ਸੰਗਰੂਰ ਸ਼ਹਿਰ ਤੋਂ ਛੱਜ ਵੇਚਣ ਆਏ ਇਕ ਲੜਕੇ ਦੀ ਹਾਰਟ ਫੇਲ ਹੋਣ ਨਾਲ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਬੰਤਾ ਸਿੰਘ ਉਰਫ਼ ਕਾਲਾ ਪੁੱਤਰ ਮੀਤੂ ਸਿੰਘ ਨਿਵਾਸੀ ਸੰਗਰੂਰ ਆਪਣੇ ਸਾਲੇ ਸਾਧੂ ਸਿੰਘ ਦੇ ਨਾਲ ਛੱਜ ਵੇਚਣ ਲਈ ਉਪਮੰਡਲ ਦੇ ਪਿੰਡ ਅਬੂਬਸ਼ਹਿਰ ਆਇਆ ਹੋਇਆ ਸੀ। ਕੱਲ੍ਹ ਸਵੇਰੇ ਦੋਵੇਂ ਛੱਜ ਵੇਚਣ ਲਈ ਵੱਖ-ਵੱਖ ਦਿਸ਼ਾਵਾਂ ਵੱਲ ਚੱਲ ਪਏ।ਬੰਤਾ ਸਿੰਘ ਉਰਫ ਕਾਲਾ ਪਿੰਡ ਆਸਾ ਖੇੜਾ ਵਿੱਚ ਛੱਜ ਵੇਚ ਕੇ ਵਾਪਸੀ ਤੇ ਚਾਹ ਪੀਣ ਲਈ ਇਕ ਚਾਹ ਦੀ ਦੁਕਾਨ 'ਤੇ ਰੁਕਿਆ। ਉੱਥੇ ਉਸ ਦਾ ਹਾਰਟ ਫੇਲ ਹੋ ਜਾਣ ਨਾਲ ਮੌਤ ਹੋ ਗਈ।
ਉੱਥੇ ਸਥਿੱਤ ਹਾਜ਼ਰ ਲੋਕਾਂ ਵਲੋਂ ਜੇਬ ਦੀ ਤਲਾਸ਼ੀ ਵਿੱਚ ਮਿਲੇ ਸਾਧੂ ਸਿੰਘ ਦੇ ਮੋਬਾਈਲ ਤੇ ਸੂਚਿਤ ਕੀਤਾ। ਘਟਨਾ ਵਾਲੀ ਜਗ੍ਹਾ 'ਤੇ ਪਹੁੰਚੀ ਚੌਟਾਲਾ ਚੌਂਕੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।ਉਦੋਂ ਉੱਥੇ ਸਾਧੂ ਸਿੰਘ ਪਹੁੰਚ ਗਿਆ ਅਤੇ ਉਸ ਨੇ ਦੱਸਿਆ ਕਿ ਇਹ ਮੇਰਾ ਭਨੋਈਆ ਹੈ।ਚੌਟਾਲਾ ਚੌਂਕੀ ਪੁਲਿਸ ਦੀ ਮਦਦ ਨਾਲ ਸਾਧੂ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਾਤਲ ਵਿੱਚ ਲੈ ਆਏ।ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ।
|