ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ > ਕਾਂਗਰਸ ਨੂੰ ਨੋਟਿਸ ਜ਼ਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਾਂਗਰਸ ਨੂੰ ਨੋਟਿਸ ਜ਼ਾਰੀ
ਵਾਰਤਾ
ਪੰਜਾਬ ਦੀ ਮੁੱਖ ਚੋਣ ਅਧਿਕਾਰੀ ਕੁਸੁਮਜੀਤ ਸਿੱਧੂ ਨੇ ਬਨੂੜ ਖੇਤਰ 'ਚ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੀ ਰੈਲੀ ਨੂੰ ਚੋਣ ਅਚਾਰ ਸੰਹਿਤਾ ਦਾ ਉਲੰਘਣ ਮੰਨਦੇ ਹੋਏ ਇਸ ਬਾਰੇ 'ਚ ਕਾਂਗਰਸ ਨੂੰ ਨੋਟਿਸ ਜ਼ਾਰੀ ਕੀਤਾ ਹੈ।

ਪ੍ਰਨੀਤ ਕੌਰ ਲੋਕਸਭਾ ਚੋਣਾਂ ਜਿੱਤਣ ਬਾਅਦ ਜਨਤਾ ਦਾ ਧੰਨਵਾਦ ਪ੍ਰਗਟ ਕਰਨ ਲਈ ਬਨੂੜ ਆਏ ਹੋਏ ਸਨ ਅਤੇ ਉਨ੍ਹਾ ਨੇ ਡੇਰਾਬੱਸੀ 'ਚ ਰੈਲੀ ਨੂੰ ਸੰਬੋਧਤ ਕੀਤਾ ਸ।ਚੋਣ ਅਧਿਕਾਰੀਆਂ ਨੇ ਇਸ ਨੂੰ ਚੋਣ ਸੰਹਿਤਾ ਦਾ ਉਲੰਘਣ ਦੱਸਿਆ ਹੈ ਕਿਉਂਕਿ ਪੰਜਾਬ ਦੇ ਤਿੰਨ ਵਿਧਾਨਸਭਾ ਹਲਕਿਆਂ 'ਚ ਚੋਣ ਆਯੋਗ ਦੀਆਂ ਉੱਪ ਚੋਣਾਂ ਕਰਵਾਉਣ ਦੀ ਘੋਸ਼ਣਾ ਦੇ ਬਾਅਦ 29 ਜੂਨ ਨੂੰ ਹੀ ਚੋਣ ਅਚਾਰ ਸੰਹਿਤਾ ਲਾਗੂ ਹੋ ਗਈ ਸੀ।

ਉਨ੍ਹਾ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਕਾਂਗਰਸ ਪਾਰਟੀ ਨੂੰ ਨੋਟਿਸ ਜ਼ਾਰੀ ਕੀਤਾ ਹੈ ਅਤੇ ਇਸ ਮਾਮਲੇ 'ਚ ਸਪੱਸ਼ਟੀਕਰਨ ਮੰਗਿਆ ਹ।ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੇਮ ਸਿੰਘ ਚੰਦੂਮਾਜ਼ਰਾ ਨੂੰ ਵੀ ਬਨੂੜ 'ਚ ਜਨਸਭਾ ਨੂੰ ਸੰਬੋਧਤ ਕਰਨ ਦੇ ਮਾਮਲੇ 'ਚ ਨੋਟਿਸ ਜ਼ਾਰੀ ਕੀਤਾ ਗਿਆ ਹ।ਚੰਦੂਮਾਜ਼ਰਾ ਪਟਿਆਲਾ ਸੰਸਦੀ ਸੀਟ ਤੋਂ ਸ਼੍ਰੀਮਤੀ ਪ੍ਰਨੀਤ ਕੌਰ ਤੋਂ ਚੋਣ ਹਾਰ ਗਏ ਸਨ ਅਤੇ ਹੁਣ ਉਹ ਬਨੂੜ ਵਿਧਾਨਸਭਾ ਖੇਤਰ ਤੋਂ ਚੋਣਾਂ ਲੜਨਾ ਚਾਹੁੰਦੇ ਹਨ।

ਜ਼ਿਕਰਯੋਗ ਹੈ ਕਿ ਵਿਧਾਨਸਭਾ ਦੀਆਂ ਖਾਲੀ ਤਿੰਨ ਸੀਟਾਂ ਬਨੂੜ,ਜਲਾਲਾਬਾਦ ਅਤੇ ਕਾਹਨੂਵਾਨ 'ਚ ਤਿੰਨ ਅਗਸਤ ਨੂੰ ਉੱਪ ਚੌਣਾਂ ਹੋਣੀਆਂ ਹ।ਸਹਿਕਾਰਤਾ ਮੰਤਰੀ ਕੈਪਟਨ ਕੰਵਲੀਜੀਤ ਸਿੰਘ ਦੀ ਲੋਕਸਭਾ ਚੋਣਾਂ ਤੋਂ ਪਹਿਲਾਂ ਸੜਕ ਦੁਰਘਟਨਾ 'ਚ ਮੌਤ ਹੋ ਗਈ ਸ।ਉਨ੍ਹਾ ਦੇ ਦੇਹਾਂਤ ਕਾਰਣ ਬਨੂੜ ਸੀਟ ਖਾਲੀ ਹੋਈ ਸ।ਅਕਾਲੀ ਦਲ ਦੇ ਵਿਧਾਇਕ ਸ਼ੇਰ ਸਿੰਘ ਘੁਬਾਇਆ ਅਤੇ ਕਾਂਗਰਸ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦੇ ਸਾਂਸਦ ਨਵੇਂ ਚੁਣੇ ਹੋਣ ਦੇ ਮੱਦੇਨਜ਼ਰ ਜਲਾਲਾਬਾਦ ਅਤੇ ਕਾਹਨੂਵਾਨ ਸੀਟ ਖਾਲੀ ਹੋਈ ਹ।ਇਸ ਤੋਂ ਪਹਿਲਾਂ ਸ਼੍ਰੀਮਤੀ ਸਿੱਧੂ ਨੇ ਉੱਪ ਚੋਣਾਂ ਦੇ ਸਿਲਸਿਲੇ 'ਚ ਪਟਿਆਲਾ,ਫ਼ਿਰੋਜ਼ਪੁਰ ਅਤੇ ਗੁਰਦਾਸਪੁਰ ਜਿਲ੍ਹਿਆਂ ਦੇ ਸੀਨੀਅਰ ਪ੍ਰਸ਼ਾਸਨਕ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਜਰਨੈਲ ਸਿੰਘ ਨੌਕਰੀ ਤੋਂ ਬਰਖਾਸਤ
ਮੈਸੂਰ 'ਚ ਫਿਰਕੂ ਝੜਪ
ਨਰੇਗਾ ਕਰੇਗੀ ਬੇਕਾਰੀ ਨੂੰ ਦੂਰ : ਅਗਰਵਾਲ
ਕੌੜਾ ਖਿਲਾਫ ਐਫਆਈਆਰ ਦਰਜ ਕਰਨ ਦੇ ਆਦੇਸ਼
ਵਸੰਤ ਰਾਵ ਪਾਟਿਲ ਚੱਲ ਵੱਸੇ
ਛੱਜ ਵੇਚਣ ਵਾਲੇ ਦੀ ਮੌਤ