ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ > ਸ਼ਹੀਦ ਹਰਮੰਦਰ ਦੀ ਬਰਸੀ 18 ਨੂੰ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ਹੀਦ ਹਰਮੰਦਰ ਦੀ ਬਰਸੀ 18 ਨੂੰ
ਵੈਬ ਦੁਨੀਆ
PRPR
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਵੱਲੋਂ 18 ਜੁਲਾਈ ਨੂੰ ਪਿੰਡ ਅਲੀਕਾਂ ਵਿਖੇ ਸ਼ਹੀਦ ਭਾਈ ਹਰਮੰਦਰ ਸਿੰਘ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਸਥਾਨਕ ਵਿਸ਼ਵਕਰਮਾ ਮੰਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੰਦਿਆਂ ਸਭਾ ਦੇ ਸੂਬਾ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਪਿਛਲੇ ਸਾਲ18 ਜੁਲਾਈ 2008 ਨੂੰ ਡੇਰਾ ਸਿੱਖ ਵਿਵਾਦ ਦੌਰਾਨ ਡੱਬਵਾਲੀ ਵਿਖੇ ਡੇਰਾ ਸਮੱਰਥਕਾਂ ਹੱਥੋਂ ਸਤਿਕਾਰ ਸਭਾ ਦੇ ਨੌਜਵਾਨ ਕਾਰਕੁੰਨ ਹਰਮੰਦਰ ਸਿੰਘ ਸ਼ਹੀਦ ਹੋ ਗਏ ਸ।ਉਨ੍ਹਾਂ ਦੀ ਯਾਦ ਨਮਿਤ ਪਿੰਡ ਅਲੀਕਾਂ ਵਿਖੇ ਬਣਾਏ ਜਾ ਰਹੇ ਗੁਰਦੁਆਰਾ ਵਿਚ 18 ਜੁਲਾਈ ਨੂੰ ਉਸਦੀ ਪਹਿਲੀ ਬਰਸੀ ਮੌਕੇ ਧਾਰਮਿਕ ਦੀਵਾਨ ਸਜਾਏ ਜਾਣਗੇ।

ਸ੍ਰੀ ਖਾਲਸਾ ਨੇ ਦੱਸਿਆ ਕਿ ਇਸ ਸਬੰਧ ਵਿਚ 16 ਜੁਲਾਈ ਨੂੰ ਸ੍ਰੀ ਅਖੰਡ ਪਾਠ ਦਾ ਪ੍ਰਕਾਸ਼ ਕੀਤਾ ਜਾਵੇਗਾ ਅਤੇ 18 ਜੁਲਾਈ ਨੂੰ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਜਾਵੇਗ।ਇਸੇ ਦਿਨ ਸਜਣ ਵਾਲੇ ਦੀਵਾਨ ਵਿਚ ਸੰਤ ਬਲਜੀਤ ਸਿੰਘ ਦਾਦੂਵਾਲ ਤੇ ਦਲਜੀਤ ਸਿੰਘ ਬਿੱਟੂ ਸਮੇਤ ਨਾਮਵਰ ਸਿੱਖ ਆਗੂ ਸ਼ਾਮਲ ਹੋਣਗ।ਇਸ ਮੌਕੇ 'ਤੇ ਪ੍ਰਸਿੱਧ ਢਾਡੀ ਜਥਾ ਤਰਸੇਮ ਸਿੰਘ ਮੋਰਾਂਵਾਲੀ ਆਪਣੇ ਵਿਚਾਰਾਂ ਰਾਹੀਂ ਸਿੱਖ ਇਤਿਹਾਸ ਬਾਰੇਸ ਚਾਨਣਾ ਪਾਉਣਗ।ਇਸਤੋਂ ਇਲਾਵਾ ਵੱਖ-ਵੱਖ ਰਾਗੀ ਤੇ ਕੀਰਤਨੀ ਜਥਿਆਂ ਵੱਲੋਂ ਸੰਗਤਾਂ ਨੂੰ ਰੂਹਾਨੀ ਕੀਰਤਨ ਨਾਲ ਨਿਹਾਲ ਕਰਨਗੇ।

ਸਹਿਯੋਗ ਨਾਲ - ਡੱਬਵਾਲੀ ਤੋਂ ਇਕਬਾਲ ਸਿੰਘ ਸ਼ਾਂਤ
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਭਾਜਪਾ 'ਚ ਕੁੱਝ ਸਹੀ ਨਹੀਂ : ਸ਼ਤਰੂ
ਕਮਲਨਾਥ ਦੀ ਚੌਣ ਖਿਲਾਫ ਅਪੀਲ
ਦਸਮ ਪਿਤਾ ਦੀ ਕਲਗੀ ਹਰਮੰਦਿਰ ਸਾਹਿਬ ਪੁੱਜੀ
ਪੰਜਾਬ ਸਰਕਾਰ ਤੋਂ ਮਿਲੀ ਹਰੀ ਝੰਡੀ
ਪੰਜਾਬ 'ਚ ਤਿੰਨ ਸ਼ੱਕੀ ਅੱਤਵਾਦੀ ਕਾਬੂ
ਮੱਧਪ੍ਰਦੇਸ਼ 'ਚ ਕ੍ਰੀਮੀਲੇਅਰ ਸੀਮਾ 4.5 ਲੱਖ