ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਚੁੱਪੀ ਤੋੜਦੇ ਹੋਏ ਕਿਹਾ ਹੈ ਕਿ ਰੇਲ ਮੰਤਰੀ ਮਮਤਾ ਬਨਰਜੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਆਪਣੀ ਪੈਠ ਬਨਾਉਣ ਲਈ ਲਈ ਮੇਰੀਆਂ ਪ੍ਰਾਪਤੀਆਂ ਦੀ ਵਰਤੋਂ ਕਰ ਰਹੀ ਹੈ।
ਸਾਬਕਾ ਰੇਲ ਮੰਤਰੀ ਅਤੇ ਕਾਂਗਰਸ ਆਗੂਆਂ ਵੱਲੋਂ ਨਜ਼ਰ ਅੰਦਾਜ ਕੀਤੇ ਗਏ ਲਾਲੂ ਨੇ ਮਮਤਾ ਉੱਪਰ ਰੇਲਬਜਟ ਵਿਚ ਬਿਹਾਰ ਦੀ ਅਣਗਹਿਲੀ ਕਰਨ ਦਾ ਵੀ ਆਰੋਪ ਲਗਾਇਆ।
ਲੜਾਈ ਦੇ ਮੂਡ ਵਿਚ ਆਉਂਦੇ ਹੋਏ ਉਹਨਾਂ ਕਿਹਾ ਕਿ ਮਮਤਾ ਵੱਲੋਂ ਜ਼ਾਰੀ ਕੀਤੇ ਜਾਣ ਵਾਲੇ ਵ੍ਹਾਇਟ ਪੇਪਰ ਤੋਂ ਉਹ ਨਹੀਂ ਡਰਦੇ ਜੋ ਉਹਨਾਂ ਦੇ ਰੇਲ ਮੰਤਰੀ ਤੋਂ ਲੈ ਕੇ ਹੁਣ ਤੱਕ ਰੇਲਵੇ ਦੀ ਸੰਗਠਨ, ਪਰਿਚਾਲਨ ਅਤੇ ਵਿੱਤੀ ਸਥਿੱਤੀ ਅਤੇ ਪ੍ਰਦਰਸ਼ਨ ਬਾਰੇ ਜ਼ਾਰੀ ਕੀਤਾ ਜਾਵੇਗਾ।ਇਹ ਕੋਈ ਸ਼ਰਮ ਮਹਿਸੂਸ ਕਰਨ ਵਾਲੀ ਗੱਲ ਨਹੀਂ ਹੈ।
ਉਹਨਾਂ ਨੂੰ ਵ੍ਹਾਇਟ ਪੇਪਰ ਜ਼ਾਰੀ ਕਰਨ ਦਿੱਤਾ ਜਾਵੇ।ਮੈਨੂੰ ਇਸ ਦੀ ਪਰਵਾਹ ਨਹੀਂ।ਰੇਲਮੰਤਰੀ ਮਮਤਾ ਬਨਰਜੀ ਵੱਲੋਂ ਸੰਸਦ ਵਿਚ ਰੇਲ ਬਜਟ ਪੇਸ਼ ਕੀਤੇ ਜਾਣ ਮਗਰੋਂ ਉਹਨਾਂ ਉਕਤ ਬਿਆਨ ਦਿੱਤਾ। |