ਉੱਤਰ ਪ੍ਰਦੇਸ਼ ਵਿੱਚ ਮਥੁਰਾ ਨਗਰ ਕੋਤਵਾਲੀ ਖੇਤਰ ਤੋਂ ਦਿਨਦਿਹਾੜੇ ਅੱਜ ਬਦਮਾਸ਼ ਕਰਿਆਨਾ ਵਪਾਰੀ ਦੇ ਨੌਕਰ ਤੋਂ ਲੱਗਭਗ 15 ਲੱਖ ਰੁਪਏ ਲੁੱਟ ਕੇ ਭੱਜ ਗਏ।
ਉੱਚ ਪੁਲਿਸ ਅਧਿਕਾਰੀ ਐਸ.ਬੀ ਸ਼ਿਰਾਡਕਰ ਨੇ ਦੱਸਿਆ ਕਿ ਦਿੱਲੀ ਦੇ ਕਰਿਆਨਾ ਵਪਾਰੀ ਦਾ ਕਰਮਚਾਰੀ ਪੂਰਣ ਸ਼ਰਮਾ ਬੈਗ ਵਿੱਚ ਲੱਗਭਗ 15 ਲੱਖ ਰੁਪਏ ਲੈ ਕੇ ਰਿਕਸ਼ੇ ਤੇ ਰੇਲਵੇ ਸਟੇਸ਼ਨ ਵੱਲ ਜਾ ਰਿਹਾ ਸੀ। ਕੋਤਵਾਲੀ ਇਲਾਕੇ ਵਿੱਚ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਉਸਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸਤੋਂ ਬੈਗ ਖੋਹ ਕੇ ਭੱਜ ਗਏ।
ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਲੁਟੇਰਿਆਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ।
|