ ਨੇ ਕੰਨੜ ਫਿਲਮ ਅਦਾਕਾਰ ਰਾਜ ਕੁਮਾਰ ਉੱਪਰ ਇੱਕ ਡਾਕ ਟਿਕਟ ਜ਼ਾਰੀ ਕਰਦਿਆਂ ਕਿਹਾ ਕਿ ਮੁੱਠੀਭਰ ਲੋਕ ਆਪਣੇ ਸਿਆਸੀ ਹਿੱਤਾਂ ਲਈ ਰਾਜ ਦੇ ਹਿੱਤਾਂ ਦੀ ਅਣਗਹਿਲੀ ਕਰ ਰਹੇ ਹਨ।

ਹਾਲ ਹੀ ਵਿਚ ਆਈ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਲੱਖਾਂ ਲੋਕਾਂ ਦੇ ਮੁੜ੍ਹ ਵਸੇਬੇ ਦੇ ਪ੍ਰੋਗਰਾਮ ਵਿਚ ਸਹਿਯੋਗ ਦੇਣ ਦੀ ਥਾਂ ਇਹ ਲੋਕ ਸੱਤਾ ਲਈ ਲੜ੍ਹ ਰਹੇ ਹ।ਮੁੱਖ ਮੰਤਰੀ ਨੇ ਆਪਣੇ ਵਿਰੋਧੀਆਂ ਨੂੰ ਇਸ ਮੁਸ਼ਕਲ ਵੇਲ੍ਹੇ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ।

ਉਹਨਾਂ ਕਿਹਾ ਕਿ ਜਨਤਾ ਅਤੇ ਵੱਖ-ਵੱਖ ਸੰਗਠਨ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਲਈ ਅੱਗੇ ਆਏ ਹਨ ਅਤੇ ਹੁਣ ਤੱਕ 1500 ਕਰੋੜ ਰੁਪਏ ਦੀ ਸਹਾਇਤਾ ਇਕੱਤਰ ਕੀਤੀ ਗਈ ਹ।ਦੂਜੇ ਪਾਸੇ ਵਿਰੋਧੀ ਗੁੱਟ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਸਮਰਥੱਕਾਂ ਦੀ ਗਿਣਤੀ ਵੱਧ ਰਹੀ ਹੈ।

ਇਹ ਗੁੱਟ ਯੇਦੀਯੁਰੱਪਾ ਨੂੰ ਫੌਰਨ ਹਟਾਉਣ ਅਤੇ ਉਹਨਾਂ ਦੀ ਥਾਂ ਨਵਾਂ ਮੁੱਖ ਮੰਤਰੀ ਨਿਯੁਕਤ ਕੀਤੇ ਜਾਣ ਦੀ ਮੰਗ ਕਰ ਰਿਹਾ ਹ।ਇਸ ਤੋਂ ਪੈਦਾ ਹੋਏ ਸੰਕਟ ਨੂੰ ਸੁਲਝਾਉਣ ਲਈ ਪਾਰਟੀ ਮਹਾਂਸਕਤੱਰ ਅਰੁਣ ਜੇਟਲੀ ਬੀਤੇ ਦਿਨੀਂ ਇੱਥੇ ਆਏ ਸਨ ਪਰ ਸਮੱਸਿਆ ਹੱਲ ਨਹੀਂ ਹੋ ਸਕੀ ਸੀ।
ਸਬੰਧਤ ਜਾਣਕਾਰੀ ਲੱਭੋ