ਪਵਿੱਤਰ ਅਮਰਨਾਥ ਗੁਫਾ ਵਿੱਚ ਭਗਵਾਨ ਸ਼ਿਵ ਦੇ ਦਰਸ਼ਨ ਦੇ ਲਈ 1672 ਤੀਰਥ ਯਾਤਰੀਆਂ ਦਾ ਦੂਜਾ ਜੱਥਾ ਅੱਜ ਇਥੇ ਦੇ ਅਧਾਰ ਕੈਂਪ ਤੋਂ ਰਵਾਨਾ ਹੋ ਗਿਆ ਜਦੋਂਕਿ ਅਮਰਨਾਥ ਸ਼੍ਰਾਈਨ ਬੋਰਡ ਨੂੰ ਜਮੀਨ ਦੇਣ ਦਾ ਆਦੇਸ਼ ਵਾਪਸ ਲਏ ਜਾਣ ਦੇ ਖਿਲਾਫ ਪ੍ਰਦਰਸ਼ਨਕਾਰੀਆਂ ਵੱਲੋਂ ਜੰਮੂ-ਸ਼੍ਰੀਨਗਰ ਰਾਜਮਾਰਗ ਨੂੰ ਜਾਮ ਕੀਤਾ ਗਿਆ।
ਤੀਰਥ ਯਾਤਰੀਆਂ ਦੇ ਦੂਜੇ ਜੱਥੇ ਵਿੱਚ 273 ਔਰਤਾਂ ਅਤੇ 49 ਬੱਚੇ ਵੀ ਸ਼ਾਮਿਲ ਹਨ, ਜੋ ਇਥੇ ਦੇ ਭਗਵਤੀ ਨਗਰ ਸਥਿਤ ਅਧਾਰ ਕੈਂਪ ਤੋਂ ਸਵੇਰੇ ਪੰਜ ਵਜੇ 53 ਵਾਹਨਾਂ ਦੇ ਕਾਫਿਲੇ ਦੇ ਨਾਲ ਰਵਾਨਾ ਹੋਏ।
ਸੂਤਰਾਂ ਦੇ ਅਨੁਸਾਰ ਹੁਣ ਤੱਕ ਕੁਲ 34 ਹਜਾਰ 282 ਤੀਰਥਯਾਤਰੀ ਆਧਾਰ ਕੈਂਪ ਤੋਂ ਅਮਰਨਾਥ ਯਾਤਰਾ ਲਈ ਰਵਾਨਾ ਹੋ ਚੁੱਕੇ ਹਨ। ਸੂਤਰਾਂ ਦੇ ਅਨੁਸਾਰ ਰਾਹ ਵਿੱਚ ਭਾਜਪਾ ਅਤੇ ਸ਼ਿਵ ਸੇਨਾ ਦੇ ਪਾਰਟੀ ਵਰਕਰਾਂ ਨੇ ਰਾਹ ਨੂੰ ਜਾਮ ਕੀਤਾ, ਪਰ ਯਾਤਰੀਆਂ ਨੂੰ ਸੁਰੱਖਿਅਤ ਰੂਪ ਨਾਲ ਅੱਗੇ ਜਾਣ ਦਿੱਤਾ।
|