ਫਿਰਕੂ ਦੰਗਿਆਂ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਆਏ ਕਾਂਗਰਸ ਨੇਤਾਵਾਂ ਦੇ ਨਾਲ ਇੰਦੌਰ ਪਹੁੰਚੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਰਾਸ਼ਟਰੀ ਮੁੱਖ ਸਕੱਤਰ ਪੁਲਿਸ ਸੁਪਰਡੈਂਟ ਆਰਕੇ ਚੌਧਰੀ ਤੇ ਵਰ੍ਹੇ, ਜਦੋਂ ਉਹਨਾਂ ਨੂੰ ਹਵਾਈ ਅੱਡੇ ਤੇ ਹੀ ਰੋਕ ਲਿਆ ਗਿਆ।
ਦਿਗਵਿਜੈ ਨੇ ਕਿਹਾ ਕਿ ਅਸੀਂ ਦੰਗਾ ਕਰਵਾਉਣ ਨਹੀਂ ਸ਼ਹਿਰ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਉਦੇਸ਼ ਨਾਲ ਆਏ ਹਾਂ। ਉਹਨਾਂ ਨੇ ਜਦੋਂ ਚੌਧਰੀ ਤੋਂ ਪੁੱਛਿਆ ਕਿ ਕੀ ਤੁਸੀਂ ਦੰਗਾਈਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਤਾਂ ਐਸ ਪੀ ਨੇ ਕਿਹਾ ਕਿ ਅਸੀਂ ਯਤਨ ਕਰ ਰਹੇ ਹਾਂ। ਦਿਗਵਿਜੈ ਨੇ ਕਿਹਾ ਕਿ ਤੁਸੀਂ ਸਾਨੂੰ ਇੱਥੇ ਕਿਉਂ ਰੋਕ ਰਹੇ ਹੋ ਅਤੇ ਦੰਗਾਈਆਂ ਦੀ ਗੁਲਾਮੀ ਕਰ ਰਹੇ ਹੋ।
ਹਵਾਈ ਅੱਡੇ ਤੇ ਹੀ ਕਾਂਗਰਸੀ ਦਿਗਵਿਜੈ ਦੀ ਮੌਯੂਦਗੀ ਵਿੱਚ ਵਿੱਚ ਨਾਅਰੇਬਾਜ਼ੀ ਕਰ ਰਹੇ ਸਨ। ਨਾਲ ਹੀ ਗਾਂਧੀਜੀ ਦੇ ਗੀਤ 'ਰਘੂਪਤੀ ਰਾਘਵ ਰਾਜਾਰਾਮ,ਸਬਕੋ ਸਨਮਨਤਿ ਦੇ ਭਗਵਾਨ' ਵੀ ਗਾ ਰਹੇ ਸਨ।
|