ਇੰਦੌਰ ਵਿੱਚ ਹਿੰਸਾ ਤੋਂ ਬਾਅਦ ਸਥਿੱਤੀ ਆਮ ਹੋਣ ਤੇ ਮੰਗਲਵਾਰ ਸਵੇਰੇ ਛੇ ਵਜੇ ਤੋਂ ਰਾਤ ਦਸ ਵਜੇ ਤੱਕ ਦੇ ਲਈ ਕਰਫਿਊ ਵਿੱਚ ਢਿੱਲ ਦਿੱਤੀ ਗਈ ਹੈ।
ਇਸ ਦੌਰਾਨ ਹਿੰਸਾ ਵਿੱਚ ਜ਼ਖਮੀ ਇੱਕ ਵਿਅਕਤੀ ਦੀ ਸੋਮਵਾਰ ਰਾਤ ਮੌਤ ਹੋ ਨਾਲ ਤਿੰਨ ਜੁਲਾਈ ਤੋਂ ਸ਼ੁਰੂ ਹੋਈ ਫਿਰਕੂ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ।
ਪੁਲਿਸ ਆਈਜੀ ਅਨਿਲ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਿੱਚ ਸਥਿਤੀ ਆਮ ਹੋ ਰਹੀ ਹੈ। ਇੰਦੌਰ ਦੇ ਅਲੱਗ ਅਲੱਗ ਖੇਤਰਾਂ ਵਿੱਚ ਸੋਮਵਾਰ ਨੂੰ ਅਲੱਗ ਅਲੱਗ ਸਮੇਂ ਤੇ ਢਿੱਲ ਦਿੱਤੀ ਗਈ। ਉਸਤੋਂ ਬਾਅਦ ਅੱਜ ਸਵੇਰੇ ਛੇ ਵਜੇ ਤੋਂ ਰਾਤ ਦਸ ਵਜੇ ਤੱਕ ਲਈ ਢਿੱਲ ਦਿੱਤੀ ਗਈ ਹੈ ਅਤੇ ਸਕੂਲ ਕਾਲਜ ਖੋਲ ਦਿੱਤੇ ਗਏ ਹਨ।
ਇਸ ਦੌਰਾਨ ਹਿੰਸਾ ਵਿੱਚ ਜ਼ਖਮੀ ਖਜਰਾਨਾ ਨਿਵਾਸੀ ਇੱਕ ਵਿਅਕਤੀ ਦੀ ਕੱਲ ਰਾਤ ਮੌਤ ਹੋਣ ਤੋਂ ਬਾਅਦ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ। ਮ੍ਰਿਤਕ ਦਾ ਅੱਜ ਸਖਤ ਸੁਰਖਿਆ ਹੇਠ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਪ੍ਰਸ਼ਾਸ਼ਨ ਅਤੇ ਪੁਲਿਸ ਸਾਵਧਾਨੀ ਵਜੋਂ ਸੁਰੱਖਿਆ ਵਰਤ ਰਹੀ ਹੈ।
|