ਅਹਿਮਦਾਬਾਦ ਪੁਲਿਸ ਨੇ ਇੱਥੇ ਸ਼ੁਕਰਵਾਰ ਨੂੰ ਜਗਨਨਾਥ ਮੰਦਰ ਤੋਂ ਨਿਕੱਲਣ ਵਾਲੀ 131ਵੀਂ ਸਲਾਨਾ ਭਗਵਾਨ ਜਗਨਨਾਥ, ਬਲਰਾਮ ਅਤੇ ਸੁਭਦਰਾ ਰੱਥ ਯਾਤਰਾ ਦੇ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।
ਸਵੇਰੇ ਸੱਤ ਵਜੇ ਰੱਥ ਯਾਤਰਾ ਨੂੰ ਮੁੱਖ ਮੰਤਰੀ ਨਰਿੰਦਰ ਮੋਦੀ ਪੂਜਾ ਤੋਂ ਬਾਅਦ ਹਰੀ ਝੰਡੀ ਦਿਖਾਉਣਗੇ। ਸ਼ਹਿਰ ਦੀਆਂ ਵੱਖ ਵੱਖ ਸੜਕਾਂ ਤੋਂ ਲੰਘਦੇ ਹੋਏ ਯਾਤਰਾ 35 ਕਿਮੀ. ਦੀ ਦੂਰੀ ਤੈਅ ਕਰਨ ਤੋਂ ਬਾਅਦ ਸ਼ਾਮ ਨੂੰ ਮੰਦਿਰ ਤੇ ਸਮਾਪਤ ਹੋਵੇਗੀ।
ਯਾਤਰਾ ਵਿੱਚ 16 ਹਾਥੀ, 100 ਝਾਕੀਆਂ, 30 ਅਖਾੜੇ ਅਤੇ 18 ਭਜਨ ਮੰਡਲੀਆਂ ਸ਼ਾਮਿਲ ਹੋਣਗੀਆਂ।
|