ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਿਹਤ ਸੇਵਾਵਾਂ 'ਚ ਸੁਧਾਰ ਦੀ ਸੰਭਾਵਨਾ  Search similar articles
ਵਾਰਤਾ
ਪੰਜਾਬ ਸਰਕਾਰ ਨੇ ਰਾਜ ਵਿੱਚ ਲੜਖੜਾਈ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਨਾਉਣ ਅਤੇ ਉਹਨਾਂ ਵਿੱਚ ਸੁਧਾਰ ਕਰਨ ਦੇ ਲਈ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਹੈ।

ਇਹ ਜਾਣਕਾਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਸ਼੍ਰੀ ਗੁਰੂ ਹਰ ਗੋਬਿੰਦ ਹਸਪਤਾਲ ਟ੍ਰਸਟ ਦੇ ਨਵੇਂ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਦਿੱਤੀ।

ਉਹਨਾਂ ਨੇ ਆਪਣੀ ਸਰਕਾਰ ਦੀ ਲੋਕਾਂ ਦੇ ਲਈ ਬਿਹਤਰ ਸਿੱਖਿਆ ਅਤੇ ਸਿਹਤ ਸੇਵਾ ਮੁੱਹਈਆ ਕਰਵਾਉਣ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਕਿਹਾ ਕਿ ਕੇਂਦਰ ਅਜਾਦੀ ਤੋਂ ਬਾਅਦ ਤੋਂ ਹੁਣ ਤੱਕ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਅਸਫਲ ਰਿਹਾ ਹੈ।

ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਸਿਹਤ ਅਤੇ ਸਿੱਖਿਆ ਤੇ ਵਿਸ਼ੇਸ਼ ਜੋਰ ਦੇਵੇਗੀ ਕਿਉਂਕਿ ਕੋਈ ਰਾਸ਼ਟਰ ਜਾਂ ਸਮਾਜ ਸਿੱਖਿਆ ਅਤੇ ਸਿਹਤ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਬਗੈਰ ਤਰੱਕੀ ਦੇ ਰਾਹ ਤੇ ਅੱਗੇ ਨਹੀਂ ਵੱਧ ਸਕਦਾ।
ਹੋਰ ਵੀ
ਭਗਵਾਨ ਜਗਨਨਾਥ ਰੱਥਯਾਤਰਾ ਸੰਪੰਨ
ਪਤੀ ਵੱਲੋਂ ਪਤਨੀ ਦੀ ਗੋਲੀ ਮਾਰ ਕੇ ਹੱਤਿਆ
ਪੰਜਾਬ ਸਰਕਾਰ ਕਪਾਹ ਪਰਿਸ਼ਦ ਦਾ ਗਠਨ ਕਰੇਗੀ
ਕਰਾਰ ਤੇ ਸਰਕਾਰ ਦੇ ਨਾਲ ਨਹੀਂ:ਅਕਾਲੀ ਦਲ
ਕਾਰ ਹਾਦਸੇ 'ਚ 4 ਤੀਰਥ ਯਾਤਰੀ ਮਰੇ
ਬੰਗਲੌਰ ਵਿੱਚ ਅੱਗਜ਼ਨੀ ਅਤੇ ਪੱਥਰਬਾਜ਼ੀ