ਅਮਰਨਾਥ ਸ਼੍ਰਾਈਨ ਬੋਰਡ ਤੋਂ ਜ਼ਮੀਨ ਵਾਪਸ ਲਏ ਜਾਣ ਦੇ ਮੁੱਦੇ ਤੇ ਵੀਰਵਾਰ ਨੂੰ ਵਿਸ਼ਵ ਹਿੰਦੂ ਪਰਿਸ਼ਦ ਅਤੇ ਭਾਰਤੀ ਜਨਤਾ ਪਾਰਟੀ ਦੇ ਭਾਰਤ ਬੰਦ ਦੇ ਦੌਰਾਨ ਦੇਸ਼ ਦੇ ਕੁੱਝ ਹਿੱਸਿਆਂ ਵਿੱਚੋਂ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ।
ਭਾਰਤ ਬੰਦ ਦੌਰਾਨ ਮੱਧ ਪ੍ਰਦੇਸ਼ ਦੇ ਪ੍ਰਮੁੱਖ ਵਪਾਰਕ ਸ਼ਹਿਰ ਇੰਦੌਰ ਵਿੱਚ ਬੰਦ ਨੇ ਉਸ ਵੇਲੇ ਹਿੰਸਕ ਰੂਪ ਲੈ ਲਿਆ ਜਦੋਂ ਦੋ ਗੁੱਟਾਂ ਦੇ ਲੋਕ ਆਹਮੋ-ਸਾਹਮਣੇ ਹੋ ਗਏ ਅਤੇ ਉਹਨਾਂ ਦਰਮਿਆਨ ਗੋਲੀਬਾਰੀ ਸ਼ੁਰੂ ਹੋ ਗਈ ਜਿਸ ਦੋ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਪ੍ਰਸ਼ਾਸ਼ਨ ਨੇ ਹਿੰਸਾ ਦੇ ਦੌਰਾਨ ਦੋ ਮੌਤਾਂ ਦੀ ਪੁਸ਼ਟੀ ਕੀਤੀ ਹੈ।
ਹਿੰਸਾ ਨੂੰ ਦੇਖਦੇ ਹੋਏ ਪ੍ਰਸ਼ਾਸ਼ਨ ਨੇ ਸ਼ਹਿਰ ਦੇ ਚਾਰ ਥਾਣਾ ਖੇਤਰਾਂ ਪੰਢਰੀਨਾਥ, ਛਤਰੀਪੁਰਾ, ਖਜਰਾਨਾ ਅਤੇ ਮਲਹਾਰਗੰਜ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਤਾਜ਼ਾ ਸਮਾਚਾਰ ਆਉਣ ਤੱਕ ਸ਼ਹਿਰ ਦੀ ਸਥਿਤੀ ਤਨਾਅ ਪੂਰਣ ਪਰ ਕੰਟਰੋਲ ਵਿੱਚ ਦੱਸੀ ਜਾ ਰਹੀ ਹੈ।
|