ਮੈਸੂਰ ਦੇ ਉਦੈਗਿਰੀ ਇਲਾਕੇ ਵਿਚ ਫੈਲੀ ਫਿਰਕੂ ਝੜਪ ਵਿਚ ਦੋ ਲੋਕ ਹਲਾਕ ਹੋ ਗਏ ਹਨ।ਮੈਸੂਰ ਪੁਲਿਸ ਨੇ ਉਕਤ ਜਾਣਕਾਰੀ ਦਿੱਤੀ।
ਪੁਲਿਸ ਮੁਤਾਬਕ ਇਹ ਝੜਪ ਉਸ ਵੇਲ੍ਹੇ ਹੋਈ ਜਦੋਂ ਇੱਕ ਫਿਰਕੇ ਦੇ ਮੈਂਬਰ ਹਥਿਆਰਾਂ ਅਤੇ ਲਾਠੀਆਂ ਨਾਲ ਲੈਸ ਹੋ ਕੇ ਗਲੀਆਂ ਵਿਚ ਆ ਗਏ ਅਤੇ ਦੂਜੇ ਤਬਕੇ ਦੇ ਲੋਕਾਂ ਨੂੰ ਇਤਰਾਜ ਯੋਗ ਸ਼ਬਦ ਬੋਲਣ ਲੱਗੇ।
ਇਸ ਕਾਰਣ ਝਗੜਾ ਸ਼ੁਰੂ ਹੋ ਗਿਆ।ਇੱਕ 47 ਸਾਲਾ ਮਜ਼ਦੂਰ ਇਸ ਝੜਪ ਦਾ ਸ਼ਿਕਾਰ ਬਣ ਗਿਆ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।ਪੁਲਿਸ ਨੇ ਦੱਸਿਆ ਕਿ ਝਗੜੇ ਵਿਚ ਇੱਕ ਹੋਰ ਵਿਅਕਤੀ ਦੀ ਵੀ ਮੌਤ ਹੋ ਗਈ ਸੀ ਪਰ ਉਸ ਦੀ ਅਜੇ ਪਛਾਣ ਉਜਾਗਰ ਨਹੀਂ ਹੋਈ ਹੈ।
ਪੁਲਿਸ ਨੇ ਭੀੜ ਨੂੰ ਨਿਖੇੜਨ ਲਈ ਲਾਠੀਚਾਰਜ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ।ਹਿੰਸਾ ਦੌਰਾਨ ਜ਼ਖਮੀ ਹੋਏ ਤਿੰਨ ਲੋਕਾਂ ਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਪੀ. ਮਨੀਵੰਨਨ ਅਤੇ ਪੁਲਿਸ ਕਮਿਸ਼ਨਰ ਸੁਨੀਲ ਅਗਰਵਾਲ ਪ੍ਰਭਾਵਿਤ ਇਲਾਕੇ ਵਿਚ ਪੁੱਜੇ ਜਿੱਥੇ ਸਾਰੇ ਵਪਾਰਕ ਅਦਾਰੇ ਬੰਦ ਹੋ ਚੁੱਕੇ ਸਨ। |