ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ 'ਨਾਬਾਰਡ' ਨੇ ਪੰਜਾਬ ਵਿੱਚ ਮੁੱਢਲਾ ਪੇਂਡੂ ਵਿਕਾਸ ਕੋਸ਼ ਦੇ ਅਧੀਨ ਪੇਂਡੂ ਵਿਕਾਸ ਦੇ ਲਈ 120.51 ਕਰੋੜ ਰੁਪਏ ਮੰਨਜ਼ੂਰ ਕੀਤੇ ਹਨ।
ਇਹ ਜਾਣਕਾਰੀ ਅਧਿਕਾਰਿਕ ਬਿਆਨ ਵਿੱਚ ਦਿੱਤੀ ਗਈ। ਬਿਆਨ ਦੇ ਅਨੁਸਾਰ ਇਹ ਰਾਸ਼ੀ ਖੇਤਾਂ ਵਿੱਚ ਸਿੰਚਾਈ ਵਿਵਸਥਾ ਨੂੰ ਮਜ਼ਬੂਤ ਬਨਾਉਣ ਅਤੇ ਨਾਲਿਆਂ ਦੇ ਨਿਰਮਾਣ ਤੇ ਖਰਚ ਕੀਤੀ ਜਾਵੇਗੀ। ਪੰਜਾਬ ਜਲ ਸੋਮੇ ਪ੍ਰਬੰਧਨ ਅਤੇ ਵਿਭਾਗ ਨਿਗਮ ਲਿਮ. ਇਸ ਸਿੰਚਾਈ ਪਰਿਯੋਜਨਾ ਨੂੰ ਲਾਗੂ ਕਰੇਗੀ।
ਪਰਿਯੋਜਨਾ ਮਾਰਚ 2011 ਤੱਕ ਪੂਰੀ ਹੋਣ ਦੀ ਸੰਭਾਵਨਾ ਹੈ। ਇਸ ਨਾਲ ਲੱਗਭਗ 314496 ਹੈਕਟੇਅਰ ਭੂਮੀ ਦੀ ਸਿੰਚਾਈ ਹੋ ਸਕੇਗੀ ਅਤੇ ਫਸਲ ਪੈਦਾਵਰ ਵਿੱਚ ਸੁਧਾਰ ਹੋਵੇਗਾ ਅਤੇ ਰੋਜਗਾਰ ਦੇ ਮੌਕੇ ਵੱਧਣਗੇ।
|