ਬਜ਼ੁਰਗ ਫਿਲਮਕਾਰ ਵਸੰਤ ਰਾਵ ਪਾਟਿਲ ਦਾ ਲੰਮੀ ਬਿਮਾਰੀ ਦੇ ਬਾਅਦ ਕੱਲ੍ਹ ਰਾਤ ਚੈਨਈ ਵਿੱਚ ਦੇਹਾਂਤ ਹੋ ਗਿਆ। ਉਹ 84 ਵਰ੍ਹਿਆਂ ਦੇ ਸਨ। ਪਾਟਿਲ ਨੇ 1944 ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਬਤੌਰ ਲਾਈਟਮੈਨ ਕੀਤੀ ਸੀ।
ਬਾਅਦ ਵਿੱਚ ਉਹ ਮਰਾਠੀ ਅਤੇ ਹਿੰਦੀ ਫਿਲਮਾਂ ਵਿੱਚ ਸਫ਼ਲ ਸਿਨੇਮੇਟੋਗ੍ਰਾਫ਼ਰ ਬਣੇ। ਮਰਾਠੀ ਵਿੱਚ 'ਜੈ ਮਲਹਾਰ, ਬਜਰੰਗ ਬਲੀ ਅਤੇ ਰਾਮਾਇਣ ਜਦਕਿ ਹਿੰਦੀ ਵਿੱਚ ਆਸ ਕਾ ਪੰਛੀ, ਮਜਦੂਰ ਅਤੇ ਆਇਆ ਸਾਵਨ ਝੂਮ ਕੇ ਉਹਨਾਂ ਦੀਆਂ ਚਰਚਿਤ ਫਿਲਮਾਂ ਹਨ।
ਅਖਿਲ ਭਾਰਤੀ ਮਰਾਠੀ ਚਿੱਤਰ ਪਟ ਮੰਡਲ ਨੇ ਪਾਟਿਲ ਨੂੰ ਚਿੱਤਰਕਰਮੀ ਸਨਮਾਨ ਦੇ ਨਾਲ ਸਨਮਾਨਿਤ ਵੀ ਕੀਤਾ ਸੀ। ਮਰਾਠੀ ਵਿੱਚ ਸੁਤੰਤਰ ਸਿਨੇਮੇਟੋਗ੍ਰਾਫ਼ਰ ਦੇ ਤੌਰ 'ਤੇ ਵੀ ਉਹਨਾਂ ਨੇ ਮੀਲ ਦੇ ਪੱਥਰ ਸਥਾਪਿਤ ਕੀਤੇ। |