ਪੱਛਮੀ ਉੱਤਰ ਪ੍ਰਦੇਸ਼ ਵਿੱਚ ਨੋਇਡਾ ਦੇ ਸਦਰਪੁਰ ਕਲੋਨੀ ਵਿੱਚ ਸ਼ਨੀਵਾਰ ਨੂੰ ਲਾਪਤਾ ਹੋਏ ਪੰਜ ਵਿਦਿਆਰਥੀਆਂ ਦੀ ਭਾਲ ਵਿੱਚ ਪੁਲਿਸ ਨੇ ਅੱਜ ਕਈ ਸਥਾਨਾਂ ਤੇ ਛਾਪੇਮਾਰੀ ਕੀਤੀ।
ਪੁਲਿਸ ਦੇ ਅਨੁਸਾਰ ਸਦਰਪੁਰ ਦੇ ਵਿਦਿਆਰਥੀ ਰੋਹਿਤ, ਸਚਿਨ, ਰਿੰਕੂ, ਗੌਰਵ ਅਤੇ ਰੋਹਿਤ ਚੇਤਰਾਮ ਇੰਟਰ ਕਾਲਜ ਪੜਣ ਗਏ ਸਨ ਪਰ ਉਹਨਾਂ ਵਿੱਚੋਂ ਕੋਈ ਵੀ ਘਰ ਨਹੀਂ ਪਰਤਿਆ। ਇਹਨਾਂ ਵਿੱਚੋਂ ਕੁੱਝ ਵਿਦਿਆਰਥੀਆਂ ਨੇ ਆਪਣੇ ਘਰ ਵਿੱਚੋਂ ਰੁਪਏ ਵੀ ਚੁਰਾਏ ਸਨ।
ਪੁਲਿਸ ਨੂੰ ਸ਼ੱਕ ਹੈ ਕਿ ਪੰਜੇ ਵਿਦਿਆਰਥੀ ਘੁੰਮਣ ਮੁੰਬਈ ਚਲੇ ਗਏ। ਪੁਲਿਸ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਤੋਂ ਪੁੱਛਗਿਛ ਕਰ ਰਹੀ ਹੈ ਅਤੇ ਉਸਨੇ ਤਲਾਸ਼ੀ ਦਲ ਹਰਿਦੁਆਰ, ਵੈਸ਼ਨੋਦੇਵੀ ਅਤੇ ਮੁੰਬਈ ਭੇਜ ਦਿੱਤੇ ਹਨ।
|