ਉੱਤਰਾਖੰਡ ਦੇ ਨੈਨੀਤਾਲ ਜਿਲ੍ਹੇ ਦੇ ਗਡੱਪੂ ਇਲਾਕੇ ਵਿੱਚ ਵੀਰਵਾਰ ਨੂੰ ਯਾਤਰੀਆਂ ਨਾਲ ਭਰੀ ਇੱਕ ਬੱਸ ਦਰੱਖਤ ਨਾਲ ਟਕਰਾ ਗਈ। ਹਾਦਸੇ ਵਿੱਚ 19 ਲੋਕਾਂ ਦੀ ਮੌਤ ਹੋ ਗਈ ਅਤੇ 29 ਹੋਰ ਜ਼ਖਮੀ ਹੋ ਗਏ।
ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਇਹ ਤੀਜੀ ਬੱਸ ਦੁਰਘਟਨਾ ਹੈ। ਬੁੱਧਵਾਰ ਨੂੰ ਇੱਕ ਬੱਸ ਦੇ ਭਾਗੀਰਥੀ ਵਿੱਚ ਡਿੱਗ ਜਾਣ ਨਾਲ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ ਸਨ।
ਨੈਨੀਤਾਲ ਦੇ ਸੀਨੀਅਰ ਪੁਲਿਸ ਕਪਤਾਨ ਜੀਐਸ ਮੋਰਤੋਲਿਆ ਨੇ ਦੱਸਿਆ ਕਿ ਹਲਦੁਆਨੀ ਤੋਂ ਕਾਸ਼ੀਪੁਰ ਜਾ ਰਹੀ ਬੱਸ ਵਿੱਚ ਲੱਗਭਗ 48 ਯਾਤਰੀ ਸਵਾਰ ਸਨ। ਡਰਾਇਵਰ ਤੋਂ ਬੱਸ ਬੇਕਾਬੂ ਹੋਣ ਨਾਲ ਇਹ ਹਾਦਸਾ ਹੋਇਆ।
15 ਯਾਤਰੀਆਂ ਦੀ ਘਟਨਾਸਥਾਨ ਤੇ ਹੀ ਮੌਤ ਹੋ ਗਈ। ਚਾਰ ਹੋਰ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।
|